ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਦਿਨਾਂ ਦਾ ਸਮਾਂ ਬਚਿਆ ਹੈ ਤੇ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਕਾਂਗਰਸ ਵੱਲੋਂ ਬੀਤੇ ਦਿਨੀਂ ਉਮੀਦਵਾਰਾਂ ਦੀ ਦੂਜੀ ਸੂਚੀ ਵੀ ਜਾਰੀ ਕਰ ਦਿੱਤੀ ਗਈ। ਪਰ ਬਹੁਤ ਸਾਰੇ ਉਮੀਦਵਾਰਾਂ ਨੂੰ ਝਟਕਾ ਵੀ ਲੱਗਾ ਜਿਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ।
ਫਿਰੋਜ਼ਪੁਰ ਹਲਕੇ ਤੋਂ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਪਤੀ ਨੂੰ ਕਾਂਗਰਸ ਵੱਲੋਂ ਟਿਕਟ ਨਹੀਂ ਦਿੱਤਾ ਗਿਆ। ਇਸ ਦਾ ਪਤਾ ਲੱਗਣ ‘ਤੇ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਲਾਡੀ ਕੈਮਰੇ ਸਾਹਮਣੇ ਭੁੱਬਾਂ ਮਾਰ-ਮਾਰ ਰੋਂਦੇ ਗਏ। ਜਸਮੇਲ ਨੇ ਕਿਹਾ ਕਿ ਪਾਰਟੀ ਹਮੇਸ਼ਾ ਗਰੀਬ ਦੀ ਕੁਰਬਾਨੀ ਦਿੰਦੀ ਹੈ।
ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਪਾਰਟੀ ਤੋਂ ਟਿਕਟ ਲਈ ਕਹਿਣਗੇ ਤਾਂ ਜਸਮੇਲ ਨੇ ਕਿਹਾ ਕਿ ਉਹ ਤਾਂ ਸਿਰਫ ਬੇਨਤੀ ਹੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਛੋਟੇ-ਛੋਟੇ ਬੱਚੇ ਹਨ। ਕਾਂਗਰਸ ਨੂੰ ਉਨ੍ਹਾਂ ਉਤੇ ਤਰਸ ਕਰਨਾ ਚਾਹੀਦਾ ਹੈ। ਮੈਂ ਬਹੁਤ ਮਿਹਨਤ ਕੀਤੀ ਹੈ, ਇਹ ਪਾਰਟੀ ਨੂੰ ਦੇਖਮਾ ਚਾਹੀਦਾ ਹੈ।
ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਨੇ ਆਸ਼ੂ ਬਾਂਗੜ ਨੂੰ ਟਿਕਟ ਦਿੱਤੀ ਹੈ। ਆਸ਼ੂ ਨੂੰ ਪਹਿਲਾਂ ਇਸੇ ਸੀਟ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ। ਹਾਲਾਂਕਿ ਉਨ੍ਹਾਂ ਨੇ ਆਪ ਨੇਤਾਵਾਂ ਉਤੇ ਗੰਭੀਰ ਦੋਸ਼ ਲਗਾਉਂਦੇ ਹੋਏ ਪਾਰਟੀ ਛੱਡ ਦਿੱਤੀ ਜਿਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਦੇ ਹੋਏ ਪਾਰਟੀ ਦੇ ਫੈਸਲੇ ਨਾਲ ਉਮੀਦਵਾਰ ਐਲਾਨ ਦਿੱਤਾ। ਇਸ ਤੋਂ ਬਾਅਦ ਮੰਗਲਵਾਰ ਦੇਰ ਰਾਤ ਆਈ ਸੂਚੀ ਵਿਚ ਉਨ੍ਹਾਂ ਨੂੰ ਹੀ ਇਸ ਸੀਟ ਤੋਂ ਟਿਕਟ ਮਿਲੀ।
ਇਹ ਵੀ ਪੜ੍ਹੋ : ਟਿਕਟ ਨਾ ਮਿਲਣ ‘ਤੇ ਭੁੱਬਾਂ ਮਾਰ-ਮਾਰ ਰੋਇਆ MLA ਸਤਿਕਾਰ ਕੌਰ ਗਹਿਰੀ ਦਾ ਪਤੀ, ਚੁੱਪ ਕਰਾਉਣਾ ਹੋਇਆ ਔਖਾ
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਪੰਜਾਬ ਵਿਚ ਦੂਜੀ ਸੂਚੀ ਤੋਂ ਬਾਅਦ ਕਾਂਗਰਸ ਵਿਚ ਬਗਾਵਤ ਹੋ ਰਹੀ ਹੈ। ਇਸ ਵਿਚ ਸੁਨਾਮ ਤੋਂ ਦਾਮਨ ਥਿੰਦ ਬਾਜਵਾ, ਸਾਹਨੇਵਾਲ ਤੋਂ ਸਤਵਿੰਦਰ ਕੌਰ ਬਿੱਟੀ, ਖਰੜ ਤੋਂ ਜਗਮੋਹਨ ਕੰਗ ਤੇ ਸਮਰਾਲਾ ਤੋਂ ਅਮਰੀਕ ਢਿੱਲੋਂ ਨੇ ਬਗਾਵਤੀ ਤੇਵਰ ਦਿਖਾਏ ਹਨ। ਇਸ ਤੋਂ ਪਹਿਲਾਂ ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਦੇਣ ਖਿਲਾਫ ਹਰਜੋਤ ਕਮਲ ਭਾਜਪਾ ਜੁਆਇਨ ਕਰ ਚੁੱਕੇ ਹਨ ਤੇ ਸ੍ਰੀ ਹਰਗੋਬਿੰਦਪੁਰ ਤੋਂ ਵੀ ਵਿਧਾਇਕ ਹਰਵਿੰਦਰ ਸਿੰਘ ਲਾਡੀ ਨਾਰਾਜ਼ ਚੱਲ ਰਹੇ ਹਨ।