ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਵਰਚੂਅਲ ਰੈਲੀ ਵਿਚ ਯੋਗੀ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ ਤੇ ਨਾਲ ਹੀ ਵਿਰੋਧੀ ਪਾਰਟੀ ਸਪਾ ‘ਤੇ ਜੰਮ ਕੇਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜਦੋਂ ਮੈਂ 5 ਸਾਲ ਪਹਿਲਾਂ ਯੂਪੀ ਆਇਆ ਸੀ ਤਾਂ ਮੈਂ ਕਿਹਾ ਸੀ ਕਿ ਵਿਕਾਸ ਵਿਚ ਕੋਈ ਕਸਰ ਨਹੀਂ ਛੱਡਾਂਗੇ। 5 ਸਾਲ ਪਹਿਲਾਂ ਗੁੰਡਿਆਂ ਦੇ ਹੀ ਕਾਨੂੰਨ ਸਨ। ਉਨ੍ਹਾਂ ਦਾ ਕਿਹਾ ਸ਼ਾਸਨ ਦਾ ਹੁਕਮ ਸੀ। ਬੇਟੀ ਘਰ ਤੋਂ ਨਿਕਲਣ ਵੇਲੇ ਘਬਰਾਉਂਦੀ ਸੀ। ਮਾਫੀਆ ਸਰਕਾਰੀ ਸੁਰੱਖਿਆ ‘ਚ ਖੁੱਲ੍ਹੇਆਮ ਘੁੰਮਦੇ ਸੀ।
ਪੱਛਮ ਯੂਪੀ ਵਿ ਲੋਕ ਕਦੇ ਨਹੀਂ ਭੁੱਲ ਸਕਦੇ ਕਨ ਜਦੋਂ ਦੰਗੇ ਹੋ ਰਹੇ ਸੀ ਤਾਂ ਸਪਾ ਸਰਕਾਰ ਤਿਓਹਾਰ ਮਨਾ ਰਹੀ ਸੀ। ਪੱਛੜਿਆਂ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਸਮਾਜਵਾਦ ਦਾ ਪ੍ਰਤੀਕ ਸੀ। ਅਗਵਾ, ਫਿਰੌਤੀ ਨੇ ਮੱਧਮ ਵਰਗ ਤਬਾਹ ਕਰ ਦਿੱਤਾ। 5 ਸਾਲ ‘ਚ ਯੋਗੀ ਸਰਕਾਰ ਨੇ ਇਨ੍ਹਾਂ ਹਾਲਾਤਾਂ ਤੋਂ ਬਾਹਰ ਕੱਢਿਆ ਹੈ। ਅਸੀਂ ਯੂਪੀ ਵਿਚ ਬਦਲਾਅ ਲਈ ਖੁਦ ਨੂੰ ਖਪਾ ਰਹੇ ਹਾਂ। ਉਹ ਬਦਲਾ ਲੈਣ ਲਈ ਤਿਆਰ ਬੈਠੇ ਹਨ।ਇਨ੍ਹਾਂ ਬਦਲਾ ਲੈਣ ਵਾਲਿਆਂ ਦੇ ਬਿਆਨਾਂ ਦੀ ਸੁਣ ਕੇ ਯੂਪੀ ਬਹੁਤ ਜਾਗਰੂਕ ਹੈ। ਜਨਤਾ ਉਹ ਪੁਰਾਣੇ ਦਿਨ ਵਾਪਸ ਨਹੀਂ ਚਾਹੁੰਦੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਹ ਵੀ ਪੜ੍ਹੋ : ਯੂਪੀ : ਭਾਜਪਾ ਵੱਲੋਂ ਇੱਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਪਰ ਹਮਜ਼ਾ ਮੀਆਂ BJP ਨਾਲ ਡਟ ਕੇ ਖੜ੍ਹਿਆ
ਮੋਦੀ ਦੀ ਵਰਚੂਅਲ ਰੈਲੀ ਨੂੰ ਜਨ ਚੌਪਾਲ ਦਾ ਨਾਂ ਦਿੱਤਾ ਗਿਆ ਸੀ। ਮੁਜ਼ੱਫਰਨਗਰ ਦੀ ਬੁੜਾਨਾ, ਪੁਰਕਾਜੀ, ਚਰਥਾਵਲ, ਮੁਜ਼ੱਫਰਨਗਰ, ਖਤੌਲੀ ਤੇ ਮੀਰਾਪੁਰ ਵਿਚ ਜਨਚੌਪਾਲ ਰੈਲੀ ਦੇ ਪ੍ਰਸਾਰਣ ਨੂੰ ਦੇਖਣ ਲਈ ਵੱਜੀ ਸਕ੍ਰੀਨ ਲਗਾਈ ਗਈ ਸੀ। ਵਰਚੂਅਲ ਰੈਲੀ ਲਈ 98 ਥਾਵਾਂ ‘ਤੇ 49,000 ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਸੀ। ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਯੂਪੀ ਚੋਣਾਂ ਵਿਚ ਸਾਡੀ ਸਾਰਿਆਂ ਦੀ ਅਗਨੀ ਪ੍ਰੀਖਿਆ ਹੈ। ਭਾਜਪਾ ਦੀ ਡਬਲ ਇੰਜਣ ਦੀ ਸਰਕਾਰ ਨੇ ਬਿਨਾਂ ਭੇਦਭਾਵ ਦੇ ਕੰਮ ਕੀਤਾ ਹੈ। ਪਹਿਲਾਂ ਕਾਨੂੰਨ ਵਿਵਸਥਾ ਇਕ ਚੁਣੌਤੀ ਸੀ। ਪਹਿਲਾਂ ਭੈਣ-ਧੀਆਂ ਦਾ ਸਕੂਲ ਜਾਣਾ ਮੁਸ਼ਕਲ ਸੀ ਪਰ ਹੁਣ ਧੀਆਂ ਸੁਰੱਖਿਅਤ ਹਨ।