ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਭਰ ‘ਚੋਂ ਚੁਣੇ ਗਏ 29 ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ ਗਈ । ਪੰਜਾਬ ਤੋਂ ਮੀਧਾਂਸ਼ ਕੁਮਾਰ ਗੁਪਤਾ ਹੀ ਇਹ ਪੁਰਸਕਾਰ ਹਾਸਲ ਕਰਨ ਵਾਲੇ ਇਕੱਲੌਤਾ ਬੱਚਾ ਹੈ।
PM ਮੋਦੀ ਵੱਲੋਂ ਅੱਜ ਵਰਚੂਅਲ ਕਾਨਫਰੰਸ ਕਰਕੇ ਇਨ੍ਹਾਂ 29 ਬੱਚਿਆਂ ਨਾਲ ਗੱਲਬਾਤ ਕੀਤੀ ਗਈ। ਸਨਮਾਨਿਤ ਕੀਤੇ ਗਏ 29 ਬੱਚਿਆਂ ਨੂੰ 1 ਲੱਖ ਰੁਪਏ, ਡਿਜੀਟਲ ਸਰਟੀਫਿਕੇਟ ਤੇ ਇੱਕ ਮੈਡਲ ਸੌਂਪਿਆ ਗਿਆ ਤੇ ਨਕਦ ਇਨਾਮ ਜੇਤੂਆਂ ਦੇ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੇ ਗਏ ਹਨ। ਮੀਧਾਂਸ਼ ਟੈਕਨੋ ਬੁਆਏ ਦੇ ਨਾਂ ਨਾਲ ਵੀ ਮਸ਼ਹੂਰ ਹੈ। ਇਸ ਵਾਰ ਕੋਰੋਨਾ ਕਾਰਨ ਜੇਤੂਆਂ ਨੂੰ ਡਿਜੀਟਲ ਰੂਪ ਵਿਚ ਇਹ ਸਰਟੀਫਿਕੇਟ ਤੇ ਨਕਦ ਰਾਸ਼ੀ ਦਿੱਤੀ ਗਈ ਹੈ। PMRBP ਚੋਣ ਮਾਪਦੰਡ ਵਿਚ ਵਿਦਿਆਰਥੀਆਂ ਨੂੰ ਇਨੋਵੇਸ਼ਨ, ਸੋਸ਼ਲ ਵਰਕ, ਵਿਦਿਅਕ, ਖੇਡਾਂ, ਕਲਾ ਤੇ ਸੱਭਿਆਚਾਰ ਅਤੇ ਬਹਾਦਰੀ ਦੇ ਆਧਾਰ ਉਤੇ ਇਹ ਪੁਰਸਕਾਰ ਦਿੱਤ ਗਏ ਹਨ।
ਮੀਧਾਂਸ਼ ਨੇ 9 ਸਾਲ ਦੀ ਉਮਰ ਵਿਚ ਆਪਣੀ ਪਹਿਲੀ ਉਪਲਬਧੀ ਹਾਸਲ ਕੀਤੀ ਸੀ। ਉਸ ਦਾ ਨਾਂ Youngest Website Developer ਵਜੋਂ ਇੰਡੀਆ ਬੁੱਕ ਆਫ਼ ਰਿਕਾਰਡ ‘ਚ ਨੈਸ਼ਨਲ ਰਿਕਾਰਡ ਵਜੋਂ ਦਰਜ ਕੀਤਾ ਗਿਆ ਸੀ।ਉਸ ਨੇ ਆਪਣੀ ਪਹਿਲੀ ਵੈੱਬਸਾਈਟ 21stjune.com ਵਿਕਸਿਤ ਕੀਤੀ ਸੀ ਤੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਇਸ ਨੂੰ ਲਾਂਚ ਕੀਤਾ ਗਿਆ। ਇਸ ਕੰਮ ਲਈ ਉਸ ਦਾ ਨਾਂ ਵਰਲਡ ਰਿਕਾਰਡ ਇੰਡੀਆ ਵਿਚ ਵੀ ਦਰਜ ਕੀਤਾ ਗਿਆ ਸੀ ਤੇ ਜਲੰਧਰ ਦੇ ਸਾਬਕਾ ਡੀਸੀ ਵਰਿੰਦਰ ਸ਼ਰਮਾ ਨੇ ਵੀ ਉਸ ਦੀ ਸ਼ਲਾਘਾ ਕੀਤੀ ਸੀ।
ਕੋਵਿਡ-19 ਮਹਾਮਾਰੀ ਦੌਰਾਨ ਵੀ ਮੀਧਾਂਸ਼ ਨੇ ਆਪਣਾ ਯੋਗਦਾਨ ਪਾਇਆ। ਉਸ ਨੇ 22 ਮਾਰਚ, 2020 ਨੂੰ ਜਨਤਾ ਕਰਫਿਊ ਦੇ ਲਾਗੂ ਹੋਣ ਤੋਂ ਠੀਕ ਦੋ ਦਿਨ ਪਹਿਲਾਂ 20 ਮਾਰਚ, 2020 ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿੱਥੇ ਉਸਨੇ www.coronafreeworld.com ਪੋਰਟਲ ਲਾਂਚ ਕੀਤਾ। ਇਸ ਤੋਂ ਇਲਾਵਾ ਮਿਸ਼ਨ ਫਤਿਹ ਨਾਂ ਦੇ ਸੂਬਾ ਪੱਧਰੀ ਕੋਰੋਨਾ ਰੋਕਥਾਮ ਪ੍ਰਾਜੈਕਟ ਵਿੱਚ ਹਿੱਸਾ ਲਿਆ ਜਿਸਨੂੰ ਸਾਬਕਾ ਮੁੱਖ ਮੰਤਰੀ ਵੱਲੋਂ ਲਾਂਚ ਕੀਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਜਾਗਰੂਕਤਾ ਵੀਡੀਓਜ਼ ਦੇ ਨਾਲ-ਨਾਲ ਪੂਰਾ ਆਈਟੀ ਪੋਰਟਲ www.missionfateh.com ਵਿਕਸਤ ਕੀਤਾ। ਇਸ ਕੰਮ ਲਈ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਹਾਲ ਦੀ ਘੜੀ ਵੀ ਮੀਧਾਂਸ਼ ਸਮਾਜ ਸੇਵਾ ਲਈ ਦੋ ਮਿਸ਼ਨ ਚਲਾ ਰਿਹਾ ਹੈ। ਇੱਕ ‘ਮਿਸ਼ਨ ਆਤਮ ਨਿਰਭਰ’ ਤੇ ਦੂਜਾ ਮਿਸ਼ਨ ‘ਖੁਸ਼ਹਾਲ ਪੰਜਾਬ’। ਮਿਸ਼ਨ ਆਤਮ ਨਿਰਭਰ ਤਹਿਤ ਉਹ ਦੇਸ਼ ਭਰ ਦੇ ਗਰੀਬ ਵਿਦਿਆਰਥੀਆਂ ਨੂੰ ਮੁਫਤ ਪ੍ਰੋਗਰਾਮਿੰਗ ਸਿਖਾ ਰਿਹਾ ਹੈ ਤੇ ਦੂਜਾ ਮਿਸ਼ਨ ‘ਖੁਸ਼ਹਾਲ ਪੰਜਾਬ’ ਤਹਿਤ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰ ਰਿਹਾ ਹੈ ਤੇ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰ ਰਿਹਾ ਹੈ।