ਯੂਪੀ ਦੇ ਚੋਣ ਮੈਦਾਨ ਵਿਚ ਸੱਤਾਧਾਰੀ ਭਾਜਪਾ ਵੱਲੋਂ ਜ਼ੋਰਦਾਰ ਪ੍ਰਚਾਰ ਕੀਤਾ ਰਿਹਾ ਹੈ ਪਾਰਟੀ ਦੇ ਰਾਸ਼ਟਰੀ ਜੇਪੀ ਨੱਢਾ, ਕੇਂਦਰੀ ਮੰਤਰੀ ਅਮਿਤ ਸ਼ਾਹ ਸਣੇ ਪਾਰਟੀ ਦੇ ਦਿੱਗਜ਼ ਨੇਤਾ ਪ੍ਰਚਾਰ ਲਈ ਉਤਰ ਚੁੱਕੇ ਹਨ। ਹੁਣ PM ਮੋਦੀ ਵੀ ਸੂਬੇ ਵਿਚ ਆਪਣੀ ਪਹਿਲੀ ਵਰਚੂ੍ਲ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ। ਇਹ ਰੈਲੀ 31 ਜਨਵਰੀ ਨੂੰ ਹੈ ਜਿਸ ਵਿਚ ਉਹ ਪਹਿਲੇ ਪੜਾਅ ਵਿਚ ਵੋਟਾਂ ਪਾਉਣ ਵਾਲੇ ਜ਼ਿਲ੍ਹਿਆਂ ਦੇ ਵੋਟਰਾਂ ਨੂੰ ਸੰਬੋਧਨ ਕਰਨਗੇ।
31 ਜਨਵਰੀ ਨੂੰ ਹੋਣ ਵਾਲੀ ਵਾਲੀ ਪ੍ਰਧਾਨ ਮੰਤਰੀ ਦੀ ਇਸ ਰੈਲੀ ਲਈ ਪਾਰੀਟ ਵੱਲੋਂ ਖਾਸ ਤਿਆਰੀ ਕੀਤੀ ਜਾ ਰਹੀ ਹੈ। ਰੈਲੀ ਵਿਚ PM ਮੋਦੀ 11 ਜ਼ਿਲ੍ਹਿਆਂ ਦੀਆਂ 58 ਸੀਟਾਂ ਦੇ ਡੇਢ ਲੱਖ ਤੋਂ ਵੱਧ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਨਾਲ ਚੋਣ ਤਿਆਰੀਆਂ ਨੂੰ ਲੈ ਕੇ ਗੱਲ ਕਰਨਗੇ।
ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਚੋਣ ਕਮਿਸ਼ਨ ਨੇ 8 ਜਨਵਰੀ ਨੂੰ ਕੀਤਾ। 403 ਸੀਟਾਂ ਵਾਲੀ 18ਵੀਂ ਵਿਧਾਨ ਸਭਾ ਲਈ 10 ਫਰਵਰੀ ਤੋਂ 7 ਮਾਰਚ ਤੱਕ 7 ਫੇਜ਼ਾਂ ‘ਚ ਵੋਟਾਂ ਪੈਣਗੀਆਂ। 10 ਮਾਰਚ ਨੂੰ ਚੋਣ ਦੇ ਨਤੀਜੇ ਆਉਣਗੇ। ਯੂਪੀ ਵਿਚ 7 ਫੇਜ਼ਾਂ ਤਹਿਤ 10 ਫਰਵਰੀ, 20 ਫਰਵਰੀ, 23 ਫਰਵਰੀ, 27 ਫਰਵਰੀ, 3 ਮਾਰਚ ਤੇ 7 ਮਾਰਚ ਨੂੰ ਵੋਟਾਂ ਪੈਣਗੀਆਂ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਕੋਰੋਨਾ ਕਾਲ ਵਿਚ ਯੂਪੀ ਸਣੇ 5 ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪ੍ਰਚਾਰ ਵਿਚ ਜੁਟੀਆਂ ਹਨ ਪਰ ਭੀੜ ਇਕੱਠੀ ਨਾ ਹੋਵੇ, ਇਸ ਦਾ ਧਿਆਨ ਵੀ ਰੱਖ ਰਹੇ ਹਨ। ਚੋਣ ਕਮਿਸ਼ਨ ਨੇ ਵੀ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਸ ਵਚ ਚੋਣ ਰੈਲੀ ਸਣੇ ਕਈ ਤਰ੍ਹਾਂ ਦੀ ਪਾਬੰਦੀ ਲਗਾਈ ਗਈ ਹੈ। ਪਾਰਟੀਆਂ ਵਰਚੂਅਲ ਰੈਲੀ ਜ਼ਰੀਏ ਵੋਟਰਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੀ ਹੈ।