ਸੁਖਪਾਲ ਸਿੰਘ ਖਹਿਰਾ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਕਪੂਰਥਲਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਆਪਣੇ ਵਿਧਾਨ ਸਭਾ ਹਲਕਾ ਭੁਲੱਥ ਵਿਖੇ ਪਹੁੰਚਦਿਆਂ ਹੀ ਉਨ੍ਹਾਂ ਕਿਹਾ ਕਿ ਹੰਕਾਰੀ ਰਾਣਾ ਘਪਬਲੇਬਾਜ਼ ਹੈ। ਉਨ੍ਹਾਂ ਨੂੰ ਦਾਗੀ ਦੱਸਦਿਆਂ ਕਿਹਾ ਕਿ ਉਹ ਕਈ ਲੋਕਾਂ ਦੇ ਪੈਸੇ ਖਾ ਚੁੱਕੇ ਹਨ। ਚਿੰਤਾ ਨਾ ਕਰੋ, ਰਾਣਾ ਨੂੰ ਕੰਨ ਫੜ ਕੇ, ਮੈਂ ਯੂਪੀ (ਉੱਤਰ ਪ੍ਰਦੇਸ਼) ਛੱਡ ਜਾਵਾਂਗਾ।
ਦੂਜੇ ਪਾਸੇ ਰਾਣਾ ਗੁਰਜੀਤ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਖਾਲਿਸਤਾਨੀ ਸਨ। ਉਨ੍ਹਾਂ ਨੇ ਕਪੂਰਥਲਾ ਵਿਚ ਖਾਲਿਸਤਾਨੀ ਝੰਡਾ ਲਹਿਰਾਇਆ ਸੀ ਜਿਸ ਕਾਰਨ ਪੂਰੇ ਪੰਜਾਬ ਵਿਚ 25 ਹਜ਼ਾਰ ਨੌਜਵਾਨ ਮਾਰੇ ਗਏ। ਰਾਣਾ ਨੇ ਕਿਹਾ ਕਿ ਜੇਕਰ ਖਹਿਰਾ ਉਨ੍ਹਾਂ ਖਿਲਾਫ ਮੂੰਹ ਖੋਲ੍ਹੇਗਾ ਤਾਂ ਉਨ੍ਹਾਂ ਤੋਂ ਵੀ ਖਰੀ-ਖਰੀ ਸੁਣਨਗੇ। ਬਰਾਬਰ ਜਵਾਬ ਦੇਵਾਂਗਾ। ਹਾਲਾਂਕਿ ਅਜੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਦਾਗੀ ਹੈ ਅਤੇ ਹੁਣ ਤੱਕ ਉਨ੍ਹਾਂ ਨੂੰ ਕਿਸੇ ਵੀ ਮਾਮਲੇ ਵਿਚ ਕਲੀਨ ਚਿੱਟ ਨਹੀਂ ਮਿਲੀ ਹੈ। ਇਮੀਗ੍ਰੇਸ਼ਨ ਵਿਭਾਗ ਦੇ 2 ਹਜ਼ਾਰ ਕਰੋੜ ਰੁਪਏ ਦੇ ਇੱਕ ਠੱਗ ਗੁਰਿੰਦਰ ਭਾਪਾ ਤੋਂ ਰਾਣਾ ਨੇ 5 ਕਰੋੜ ਰੁਪਏ ਲਏ ਸਨ। ਇਸ ਮਾਮਲੇ ਵਿਚ ਉਨ੍ਹਾਂ ਨੂੰ ਕਲੀਨ ਚਿੱਟ ਨਹੀਂ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਖਹਿਰਾ ਨੇ ਕਿਹਾ ਕਿ ਰਾਣਾ ਭਾਜਪਾਈਆਂ ਤੋਂ ਡਰਦੇ ਹਨ। ਉਨ੍ਹਾਂ ਅੱਗੇ ਨਤਮਸਤਕ ਹੁੰਦੇ ਹਨ। ਇਹ ਰਾਜਨੀਤਕ ਨਹੀਂ ਸਗੋਂ ਵਪਾਰੀ ਹੈ। ਉਨ੍ਹਾਂ ਨੂੰ ਪਤਾ ਹੈ ਕਿ ਉਹ ਭਾਜਪਾ ਦਾ ਵਿਰੋਧ ਕਰਨਗੇ ਤਾਂ ਭਾਜਪਾ ਵਾਲੇ ਉਨ੍ਹਾਂ ਦੀਆਂ ਫੈਕਟਰੀਆਂ ਬੰਦ ਕਰਵਾ ਦੇਣਗੇ। ਇਹ ਯੂਪੀ ਵਿਚ ਯੋਗੀ ਸਰਕਾਰ ਤੋਂ ਇਸ ਲਈ ਡਰਦੇ ਹਨ ਕਿ ਉਨ੍ਹਾਂ ਦੀ ਯੂਪੀ ਵਿਚ ਸ਼ੂਗਰ ਮਿੱਲਾਂ ਸਰਕਾਰ ਬੰਦ ਕਰਵਾ ਦੇਵੇਗੀ। ਪੰਜਾਬ ਵਿਚ ਫੈਕਟਰੀਆਂ ਬੰਦ ਕਰਵਾ ਦੇਵੇਗੀ। ਖਹਿਰਾ ਤੋਂ ਇਹ ਪੁੱਛੇ ਜਾਣ ‘ਤੇ ਕਿ ਉਨ੍ਹਾਂ ਦੀ ਭਾਜਪਾ ਨਾਲ ਸਾਂਝ ਦੇ ਬਾਵਜੂਦ ਕਾਂਗਰਸ ਕੋਈ ਐਕਸ਼ਨ ਕਿਉਂ ਨਹੀਂ ਲੈਂਦੀ ਤਾਂ ਕਿਹਾ ਕਿ ਕਾਂਗਰਸ ਐਕਸ਼ਨ ਜ਼ਰੂਰ ਲਵੇਗੀ ਜਿਸ ਦਿਨ ਟਿਕਟ ਖੋਹ ਲਈ ਆਪਣੀ ਪੂੰਛ ਲੈ ਕੇ ਭੱਜ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਚੋਣਾਂ : BJP ਨੇ ਜ਼ੀਰਾ ਤੇ ਰਾਜਾਸਾਂਸੀ ਸੀਟਾਂ ਤੋਂ ਉਮੀਦਵਾਰ ਉਤਾਰੇ ਚੋਣ ਮੈਦਾਨ ‘ਚ
ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਬੇਸ਼ੱਕ ਇਸ ਵਾਰ ਵਿਧਾਇਕ ਬਣ ਜਾਣ ਪਰ ਰਹਿਣਗੇ ਹਮੇਸ਼ਾ ਬਾਹਰੀ ਹੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਰਾਣਾ ਨੂੰ ਮੰਤਰੀ ਲਗਾ ਕੇ ਰੁਤਬਾ ਦਿੱਤਾ ਪਰ ਫਿਰ ਵੀ ਕਾਂਗਰਸ ਪਾਰਟੀ ਦੀ ਪਿੱਠ ਵਿਚ ਛੁਰਾ ਖੁਭੋ ਰਹੇ ਹਨ। ਨਵਜੇਤ ਚੀਮਾ ਦੇ ਖੇਤਰ ਵਿਚ ਜਾ ਕੇ ਦਖਲ ਦੇ ਰਹੇ ਹਨ।ਆਪਣੇ ਮੁੰਡੇ ਨੂੰ ਨਵਜੇਤ ਚੀਮਾ ਦੀ ਬਰਾਬਰੀ ਵਿਚ ਖੜ੍ਹਾ ਕਰਕੇ ਤੇ ਖੁਦ ਉਨ੍ਹਾਂ ਦਾ ਪ੍ਰਚਾਰ ਕਰਕੇ ਪਾਰਟੀ ਨਾਲ ਗੱਦਾਰੀ ਕਰ ਰਹੇ ਹਨ।