ਕਾਂਗਰਸ ਨੇਤਾ ਰਾਹੁਲ ਗਾਂਧੀ ਪੇਗਾਸਸ ਡੀਲ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਕਈ ਵਾਰ ਘੇਰ ਚੁੱਕੇ ਹਨ। ਅੱਜ ਉਨ੍ਹਾਂ ਫਿਰ ਤੋਂ ਮੋਦੀ ਸਰਕਾਰ ‘ਤੇ ਕਰਾਰਾ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਨੇ ਦੇਸ਼ਦ੍ਰੋਹ ਕੀਤਾ ਹੈ।
ਰਾਹੁਲ ਨੇ ਟਵੀਟ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਸਾਡੇ ਲੋਕਤੰਤਰ ਦੀਆਂ ਧਾਰਮਿਕ ਸੰਸਥਾਵਾਂ, ਰਾਜ ਨੇਤਾਵਾਂ ਤੇ ਜਨਤਾ ਦੀ ਜਾਸੂਸੀ ਕਰਨ ਲਈ ਪੇਗਾਸਸ ਖਰੀਦਿਆ ਸੀ। ਫੋਨ ਟੈਪ ਕਰਕੇ ਸੱਤਾ ਪੱਖ, ਵਿਰੋਧੀ ਧਿਰ, ਫੌਜ, ਨਿਆਂਪਾਲਿਕਾ ਸਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਦੇਸ਼ਧ੍ਰੋਹ ਹੈ।
ਪੈਗਾਸਸ ਡੀਲ ‘ਤੇ ਕਾਂਗਰਸ ਕੇਂਦਰ ਸਰਕਾਰ ‘ਤੇ ਹਮਲਾਵਰ ਰਹੀ ਹੈ। ਕਾਂਗਰਸ ਨੇ ਕਿਹਾ ਹੈ ਕਿ ਪੀਐੱਮਓ ਨੂੰ ਇਸ ਰਿਪੋਰਟ ‘ਤੇ ਜਵਾਬ ਦੇਣਾ ਚਾਹੀਦਾ ਹੈ। ਜੁਲਾਈ 2017 ਵਿਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਇਲ ਯਾਤਰੀ ‘ਤੇ ਗਏ ਸਨ ਤਾਂ ਉਨ੍ਹਾਂ ਨੇ 2 ਅਰਬ ਡਾਲਰ ਵਿਚ ਇਹ ਸੌਦਾ ਕੀਤਾ ਸੀ। ਇਸ ਡੀਲ ‘ਚ ਮਿਜਾਈਲ ਸਿਸਟਮ ਤੋਂ ਇਲਾਵਾ ਇਜ਼ਰਾਈਲੀ ਕੰਪਨੀ NSO ਵੱਲੋਂ ਬਣਾਇਆ ਗਿਆ ਪੈਗਾਸਸ ਸਪਾਈਵੇਅਰ ਮੁੱਖ ਸਨ।
ਇਹ ਵੀ ਪੜ੍ਹੋ : “MSP ਕਿਸਾਨਾਂ ਦੀ ਰੀੜ੍ਹ ਦੀ ਹੱਡੀ, ਇਸ ‘ਤੇ ਕਾਨੂੰਨ ਬਣਾਉਣ ਦੀ ਲੜਾਈ ਰਹੇਗੀ ਜਾਰੀ”: ਰਾਕੇਸ਼ ਟਿਕੈਤ
ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀਨਿਵਾਸ ਬੀਵੀ ਨੇ ਪੀਐੱਮ ਮੋਦੀ ‘ਤੇ ਵੱਡਾ ਹਮਲਾ ਕੀਤਾ ਹੈ ਤੇ ਕਿਹਾ ਹੈ ਕਿ ਸਾਬਤ ਹੋ ਗਿਆ ਹੈ ਕਿ ਚੌਕੀਦਾਰ ਹੀ ਜਾਸੂਸ ਹੈ। ਉਨ੍ਹਾਂ ਲਿਖਿਆ ਕਿ ਜਦੋਂ ਬੇਰੋਜ਼ਗਾਰ ਨੌਕਰੀਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਤਾਂ ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਪੇਗਾਸਸ ਖਰੀਦਣ ਤੇ ਜਾਸੂਸੀ ਕਰਨ ਵਿਚ ਬਿਜ਼ੀ ਸਨ। PM ਮੋਦੀ ਨੂੰ ਘੇਰਦੇ ਹੋਏ ਕਾਂਗਰਸ ਨੇਤਾ ਸ਼ਕਤੀ ਸਿੰਘ ਗੋਹਿਲ ਨੇ ਕਿਹਾ ਕਿ ਨਰਿੰਦਰ ਮੋਦੀ ਚੁੱਪ ਕਿਉਂ ਹਨ ਇਜ਼ਰਾਈਲੀ ਐੱਨਐੱਸਓ ਕੰਪਨੀ ਵੱਲੋਂ ਵੇਚੇ ਗਏ ਸਪਾਈਵੇਅਰ ਪੇਗਾਸਸ ਨੂੰ ਟੈਕਸਦਾਤਿਆਂ ਦੇ 300 ਕਰੋੜ ਰੁਪਏ ਦੇ ਭੁਗਤਾਨ ਨਾਲ ਸਰਕਾਰ ਨੇ ਖਰੀਦਿਆ ਹੈ। ਇਸ ਦਾ ਮਤਲਬ ਹੈ ਕਿ ਸਾਡੀ ਸਰਕਾਰ ਨੇ ਸੁਪਰੀਮ ਕੋਰਟ ਤੇ ਸੰਸਦ ਨੂੰ ਗੁੰਮਰਾਹ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਗੌਰਤਲਬ ਹੈ ਕਿ ਪੇਗਾਸਸ ਮਾਮਲੇ ਨੂੰ ਲੈ ਕੇ ਮੋਦੀ ਸਰਕਾਰ ਉਤੇ ਕਾਂਗਰਸ ਨੇ ਹਮਲੇ ਤੇਜ਼ ਕਰ ਦਿੱਤੇ ਹਨ। ਕਾਂਗਰਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ।