ਵਿਧਾਨ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਵਿਚ ਟਿਕਟ ਵੰਡ ਨੂੰ ਲੈ ਕੇ ਘਮਾਸਾਨ ਮਚਿਆ ਹੋਇਆ ਹੈ ਤੇ ਹੁਣ ਮਹਿਲਾ ਕਾਂਗਰਸ ਵੀ ਇਸ ਦੌੜ ਵਿਚ ਸ਼ਾਮਲ ਹੋ ਗਈਆਂ ਹਨ। ਪ੍ਰਦੇਸ਼ ਮਹਿਲਾ ਕਾਂਗਰਸ ਦਾ ਦੋਸ਼ ਹੈ ਕਿ ਉਨ੍ਹਾਂ ਦੇ ਸੰਗਠਨ ਤੋਂ ਟਿਕਟ ਦੇ 12 ਦਾਅਵੇਦਾਰ ਸਨ ਪਰ ਕਿਸੇ ਨੂੰ ਟਿਕਟ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜੇਕਰ ਲੜਕੀ ਯੂਪੀ ਵਿਚ ਲੜ ਸਕਦੀ ਹੈ ਤਾਂ ਫਿਰ ਪੰਜਾਬ ਵਿਚ ਮਹਿਲਾਵਾਂ ਵੀ ਲੜ ਕੇ ਹੱਕ ਲੈਣਾ ਚਾਹੁੰਦੀਆਂ ਹਨ।
ਮਹਿਲਾ ਕਾਂਗਰਸ ਦੀ ਪ੍ਰਦੇਸ਼ ਪ੍ਰਧਾਨ ਬਲਬੀਰ ਰਾਣੀ ਸੋਢੀ ਨੇ ਕਿਹਾ ਕਿ ਜੇਕਰ ਕਾਂਗਰਸ ਨੇ ਇਸ ਤਰ੍ਹਾਂ ਨਜ਼ਰਅੰਦਜ਼ ਕਰਨਾ ਹੈ ਤਾਂ ਫਿਰ ਇਸ ਇਕਾਈ ਨੂੰ ਭੰਗ ਹੀ ਕਰ ਦਿਓ। ਕਾਂਗਰਸ ਦੇ ਸਾਂਸਦਾਂ ਕੋਲ ਸਾਡੇ ਕੋਲ ਮਿਲਣ ਦਾ ਸਮਾਂ ਨਹੀਂ ਫਿਰ ਅਜਿਹੇ ਵਿਚ ਸੰਗਠਨ ਦਾ ਕੀ ਮਤਲਬ ਹੈ? ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਬਚੀਆਂ 8 ਟਿਕਟਾਂ ਮਹਿਲਾ ਕਾਂਗਰਸ ਨਾਲ ਜੁੜੀਆਂ ਮਹਿਲਾ ਨੇਤਾਵਾਂ ਨੂੰ ਦਿੱਤੀ ਜਾਵੇ।
ਸੋਢੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਯੂਥ ਵਿੰਗ ਨੂੰ ਪਹਿਲ ਦਿੱਤੀ ਹੈ। ਯੂਥ ਕਾਂਗਰਸ ਤੋਂ ਰਵਨੀਤ ਬਿੱਟੂ ਸਾਂਸਦ ਬਣੇ। ਵਿਜੇਇੰਦਰ ਸਿੰਗਲਾ ਤੇ ਅਮਰਿੰਦਰ ਰਾਜਾ ਵੜਿੰਗ ਮੰਤਰੀ ਬਣੇ। ਇਸ ਦੇ ਉਲਟ ਮਹਿਲਾ ਕਾਂਗਰਸ ਵਿਚ ਕਿਸੇ ਨੂੰ ਟਿਕਟ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪਾਰਟੀ ਪਲੇਟਫਾਰਮ ਵਿਚ ਔਰਤਾਂ ਦੀ ਕੋਈ ਵੈਲਿਊ ਨਹੀਂ ਹੈ। ਸਾਨੂੰ ਉਮੀਦ ਸੀ ਕਿ ਚੰਨੀ ਦੇ ਸੀ. ਐੱਮ. ਬਣਨ ਤੋਂ ਬਾਅਦ ਔਰਤਾਂ ਨੂੰ ਪਹਿਲ ਮਿਲੇਗੀ। ਸਿੱਧੂ ਤਾਂ ਸਾਹਨੇਵਾਲ ਵਿਚ ਸਤਵਿੰਦਰ ਬਿੱਟੀ ਦਾ ਪ੍ਰਚਾਰ ਕਰਨ ਵੀ ਗਏ ਸਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਬਲਵੀਰ ਰਾਣੀ ਨੇ ਕਿਹਾ ਕਿ ਜੇਕਰ ਪਾਰਟੀ ਕਹਿੰਦੀ ਹੈ ਤਾਂ ਉਹ ਜਿੱਤਣ ਵਾਲੇ ਉਮੀਦਵਾਰਾਂ ਨੂੰ ਟਿਕਟ ਦੇ ਰਹੀ ਹੈ ਤਾਂ ਇਸ ਹਿਸਾਬ ਨਾਲ ਸਾਨੂੰ 117 ਸੀਟਾਂ ਮਿਲਣੀਆਂ ਚਾਹੀਦੀਆਂ ਹਨ। ਪੰਜਾਬ ਵਿਚ 50 ਫੀਸਦੀ ਵੋਟ ਹੋਣ ਦੇ ਬਾਵਜੂਦ ਔਰਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।