ਭਾਜਪਾ ਨੇ ਯੂਪੀ ਦੇ ਚੁਣਾਵੀ ਮੈਦਾਨ ਵਿਚ ਹੁਣ ਤੱਕ ਜਿੰਨੇ ਵੀ ਉਮੀਦਵਾਰਾਂ ਨੂੰ ਉਤਾਰਿਆ ਹੈ, ਉਨ੍ਹਾਂ ਵਿਚ ਇੱਕ ਵੀ ਮੁਸਲਮਾਨ ਨਹੀਂ ਹੈ। ਉਂਝ ਇੱਕ ਮੁਸਲਮਾਨ ਹੈ ਜੋ ਇਸ ਚੋਣ ਵਿਚ ਭਾਜਪਾ ਨਾਲ ਡਟ ਕੇ ਖੜ੍ਹਾ ਹੈ। ਇਹ ਮੁਸਲਮਾਨ ਉਹ ਵਿਅਕਤੀ ਹੈ ਜੋ 2014 ਦੇ ਬਾਅਦ ਪਹਿਲੀ ਵਾਰ ਭਾਜਪਾ ਦੇ ਸਮਰਥਨ ਨਾਲ ਚੋਣ ਵੀ ਲੜੇਗਾ।
ਹੈਦਰ ਅਲੀ ਖਾਨ ਕੋਈ ਮਾਮੂਲੀ ਇਨਸਾਨ ਨਹੀਂ ਹਨ। 13 ਜਨਵਰੀ ਨੂੰ ਕਾਂਗਰਸ ਨੇ ਇਨ੍ਹਾਂ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਸੀ ਪਰ ਹੈਦਰ ਨੇ ਕਾਂਗਰਸ ਛੱਡ ਅਪਨਾ ਦਲ ਦਾ ਪੱਲਾ ਫੜ ਲਿਆ। ਹੁਣ ਕਿਉਂਕਿ ਅਪਨਾ ਦਲ ਭਾਜਪਾ ਨਾਲ ਗਠਜੋੜ ਵਿਚ ਹੈ, ਇਸ ਲਈ ਭਾਜਪਾ ਉਨ੍ਹਾਂ ਨੂੰ ਸਪੋਰਟ ਕਰ ਰਹੀ ਹੈ।
ਹੈਦਰ 32 ਸਾਲ ਦਾ ਹੈ ਤੇ ਰਾਮਪੁਰ ਰਾਜਘਰਾਨੇ ਤੋਂ ਹੈ। ਕਾਂਗਰਸੀ ਆਗੂ ਨੂਰ ਬਾਨੋ ਦਾ ਪੋਤਾ ਹੈ। ਨੂਰ ਬਾਨੋ ਰਾਮਪੁਰ ਤੋਂ ਦੋ ਵਾਰ ਸਾਂਸਦ ਰਹੀ ਹੈ। ਹੈਦਰ ਦੇ ਪਿਤਾ ਦਾ ਨਾਂ ਨਵਾਬ ਕਾਜਿਮ ਅਲੀ ਖਾਨ ਉਰਫ ਨਾਵੇਦ ਮੀਆਂ ਹੈ। 4 ਵਾਰ ਵਿਧਾਇਕ ਰਹਿ ਚੁੱਕੇ ਹਨ। ਰਾਜ ਮੰਤਰੀ ਵੀ ਰਹੇ ਹਨ। ਰਾਮਪੁਰ ਸਦਰ ਤੋਂ ਕਾਂਗਰਸ ਦੇ ਟਿਕਟ ‘ਤੇ ਚੋਣ ਲੜ ਰਹੇ ਹਨ। ਨਾਵੇਦ ਮੀਆਂ ਯੂਪੀ ਦੇ ਸਭ ਤੋਂ ਅਮੀਰ ਉਮੀਦਵਾਰਾਂ ‘ਚੋਂ ਇੱਕ ਹੈ। ਉਨ੍ਹਾਂ ਕੋਲ 2 ਅਰਬ 96 ਕਰੋੜ ਤੋਂ ਵੱਧ ਦੀ ਸੰਪਤੀ ਹੈ। ਕੁੱਲ ਜਾਇਦਾਦ ਵਿਚੋਂ 2 ਕਰੋੜ ਘਟਾ ਦੇਵਾਂਗੇ ਤਾਂ ਬਾਕੀ ਸੰਪਤੀ ਜਾਇਦਾਦ ਵਿਚ ਮਿਲੀ ਹੈ। ਹੈਦਰ ਅਲੀ ਖਾਨ ਨੇ ਲੰਦਨ ਦੀ ਆਕਸਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤਾ ਹੈ। ਅਸੈਕਸ ਯੂਨੀਵਰਸਿਟੀ ਲੰਦਨ ‘ਚ ਵੀ ਪੜ੍ਹੇ ਹਨ। ਵਿਦੇਸ਼ ਜਾਣ ਤੋਂ ਪਹਿਲਾਂ ਦਿੱਲੀ ਦੇ ਮਾਡਰਨ ਸਕੂਲ ਵਿਚ ਪੜ੍ਹਾਈ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਹੈਦਰ ਨੇ ਇੱਕ ਇੰਟਰਵਿਊ ਵਿਚ ਕਿਹਾ ਸੀ ਕਿ ਸਵਾਰ ਦੀ ਜਨਤਾ ਮੇਰੇ ਨਾਲ ਹੈ। ਮੈਂ ਯੋਗੀ ਮਹਾਰਾਜ ਦੇ ਕੰਮ ਤੋਂ ਜ਼ਿਆਦਾ ਪ੍ਰਭਾਵਿਤ ਹਾਂ। ਮੈਂ ਸਿਰਫ ਵਿਕਾਸ ਦੀ ਗੱਲ ਕਰਦਾ ਹਾਂ। ਯੋਗੀ ਸਰਕਾਰ ਆ ਰਹੀ ਹੈ, 300 ਪਾਰ ਆ ਰਹੀ ਹੈ। ਯੂਪੀ ਵਿਚ ਭਾਜਪਾ ਅਪਨਾ ਦਲ (ਐੱਸ) ਅਤੇ NISHAD ਪਾਰਟੀ ਨਾਲ ਗਠਜੋੜ ਕਰਕੇ ਚੋਣ ਲੜ ਰਹੀ ਹੈ। ਅਪਨਾ ਦਲਦੀ ਅਨੁਪ੍ਰਿਯਾ ਪਟੇਲ ਨੇ ਹੈਦਰ ਅਲੀ ਨੂੰ ਰਾਮਪੁਰ ਦੀ ਸਵਾਰ ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤਾ ਹੈ। 2014 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਭਗਵਾਧਾਰੀ NDA ਗਠਜੋੜ ਨੇ ਕਿਸੇ ਮੁਸਲਿਮ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਹੈ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਦਾ ਵੱਡਾ ਫੈਸਲਾ, ਹੁਣ ਚੋਣ ਰੈਲੀਆਂ ‘ਚ ਸ਼ਾਮਿਲ ਹੋ ਸਕਣਗੇ ਇੱਕ ਹਜ਼ਾਰ ਲੋਕ
ਸਵਾਰ ਸੀਟ ‘ਤੇ ਮੁਸਲਿਮ ਜ਼ਿਆਦਾ ਹਨ। ਇਥੇ 2002 ਤੋਂ 2017 ਤੱਕ ਹੈਦਰ ਦੇ ਪਿਤਾ ਹੀ ਵਿਧਾਇਕ ਰਹੇ ਹਨ ਪਰ ਪਾਰਟੀ ਕਾਂਗਰਸ ਸੀ। 2017 ‘ਚ ਹੈਦਰ ਦੇ ਪਾਪਾ ਫਿਰ ਤੋਂ ਚੋਣਾਂ ਲੜੇ ਪਰ ਜੇਲ੍ਹ ਵਿਚ ਬੰਦ ਆਜਮ ਖਾਨ ਦੇ ਬੇਟੇ ਅਬਦੁੱਲਾ ਆਜਮ ਖਾਨ ਤੋ 65,000 ਤੋਂ ਵੱਧ ਚੋਣਾਂ ਹਾਰ ਗਏ ਸਨ। ਦੂਜੇ ਨੰਬਰ ‘ਤੇ ਭਾਜਪਾ ਦੀ ਲਕਸ਼ਮੀ ਸੈਣੀ ਰਹੀ। ਇਸ ਵਾਰ ਪਿਤਾ ਦੀ ਜਗ੍ਹਾ ਮੁੰਡਾ ਚੋਣ ਲੜ ਰਿਹਾ ਹੈ। ਪਾਰਟੀ ਬਦਲ ਗਈ ਹੈ। ਵਿਰੋਧੀ ਉਹੀ ਹੈ। ਸਮਾਜਵਾਦੀ ਪਾਰਟੀ ਦੇ ਅਬਦੁੱਲਾਆਜਮ ਖਾਨ।