ਅਮਰੀਕਾ ਤੋਂ ਚੰਡੀਗੜ੍ਹ ਪੁੱਜੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ NRI ਭੈਣ ਸੁਮਨ ਤੂਰ ਨੇ ਆਪਣੇ ਭਰਾ ਉਤੇ ਗੰਭੀਰ ਇਲਜ਼ਾਮ ਗਾਏ ਹਨ। ਸਿੱਧੂ ਤੇ ਉਸ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਉਨ੍ਹਾਂ ਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਥੇ ਸਿੱਧੂ ਦੀ ਬੇਟੀ ਰਾਬੀਆ ਨੇ ਵੀ ਸੁਮਨ ਤੂਰ ਨੂੰ ਆਪਣੀ ਭੂਆ ਮੰਨਣ ਤੋਂ ਮਨ੍ਹਾ ਕਰ ਦਿੱਤਾਹੈ।
ਰਾਬੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸ਼ੇਅਰ ਕੀਤੀ ਹੈ ਜਿਸ ਵਿਚ ਉਸ ਦੇ ਦਾਦਾ ਭਗਵੰਤ ਸਿੰਘ ਸਿੱਧੂ ਨਜ਼ਰ ਆ ਰਹੇ ਹਨ। ਨਾਲ ਹੀ ਨਵਜੋਤ ਸਿੰਘ ਸਿੱਧੂ ਵੀ ਬੈਠੇ ਹੋਏ ਹਨ। ਸਿੱਧੂ ਤਸਵੀਰ ‘ਚ ਕਾਫੀ ਛੋਟੇ ਦਿਖ ਰਹੇ ਹਨ। ਫੋਟੋ ਵਿਚ ਰਾਬੀਆ ਨੇ ਲਿਖਿਆ ਹੈ ਕਿ ਦਾਦਾ ਅਤੇ ਉਨ੍ਹਾਂ ਦਾ ਇਕਲੌਤਾ ਬੱਚਾ, ਡੈਡ! ਰਾਬੀਆ ਨੇ ਇਹ ਕੋਟ ਲਿਖਣ ਨਾਲ ਹੀ ਇਕਲੌਤੇ ਬੱਚੇ ਨੂੰ ਅੰਡਰਲਾਈਨ ਕਰਕੇ ਹਾਈਲਾਈਟ ਵੀ ਕੀਤਾ ਹੈ। ਇਸ ਤੋਂ ਸਪੱਸ਼ਟ ਹੈ ਕਿ ਉਹ ਆਪਣੇ ਪਿਤਾ ਨਾਲ ਖੜ੍ਹੀ ਹੈ ਤੇ ਸੁਮਨ ਤੂਰ ਨੂੰ ਉਸ ਨੇ ਆਪਣੀ ਭੂਆ ਮੰਨਣ ਤੋਂ ਮਨ੍ਹਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਮੱਠੀ ਪਈ ਕੋਰੋਨਾ ਦੀ ਰਫ਼ਤਾਰ, 24 ਘੰਟਿਆਂ ਦੌਰਾਨ 3096 ਨਵੇਂ ਮਾਮਲੇ ਤੇ 25 ਲੋਕਾਂ ਦੀ ਮੌਤ
ਰਾਬੀਆ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਉਹ ਸਿਆਸਤ ਵਿਚ ਐਕਟਿਵ ਹੋ ਰਹੀ ਹੈ। ਪਿਤਾ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਰਾਬੀਆ ਸਭ ਤੋਂ ਪਹਿਲਾਂ ਵੇਰਕਾ ਹਲਕੇ ਵਿਚ ਦਿਖਣਾ ਸ਼ੁਰੂ ਹੋਈ ਸੀ। ਹੁਣ ਜਦੋਂ ਪਿਤਾ ਚੋਣਾਂ ਵਿਚ ਉਤਰ ਆਏ ਹਨ, ਉਹ ਪਿਤਾ ਲਈ ਪ੍ਰਚਾਰ ਵੀ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

ਗੌਰਤਲਬ ਹੈ ਕਿ ਸਿੱਧੂ ਇਸ ਸਮੇਂ ਪਰਿਵਾਰਕ ਵਿਵਾਦ ਵਿਚ ਘਿਰ ਗਏ ਹਨ। ਸਿੱਧੂ ਦੀ ਵੱਡੀ ਭੈਣ ਸੁਮਨ ਤੂਰ ਨੇ ਦੋਸ਼ ਲਗਾਇਆ ਹੈ ਕਿ ਸਿੱਧੂ ਨੇ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਤੇ ਵੱਡੀ ਭੈਣ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ ਤੇ ਇਸ ਤੋਂ ਬਾਅਦ ਮੀਡੀਆ ਵਿਚ ਬਿਆਨ ਦੇ ਕੇ ਝੂਠ ਬੋਲਿਆ ਕਿ ਮੇਰੇ ਮਾਤਾ-ਪਿਤਾ ਨਿਆਂਇਕ ਤੌਰ ‘ਤੇ ਵੱਖ ਹੋਏ। ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦੱਸ ਰਹੇ ਹਨ ਪਰ ਇਹ ਸਾਰਾ ਕੁਝ ਝੂਠ ਹੈ।






















