ਜੇਕਰ ਨੌਕਰੀਪੇਸ਼ਾ ਹੋ ਤਾਂ ਤੁਹਾਨੂੰ ਵੀ ਕੰਪਨੀ ਨੇ ਵਿੱਤੀ ਸਾਲ 2021-22 ਲਈ ਨਿਵੇਸ਼ ਡਿਕਲੇਰੇਸ਼ਨ ਫਾਰਮ ਦਿੱਤਾ ਹੋਵੇਗਾ। ਇਸ ਵਿਚ ਇਹ ਦੱਸਣਾ ਹੁੰਦਾ ਹੈ ਕਿ ਤੁਸੀਂ ਕਿਸ ਯੋਜਨਾ ਵਿਚ ਕਿੰਨਾ ਨਿਵੇਸ਼ ਕੀਤਾ ਹੈ।ਇਸ ਦੇ ਆਧਾਰ ‘ਤੇ ਹੀ ਕੰਪਨੀ ਤੈਅ ਕਰੇਗੀ ਕਿ ਟੀਡੀਐੱਸ ਕਿੰਨਾ ਕੱਟੇਗਾ। ਜੇਕਰ ਹੁਣ ਤੱਕ ਨਿਵੇਸ਼ ਨਹੀਂ ਕੀਤਾ ਤਾਂ ਟੈਕਸ ਬਚਾਉਣ ਲਈ ਇਕਵਿਟੀ ਲਿੰਕਡ ਸੇਵਿੰਗ ਸਕੀਮ (ELSS) ਵਿਚ ਨਿਵੇਸ਼ ਕਰ ਸਕਦੇ ਹੋ।ਇਸ ‘ਚ ਨਿਵੇਸ਼ ਕਰਕੇ 48600 ਦੀ ਮੋਟੀ ਕਮਾਈ ਕਰ ਸਕਦੇ ਹੋ।
ਕਈ ਲੋਕ ਇਸ ਨੂੰ ਟੈਕਸ ਸੇਵਿੰਗ ਮਿਊਚੂਅਲ ਫੰਡ ਵੀ ਕਹਿੰਦੇ ਹਨ। ਇਸ ਵਿਚ ਤਿੰਨ ਸਾਲ ਦਾ ਲਾਕ ਇਨ ਪੀਰੀਅਡ ਹੈ। ਹਾਲਾਂਕਿ ਨਿਵੇਸ਼ ਦੇ ਜ਼ਿਆਦਾਤਰ ਹਿੱਸੇ ਨੂੰ ਸ਼ੇਅਰ ਮਾਰਕੀਟ ਵਿਚ ਲਗਾਇਆ ਜਾਂਦਾ ਹੈ ਜਿਸ ਵਿਚ ਇਸ ‘ਤੇ ਜੋਖਿਮ ਰਹਿੰਦਾ ਹੈ। ਇਸ ‘ਚ ਨਿਵੇਸ਼ ‘ਤੇ 80ਸੀ ਤਹਿਤ ਛੋਟ ਮਿਲਦੀ ਹੈ। 80 ਸੀ ਵਿਚ ਇੱਕ ਵਿੱਤੀ ਸਾਲ ਵਿਚ ਵੱਧ ਤੋਂ ਵੱਧ 1.5 ਲੱਖ ਰੁਪਏ ਤੱਕ ਟੈਕਸ ਛੋਟ ਮਿਲਦੀ ਹੈ।
ਇਹ ਵੀ ਪੜ੍ਹੋ : ਪਾਕਿ : ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣੀ ਆਇਸ਼ਾ ਮਲਿਕ, ਜਾਣੋ ਕੀ ਬੋਲੇ PM ਖਾਨ
ਈ. ਐੱਲ. ਐੱਸ. ਐੱਲ. ਵਿੱਚ ਨਿਵੇਸ਼ ਨਾਲ ਤੁਸੀਂ ਇਕ ਵਿੱਤੀ ਸਾਲ ਵਿੱਚ ਵੱਧ ਤੋਂ ਵੱਧ 48,600 ਰੁਪਏ ਤੱਕ ਦੀ ਟੈਕਸ ਛੋਟ ਲੈ ਸਕਦੇ ਹੋ। ਇਸ ਵਿਚ ਨਿਵੇਸ਼ ਦੀ ਕੋਈ ਸੀਮਾ ਨਹੀਂ ਹੈ। ਮੰਨ ਲਓ, ਤੁਸੀਂ ELSS ਵਿਚ ਇੱਕ ਵਿੱਤੀ ਸਾਲ ਵਿਚ 1.5 ਲੱਖ ਨਿਵੇਸ਼ ਕਰਦੇ ਹੋ ਤਾਂ 30 ਫੀਸਦੀ ਦੇ ਉੱਚ ਟੈਕਸ ਸਲੈਬ ਦੇ ਹਿਸਾਬ ਨਾਲ ਤੁਹਾਨੂੰ 45000 ਰੁਪਏ ਦੀ ਛੋਟ ਮਿਲੇਗੀ। 4 ਫੀਸਦੀ ਯਾਨੀ 1800 ਰੁਪਏ ਦੀ ਹੋਰ ਬਚਤ ਹੋਵੇਗੀ। ਇਸ ਤਰ੍ਹਾਂ 46,800 ਰੁਪਏ ਬਚਾ ਸਕਦੇ ਹੋ।
