ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਨ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਹੁਣ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। 73ਵੇਂ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਵੱਲੋਂ ਨੀਰਜ ਚੋਪੜਾ ਤੇ ਹੋਰਨਾਂ ਲੋਕਾਂ ਲਈ ਬਹਾਦੁਰੀ ਪੁਰਸਕਾਰ ਦਾ ਆਲੈਨ ਕੀਤਾ ਗਿਆ ਹੈ। ਨੀਰਜ ਚੋਪੜਾ ਤੋਂਇਲਾਵਾ ਸੈਨਾ ਦੇ ਕੁੱਲ 384 ਲੋਕਾਂ ਲਈ ਬਹਾਦੁਰੀ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਿਚ 12 ਸ਼ੌਰਿਆ ਚੱਕਰ, 29 ਪਰਮ ਵਿਸ਼ਿਸ਼ਟ ਸੇਵਾ ਮੰਡਲ, 4 ਉਤਮ ਯੁੱਧ ਸੇਵਾ ਮੰਡਲ, 53 ਅਤਿ ਵਿਸ਼ਿਸ਼ਟ ਸੇਵਾ ਮੰਡਲ ਤੇ 13 ਯੁੱਧ ਸੇਵਾ ਮੰਡਲ ਸ਼ਾਮਲ ਹਨ।
2021 ਲਈ ਜੀਵਨ ਰੱਖਿਆ ਪਦਮ ਸੀਰੀਜ ਤਹਿਤ 51 ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਵਿਚ 6 ਲੋਕਾਂ ਨੂੰ ਸਰਵਉਤਮ ਰੱਖਿਆ ਤਮਗਾ, 16 ਨੂੰ ਉਤਮ ਜੀਵਨ ਰੱਖਿਅ ਤਮਗਾ ਤੇ 29 ਨੂੰ ਜੀਵਨ ਰੱਖਿਆ ਤਮਗਾ ਦਿੱਤਾ ਜਾਵੇਗਾ। 51 ਤੋਂ 5 ਲੋਕਾਂ ਨੂੰ ਮਰਨ ਤੋਂ ਬਾਅਦ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ਇਹ ਇਨਾਮ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਆਪਣੇ ਜਾਨ ਦੀ ਬਾਜ਼ੀ ਲਗਾ ਕੇ ਦੂਜਿਆਂ ਦੀ ਜਾਨ ਬਚਾਉਂਦੇ ਹਨ।
ਇਹ ਵੀ ਪੜ੍ਹੋ : 22 ਮਹੀਨੇ ਦੇ ਬੱਚੇ ਨੇ ਕਰ ਦਿੱਤੀ ਡੇਢ ਲੱਖ ਦੀ ਸ਼ੌਪਿੰਗ, ਸੱਚ ਜਾਣ ਕੇ ਹੈਰਾਨ ਰਹਿ ਗਈ ਮਾਂ !
ਗੌਰਤਲਬ ਹੈ ਕਿ ਪਰਮ ਵਿਸ਼ਿਸ਼ਟ ਸੇਵਾ ਮੈਡਲ ਭਾਰਤ ਦਾ ਇੱਕ ਸੈਨਿਕ ਪੁਰਸਕਾਰ ਹੈ। ਇਸ ਪੁਰਸਕਾਰ ਦਾ ਗਠਨ 1960 ਵਿਚ ਕੀਤਾ ਗਿਆ ਸੀ। ਇਹ ਪੁਰਸਕਾਰ ਸ਼ਾਂਤੀ ਲਈ ਤੇ ਸੇਵਾ ਦੇ ਖੇਤਰ ਵਿਚ ਸਭ ਤੋਂ ਅਸਾਧਾਰਨ ਕੰਮ ਕਰਨ ਲਈ ਦਿੱਤਾ ਜਾਂਦਾ ਹੈ। ਨੀਰਜ ਚੋਪੜਾ ਟ੍ਰੈਕ ਐਂਡ ਫੀਲਡ ਈਵੈਂਟ ਵਿਚ ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਖਿਡਾਰੀ ਹਨ। ਟੋਕੀਓ ਓਲੰਪਿਕ ਵਿਚ ਇਸ ਖਿਡਾਰੀ ਨੇ 87.58 ਮੀਟਰ ਦੂਰ ਭਾਲਾ ਸੁੱਟ ਕੇ ਗੋਲਡ ਮੈਡਲ ਜਿੱਤਿਆ ਸੀ।
ਵੀਡੀਓ ਲਈ ਕਲਿੱਕ ਕਰੋ :
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਨੀਰਜ ਚੋਪੜਾ 4 ਰਾਜਪੂਤਾਨਾ ਰਾਈਫਲਸ ਵਿਚ ਸੂਬੇਦਾਰ ਅਹੁਦੇ ਉਤੇ ਵੀ ਤਾਇਨਾਤ ਹੈ। ਫੌਜ ਵਿਚ ਰਹਿੰਦੇ ਹੋਏ ਇਸ ਐਥਲੀਟ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ ਜਿਸ ਲਈ ਇਨ੍ਹਾਂ ਨੂੰ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਪਰ ਹੁਣ ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਮਿਲਣ ਵਾਲਾ ਹੈ।