ਦਿੱਲੀ ਦੀ ਇਕ ਅਦਾਲਤ ਨੇ ‘ਬੁੱਲੀ ਬਾਈ’ ਐਪ ਦੇ ਮਾਸਟਰਮਾਈਂਡ ਨੀਰਜ ਬਿਸ਼ਨੋਈ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿਚ ਕਿਹਾ ਗਿਾ ਸੀ ਕਿ ਇੱਕ ਖਾਸ ਭਾਈਚਾਰੇ ਦੀਆਂ ਵੱਖ-ਵੱਖ ਮਹਿਲਾ ਪੱਤਰਕਾਰਾਂ ਨੂੰ ਜਨਤਕ ਮੰਚ ‘ਤੇ ਬੇਇਜ਼ਤ ਕਰਨ ਲਈ ਦੋਸ਼ੀ ਵਿਅਕਤੀ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ।
ਅਦਾਲਤ ਨੇ ਕਿਹਾ ਕਿ ਦੋਸ਼ੀ ਦੀ ਕਾਰਵਾਈ ਨੂੰ ਕਿਸੇ ਵੀ ਸੱਭਿਅਕ ਸਮਾਜ ਦੁਆਰਾ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ । ਅਦਾਲਤ ਨੇ ਇਹ ਵੀ ਕਿਹਾ ਕਿ ਇਹ ਨਾ ਸਿਰਫ ਔਰਤ ਦੇ ਸਾਰ-ਤੱਤ ਦੇ ਵਿਰੁੱਧ ਹੈ ਸਗੋਂ ਅਪਰਾਧ ਵੀ ਹੈ। ਨੀਰਜ ਦਾ ਇਹ ਕੰਮ ਭਾਈਚਾਰਿਆਂ ਵਿੱਚ ਨਫ਼ਰਤ ਪੈਦਾ ਕਰਦਾ ਹੈ ਅਤੇ ਭਾਈਚਾਰਕ ਸਾਂਝ ਨੂੰ ਵਿਗਾੜਦਾ ਹੈ।
ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਨੀਰਜ ਬਿਸ਼ਨੋਈ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਜਾਂਚ ਬਹੁਤ ਸ਼ੁਰੂਆਤੀ ਪੜਾਅ ਵਿਚ ਹੈ। ਦਿੱਲੀ ਪੁਲਿਸ ਵੱਲੋਂ ਪੇਸ਼ ਹੋਏ ਇਸਤਗਾਸਾ ਵਕੀਲ ਇਰਫਾਨ ਅਹਿਮਦ ਨੇ ਕਿਹਾ ਕਿ ਉਸ ਦੇ ਟਵਿੱਟਰ ਹੈਂਡਲ ‘ਤੇ ਸਮੱਗਰੀ ਅਪਮਾਨਜਨਕ ਸੀ, ਜਿਸ ਵਿਚ ਦੋਸ਼ੀ ਨੇ ਇਕ ਵਿਸ਼ੇਸ਼ ਭਾਈਚਾਰੇ ਦੀਆਂ ਲੜਕੀਆਂ ਦੇ ਵਿਰੁੱਧ “ਸੁੱਲੀ” ਅਤੇ “ਬੁਲੀ” ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ।
ਇਹ ਵੀ ਪੜ੍ਹੋ : ਰਾਜਸਥਾਨ : ਚੁਰੂ ‘ਚ ਦਲਿਤ ਨੌਜਵਾਨ ਕੀਤਾ ਅਗਵਾ, ਅੱਧਮਰਿਆ ਕਰ ਜ਼ਬਰਨ ਪਿਆਇਆ ਪਿਸ਼ਾਬ, ਹਾਲਤ ਗੰਭੀਰ
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਗੌਰਤਲਬ ਹੈ ਕਿ 21 ਸਾਲਾ ਇੰਜੀਨੀਅਰਿੰਗ ਵਿਦਿਆਰਥੀ ਬਿਸ਼ਨੋਈ ਜਿਸ ਨੂੰ ਗਿਟਹਬ ‘ਤੇ ਬੁਲੀ ਬਾਈ ਐਪ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ ਅਤੇ ਐਪ ਦੇ ਮੁੱਖ ਟਵਿਟਰ ਅਕਾਊਂਟ ਧਾਰਕ ਨੂੰ ਦਿੱਲੀ ਪੁਲਿਸ ਸਪੈਸ਼ਲ ਸੈਲ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਆਪ੍ਰੇਸ਼ਨਸ ਯੂਨਿਟ ਵੱਲੋਂ 5 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।