ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਕੋਈ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਪੰਜਾਬ ਵਿਚ ਪਹਿਲੀ ਵਾਰ ਜ਼ਿਲ੍ਹਾ ਪਟਿਆਲਾ ਤੋਂ ਇੱਕ ਟ੍ਰਾਂਸਜੈਂਡਰ ਚੋਣ ਮੈਦਾਨ ਵਿਚ ਉਤਰੀ ਹੈ ਤੇ ਲੋਕਾਂ ਕੋਲੋਂ ਵੋਟਾਂ ਦੀ ਮੰਗ ਕਰ ਰਹੀ ਹੈ।
ਟ੍ਰਾਂਸਜੈਂਡਰ ਜਸਲੀਨ ਵੱਲੋਂ ਅੱਜ ਪਟਿਆਲਾ ਦਿਹਾਤੀ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਪੰਜਾਬ ਲੈਵਲ ਦੀ ਇੱਕੋ ਇੱਕ ਟ੍ਰਾਂਜੈਂਡਰ ਹਾਂ, ਜੋ ਚੋਣਾਂ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਮੈਨੂੰ ਵੀ ਇੱਕ ਮੌਕਾ ਦਿੱਤਾ ਜਾਵੇ। ਜਸਲੀਨ ਨੇ ਕਿਹਾ ਕਿ ਜੇਕਰ ਮੈਂ ਵਿਧਾਨ ਸਭਾ ਚੋਣਾਂ ਵਿਚ ਜਿੱਤਦੀ ਹਾਂ ਤਾਂ ਖਾਸ ਤੌਰ ‘ਤੇ ਸਿਹਤ, ਨੌਕਰੀਆਂ ਤੇ ਸਿੱਖਿਆ ਵਰਗੇ ਮੁੱਦਿਆਂ ‘ਤੇ ਕੰਮ ਕਰਾਂਗੀ ਤੇ ਨਾਲ ਹੀ ਮੈਂ ਕਿੰਨਰ ਸਮਾਜ ਨੂੰ ਉੱਚ ਪੱਧਰ ‘ਤੇ ਲੈ ਕੇ ਜਾਵਾਂਗਾ ਤੇ ਲੋਕਾਂ ਨੂੰ ਦੱਸਾਂਗੀ ਕਿ ਸਾਡਾ ਵਰਗ ਵੀ ਕੰਮ ਕਰ ਸਕਦਾ ਹੈ ਤੇ ਉਸ ਨੂੰ ਵੀ ਬੋਲਣ ਦਾ ਤੇ ਕੰਮ ਕਰਨ ਦਾ ਹੱਕ ਹੈ। ਉਨ੍ਹਾਂ ਦੱਸਿਆ ਕਿ ਮੇਰਾ ਚੋਣ ਨਿਸ਼ਾਨ ਚੱਕੀ ਹੈ।
ਜਸਲੀਨ ਨੇ ਦੱਸਿਆ ਕਿ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ ਤੇ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਤ ਹਾਰ ਤਾਂ ਬਣੀ ਹੋਈ ਹੈ ਪਰ ਵੱਡੀ ਗੱਲ ਇਹ ਹੈ ਕਿ ਮੈਂ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜਮਾਉਣ ਲਈ ਉਤਰੀ ਹਾਂ। ਇਸ ਮੌਕੇ ਜਸਲੀਨ ਨੇ ਕਿਹਾ ਕਿ ਜਦੋਂ ਮੈਂ ਨਾਮਜ਼ਦਗੀ ਪੱਤਰ ਭਰ ਰਹੀ ਸੀ ਤਾਂ ਕੈਪਟਨ ਸਾਹਿਬ ਮਿਲੇ ਤੇ ਮੈਂ ਉਨ੍ਹਾਂ ਦਾ ਵੀ ਆਸ਼ੀਰਵਾਦ ਵੀ ਲਿਆ।
ਵੀਡੀਓ ਲਈ ਕਲਿੱਕ ਕਰੋ -: