ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਦਿਨ ਜਿਵੇਂ-ਜਿਵੇਂ ਨੇੜੇ ਆ ਰਹੇ ਹਨ, ਸੂਬੇ ਵਿਚ ਸਿਆਸੀ ਹਲਚਲਾਂ ਤੇਜ਼ ਹੋ ਰਹੀਆਂ ਹਨ। ਭਾਜਪਾ, ਸਪਾ, ਕਾਂਗਰਸ ਤੇ ਬਸਪਾ ਚੋਣਾਂ ਲਈ ਲਗਾਤਾਰ ਸਾਰੀਆਂ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕਰ ਰਹੀਆਂ ਹਨ। ਇਸ ਸਾਲ ਚੋਣਾਂ ਵਿਚ ਕਿਸਾਨਾਂ ਦਾ ਮੁੱਦਾ ਵੀ ਕਾਫੀ ਗਰਮਾਇਆ ਹੋਇਆ ਹੈ ਤੇ ਨਾਲ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪਹਿਲਾਂ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਚੋਣ ਨਹੀਂ ਲੜਨਗੇ। ਕੁਝ ਦਿਨ ਪਹਿਲਾਂ ਉਹ ਲਖੀਮਪੁਰ ਖੀਰੀ ਪੁੱਜੇ ਸਨ। ਉਥੇ ਇੱਕ ਇੰਟਰਿਵਊ ਵਿਚ ਭਾਕਿਯੂ ਨੇਤਾ ਤੋਂ ਲੈ ਕੇ ਯੂਪੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ ਗਏ।
ਇਸ ਦੌਰਾਨ ਕਿਸਾਨ ਆਗੂ ਟਿਕੈਤ ਤੋਂ ਪੁੱਛਿਆ ਗਿਆ ਕਿ 2022 ਦੀਆਂ ਚੋਣਾਂ ਸਿਰ ‘ਤੇ ਹਨ, ਇਸ ਦਾ ਕੀ ਮਤਲਬ ਹੈ? ਇਸ ਦੇ ਜਵਾਬ ਵਿਚ ਰਾਕੇਸ਼ ਟਿਕੈਤ ਨੇ ਕਿਹਾ ਕਿ 13 ਮਹੀਨੇ ਦਾ ਦਿੱਲੀ ਵਿਚ ਲੋਕਾਂ ਦਾ ਅੰਦੋਲਨ ਚੱਲਿਆ। ਇਨ੍ਹਾਂ ਸਾਰਿਆਂ ਦੀ ਟ੍ਰੇਨਿੰਗ ਹੋ ਕੇ ਆਈ ਹੈ ਤੇ ਹੁਣ ਵੀ ਜੇਕਰ ਦੱਸਣਾ ਪਵੇ ਕਿ ਵੋਟ ਕਿਸ ਨੂੰ ਦੇਣਾ ਹੈ ਤਾਂ ਫਿਰ ਸਾਡੀ ਟ੍ਰੇਨਿੰਗ ਹੀ ਕੱਚੀ ਹੈ। ਇਨ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਕੀ ਕਰਨਾ ਹੈ?
2022 ਦੀਆਂ ਚੋਣਾਂ ਵਿਚ ਉਨ੍ਹਾਂ ਦਾ ਕੀ ਫੈਸਲਾ ਹੋਵੇਗਾ? ਕਿਉਂਕਿ ਉਹ ਵੀ ਇੱਕ ਵੋਟਰ ਹਨ, ਦੇ ਜਵਾਬ ਵਿਚ ਟਿਕੈਤ ਨੇ ਕਿਹਾ ਕਿ ਜਨਤਾ ਹੁਸ਼ਿਆਰ ਹੈ, ਇਹ ਆਪਣੇ ਆਪ ਹੀ ਫੈਸਲਾ ਕਰ ਲੈਣਗੇ। ਮੁੱਖ ਮੰਤਰੀ ਯੋਗੀ ਤੇ ਸਪਾ ਮੁਖੀ ਅਖਿਲੇਸ਼ ਯਾਦਵ ਦਾ ਨਾਂ ਲੈਣ ‘ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਪਤਾ ਨਹੀਂ ਕੌਣ ਹੋਵੇਗਾ, ਜੋ ਵੀ ਆਏ, ਉਹ ਆਪਣਾ ਕੰਮ ਕਰੇ, ਕਿਸਾਨ, ਗਰੀਬ ਆਦਿਵਾਸੀ ਸਾਰਿਆਂ ਦਾ ਕੰਮ ਕਰੇ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਅਗਲੀ ਸਰਕਾਰ ਕਿਸ ਦੀ ਹੋਵੇ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ‘ਕੀ ਪਤਾ ਕਿਸ ਦੀ ਹੋਣੀ ਚਾਹੀਦੀ ਹੈ?’ ਕੋਈ ਵੀ ਆ ਜਾਵੇ, ਜੋ ਵੀ ਸਰਕਾਰ ਜਨਤਾ ਖਿਲਾਫ ਫੈਸਲਾ ਕਰੇਗੀ, ਅਸੀਂ ਉਸ ਦੇ ਖਿਲਾਫ ਰਹਾਂਗੇ। ਰਾਕੇਸ਼ ਟਿਕੈਤ ਤੋਂ ਪੁੱਛਿਆ ਗਿਆ ਕਿ ਕੀ ਭਾਰਤੀ ਕਿਸਾਨ ਯੂਨੀਅਨ ਇਸ ਵਾਰ ਚੋਣਾਂ ਲੜੇਗੀ। ਇਸ ‘ਤੇ ਉਨ੍ਹਾਂ ਕਿਹਾ ਕਿ ਅਸੀਂ ਚੋਣ ਨਹੀਂ ਲੜ ਰਹੇ ਹਾਂ ਤੇ ਨਾ ਹੀ ਸਾਡਾ ਇਨ੍ਹਾਂ ਨਾਲ ਕੋਈ ਮਤਲਬ ਹੈ।
ਗੌਰਤਲਬ ਹੈ ਕਿ ਕਈ ਕਿਸਾਨ ਸੰਗਠਨਾਂ ਨੇ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੈਦਾਨ ਵਿਚ ਉਤਰਨ ਦਾ ਫੈਸਲਾ ਲਿਆ ਹੈ। ਇਸ ਗੱਲ ‘ਤੇ ਟਿਕੈਤ ਦਾ ਕਹਿਣਾ ਸੀ ਕਿ ਉਹ ਚਾਰ ਮਹੀਨੇ ਦੀ ਛੁੱਟੀ ‘ਤੇ ਹਨ, ਅਜਿਹੇ ਵਿਚ ਉਨ੍ਹਾਂ ਦਾ ਜੋ ਮਨ ਆਏ ਉਹ ਕਰ ਸਕਦੇ ਹਨ।