ਆਖਿਰਕਾਰ ਏਅਰ ਇੰਡੀਆ ਨੂੰ ਟਾਟਾ ਦੇ ਹੱਥਾਂ ਵਿਚ ਸੌਂਪਣ ਦਾ ਸਮਾਂ ਆ ਗਿਆ ਹੈ। ਰਿਪੋਰਟ ਮੁਤਾਬਕ ਏਅਰ ਇੰਡੀਆ ਦੀ ਕਮਾਨ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਇਸੇ ਹਫਤੇ ਟਾਟਾ ਨੂੰ ਸੌਂਪੇ ਜਾਣ ਦੀ ਉਮੀਦ ਹੈ।
ਸਰਕਾਰ ਨੇ ਬੀਤੇ ਸਾਲ 8 ਅਕਤੂਬਰ 2021 ਨੂੰ ਏਅਰ ਇੰਡੀਆ ਨੂੰ ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਦੀ ਸਬਸਿਡਰੀ ਟੈਲੇਸ ਪ੍ਰਾਈਵੇਟ ਲਿਮਟਿਡ ਨੂੰ 18,000 ਕਰੋੜ ਰੁਪਏ ਵਿਚ ਵੇਚ ਦਿੱਤਾ ਸੀ। ਇਸ ਤੋਂ ਬਾਅਦ 11 ਅਕਤੂਬਰ ਨੂੰ ਟਾਟਾ ਗਰੁੱਪ ਨੂੰ ਇੱਕ ਇਰਾਦੇ ਦਾ ਇੱਕ ਪੱਤਰ ਜਾਰੀ ਕੀਤਾ ਸੀ, ਜਿਸ ਵਿਚ ਏਅਰਲਾਈਨ ਵਿਚ ਆਪਣੀ 100 ਫੀਸਦੀ ਹਿੱਸੇਦਾਰੀ ਵੇਚਣ ਦੀ ਸਰਕਾਰ ਨੂੰ ਇੱਛਾ ਦੀ ਅਧਿਕਾਰਕ ਪੁਸ਼ਟੀ ਕਰ ਦਿੱਤੀ ਸੀ। ਇਸ ਤੋਂ ਬਾਅਦ 25 ਅਕਤੂਬਰ 2021 ਨੂੰ ਕੇਂਦਰ ਨੇ ਇਸ ਸੌਦੇ ਲਈ ਸ਼ੇਅਰ ਖਰੀਦ-ਸਮਝੌਤੇ ‘ਤੇ ਹਸਤਾਖਰ ਕੀਤੇ ਸਨ।
ਇਹ ਵੀ ਪੜ੍ਹੋ : ਅਗਲੀ ਸਰਕਾਰ ਕਿਸ ਦੀ ਹੋਣੀ ਚਾਹੀਦੀ? ਸਵਾਲ ‘ਤੇ ਰਾਕੇਸ਼ ਟਿਕੈਤ ਨੇ ਦਿੱਤਾ ਇਹ ਜਵਾਬ
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਇਸ ਸੌਦੇ ਨੂੰ ਲੈ ਕੇ ਬਾਕੀ ਰਸਮੀ ਕਾਰਵਾਈਆਂ ਅਗਲੇ ਕੁਝ ਦਿਨਾਂ ਵਿਚ ਪੂਰੀ ਹੋਣ ਦੀ ਉਮੀਦ ਹੈ ਤੇ ਇਸ ਹਫਤੇ ਦੇ ਅਖੀਰ ਤੱਕ ਏਅਰਲਾਈਨ ਨੂੰ ਟਾਟਾ ਸਮੂਹ ਨੂੰ ਸੌਂਪ ਦਿੱਤਾ ਜਾਵੇਗਾ। ਸੌਦੇ ਦੇ ਇੱਕ ਹਿੱਸੇ ਵਜੋਂ ਟਾਟਾ ਸਮੂਹ ਨੂੰ ਏਅਰ ਇੰਡੀਆ ਐਕਸਪ੍ਰੈਸ ਅਤੇ ਗਰਾਊਂਡ ਹੈਂਡਲਿੰਗ ਆਰਮ ਏਅਰ ਇੰਡੀਆ ਐੈੱਸਏਟੀਐੱਸ ਵਿਚ 50 ਫੀਸਦੀ ਹਿੱਸੇਦਾਰੀ ਵੀ ਸੌਂਪੀ ਜਾਵੇਗੀ ਜਦੋਂ ਕਿ 2003-04 ਤੋਂ ਬਾਅਦ ਇਹ ਪਹਿਲਾ ਨਿੱਜੀਕਰਨ ਹੋਵੇਗਾ। ਇਸ ਦੇ ਨਾਲ ਹੀ ਟਾਟਾ ਸਮੂਹ ਵਿਚ ਏਅਰ ਇੰਡੀਆ ਤੀਜਾ ਏਅਰਲਾਈਨ ਬ੍ਰਾਂਡ ਹੋਵੇਗਾ। ਇਸ ਤੋਂ ਪਹਿਲਾਂ ਗਰੁੱਪ ਦੀ ਏਅਰਏਸ਼ੀਆ ਇੰਡੀਆ ਤੇ ਵਿਸਤਾਰਾ ਵਿਚ ਬਹੁਮਤ ਹਿੱਸੇਦਾਰੀ ਸੀ।