ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਮੰਗਲਵਾਰ ਨੂੰ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ। ਜਹਾਜ਼ ਹਾਦਸੇ ਵਿਚ ਸ਼ਹੀਦ ਹੋਏ CDS ਜਨਰਲ ਬਿਪਿਨ ਰਾਵਤ ਤੇ ਭਾਜਪਾ ਦੇ ਨੇਤਾ ਕਲਿਆਣ ਸਿੰਘ ਨੂੰ ਮਰਨ ਤੋਂ ਬਾਅਦ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ।
ਪ੍ਰਭਾ ਅੰਨੇ ਨੂੰ ਕਲਾ, ਰਾਧੇਸ਼ਿਆਮ ਖੇਮਕਾ ਨੂੰ ਸਾਹਿਤ ਤੇ ਸਿੱਖਿਆ, ਜਨਰਲ ਬਿਪਿਨ ਰਾਵਤ ਨੂੰ ਸਿਵਲ ਸਰਵਿਸ ਤੇ ਕਲਿਆਣ ਸਿੰਘ ਨੂੰ ਲੋਕ ਕਲਿਆਣ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਲਈ ਸਨਮਾਨਿਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।ਇਸ ਤੋਂ ਇਲਾਵਾ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।
ਕੇਂਦਰ ਸਰਕਾਰ ਨੇ ਜੋ ਸੂਚੀ ਜਾਰੀ ਕੀਤੀ ਹੈ, ਉਸ ਵਿਚ ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੋਗ ਕੰਮ ਲਈ 128 ਲੋਕਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚੋਂ 4 ਲੋਕਾਂ ਨੂੰ ਪਦਮ ਵਿਭੂਸ਼ਣ, 17 ਲੋਕਾਂ ਨੂੰ ਪਦਮ ਭੂਸ਼ਣ ਤੇ 107 ਲੋਕਾਂ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਜਾਵੇਗਾ।
ਇਹ ਵੀ ਪੜ੍ਹੋ : ਸਰਹਿੰਦ-ਭਾਖੜਾ ਨਹਿਰ ‘ਚ ਗੱਡੀ ਡਿੱਗਣ ਨਾਲ ਵਾਪਰਿਆ ਦਰਦਨਾਕ ਹਾਦਸਾ, 2 ਦੀ ਮੌਤ, 1 ਲਾਪਤਾ
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਵਿਕਟਰ ਬੈਨਰਜੀ (ਆਰਟ), ਗੁਰਮੀਤ ਬਾਵਾ (ਮਰਨ ਉਪਰੰਤ) ਆਰਟ, ਬੁੱਧਦੇਵ ਭੱਟਾਚਾਰੀਆ (ਜਨਤਕ ਮਾਮਲੇ), ਗੁਲਾਮ ਨਬੀ ਆਜ਼ਾਦ (ਜਨਤਕ ਮਾਮਲੇ), ਨਟਰਾਜ ਚੰਦਰਸ਼ੇਖਰਨ (ਟ੍ਰੇਡ ਐਂਡ ਇੰਡਸਟ੍ਰੀ), ਕ੍ਰਿਸ਼ਨਾ ਏਲਾ ਅਤੇ ਸੁਚਿਤਰਾ ਏਲਾ (ਟ੍ਰੇਡ ਐਂਡ ਇੰਡਸਟਰੀ), ਮਧੁਰ ਜਾਫਰੀ (ਪਾਕ ਕਲਾ), ਦੇਵੇਂਦਰ ਝਾਝਰੀਆ (ਸਪੋਰਟਸ), ਰਾਸ਼ਿਦ ਖਾਨ (ਆਰਟ), ਰਾਜੀਵ ਮਹਾਰਿਸ਼ੀ (ਸਿਵਲ ਸਰਵਿਸ), ਸਤਿਆ ਨਡੇਲਾ, ਸਾਈਰਸ ਪੂਨਾਵਾਲ ਸੁੰਦਰ ਪਿਚਾਈ ਨੂੰ (ਟ੍ਰੇਡ ਐਂਡ ਇੰਡਸਟਰੀ), ਸੰਜੇ ਰਾਜਾਰਾਮ (ਸਾਇੰਸ ਐਂਡ ਇੰਜੀਨੀਅਰਿੰਗ), ਪ੍ਰਤਿਭਾ ਰੇ (ਲਿਟਰੇਚਰ ਐਂਡ ਐਜੂਕੇਸ਼ਨ), ਸਵਾਮੀ ਸਚਿਦਾਨੰਦ ਤੇ ਵਸ਼ਿਸ਼ਟ ਤ੍ਰਿਪਾਠੀ ਨੂੰ (ਲਿਟਰੇਚਰ ਐਂਡ ਐਜੂਕੇਸ਼ਨ) ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।