ਮੈਚਿਊਰਿਟੀ ‘ਤੇ ਨਿਕਾਸੀ ਤਾਂ ਦੇਣਾ ਹੋਵੇਗਾ ਟੈਕਸ : ਇਕਵਿਟੀ ਮਿਊਚੂਅਲ ਫੰਡਸ ‘ਚ ਇਕ ਸਾਲ ਤੋਂ ਵੱਧ ਸਮੇਂ ਤੱਕ ਲਗਾਏ ਪੈਸੇ ‘ਤੇ ਲਾਂਗ ਟਰਮ ਕੈਪੀਟਲ ਗੇਨਸ ਲੱਗਦਾ ਹੈ। ਇਕ ਵਿੱਤੀ ਸਾਲ ‘ਚ ਜੇਕਰ ELSS ਮਿਊਚੂਅਲ ਫੰਡ ‘ਚ ਗੇਨਸ ਇੱਕ ਲੱਖ ਰੁਪਏ ਤੋਂ ਵੱਧ ਹੈ ਜੋ ਬਿਨਾਂ ਇੰਡੈਕਸੇਸ਼ਨ ਬੈਨੀਫਿਟ 10 ਫੀਸਦੀ ਟੈਕਸ ਲੱਗਦਾ ਹੈ। 1 ਲੱਖ ਰੁਪਏ ਤੱਕ ਦਾ ਗੇਨ ਟੈਕਸ ਦੇ ਦਾਇਰੇ ਵਿਚ ਨਹੀਂ ਆਉਂਦਾ ਹੈ।
ਇੰਝ ਕਰ ਸਕਦੇ ਹੋ ਨਿਵੇਸ਼ : ਈਐੱਲਐੱਸਐੱਸ ‘ਚ ਨਿਵੇਸ਼ ਕਰਨ ਲਈ ਕੇਵਾਈਸੀ ਜ਼ਰੂਰੀ ਹੈ। ਫੰਡ ਹਾਊਸ ਦੇ ਬ੍ਰਾਂਚ ਆਫਿਸ ਜਾਂ ਰਜਿਸਟਰਾਰ ਆਫਿਸ ਵਿਚ ਚੈੱਕ ਨਾਲ ਫਾਰਮ ਭਰਨਾ ਪੈਂਦਾ ਹੈ। ਫੰਡ ਹਾਊਸ ਦੀ ਵੈੱਬਸਾਈਟ ਜਾਂ ਐਗ੍ਰੀਗੇਟਰਸ ਦੇ ਜ਼ਰੀਏ ਆਨਲਾਈਨ ਵੀ ELSS ਵਿਚ ਨਿਵੇਸ਼ ਕਰ ਸਕਦੇ ਹਨ। ਨਿਵੇਸ਼ ਸ਼ੁਰੂ ਹੋਣ ‘ਤੇ ਫੋਲੀਓ ਨੰਬਰ ਮਿਲਦਾ ਹੈ ਜਿਸ ਦੀ ਮਦਦ ਨਾਲ ਭਵਿੱਖ ਵਿਚ ELSS ਯੋਜਨਾਵਾਂ ‘ਚ ਨਿਵੇਸ਼ ਕਰ ਸਕਦੇ ਹੋ। ਨਿਵੇਸ਼ ਸਮੇਂ ਨਿਵੇਸ਼ਕਾਂ ਕੋਲ ਕੁਝ ਬਦਲ ਹੁੰਦੇ ਹਨ। ਇਨ੍ਹਾਂ ਵਿਚ ਗ੍ਰੋਥ, ਡਿਵੀਡੇਂਡ ਅਤੇ ਡਿਵੀਡੇਂਡ ਰੀਇੰਵੈਸਟਮੈਂਟ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ELSS ਮਿਊਚੂਅਲ ਫੰਡ ਯੋਜਨਾਵਾਂ ਵਿਚ ਐੱਸਆਈਸੀ ਜ਼ਰੀਏ ਜਾਂ ਫਿਰ ਇਕਮੁਸ਼ਤ ਨਿਵੇਸ਼ ਕੀਤਾ ਜਾ ਸਕਦਾ ਹੈ। ਸ਼ੇਅਰ ਮਾਰਕੀਟ ਨਾਲ ਜੁੜੇ ਹੋਣ ਕਾਰਨ ਈਐੱਲਐੱਸਐੱਸ ਵਿਚ ਕਦੇ ਵੀ ਇਕਮੁਸ਼ਤ ਨਿਵੇਸ਼ ਨਹੀਂ ਕਰਨਾ ਚਾਹੀਦਾ। ਐੱਸਆਈਪੀ ਜ਼ਰੀਏ ਹਰ ਮਹੀਨੇ ਨਿਵੇਸ਼ ਕਰੋ। ਇਸ ਵਿਚ ਜੋਖਿਮ ਦਾ ਖਤਰਾ ਘੱਟ ਹੁੰਦਾ ਹੈ। ਫੰਡ ਹਾਊਸ ਵੀ ਲੋਕਾਂ ਨੂੰ ਘੱਟੋ-ਘੱਟ 500 ਰੁਪਏ ਤੋਂ ਈਐੱਲਐੱਸਐੱਸ ‘ਚ ਨਿਵੇਸ਼ ਸ਼ੁਰੂ ਕਰਨ ਦੀ ਸਲਾਹ ਦਿੰਦੇ ਹਨ।