ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਅਤੇ ਰਾਜਪਾਲ ਜਗਦੀਪ ਧਨਖੜ ਦੇ ਮਤਭੇਦ ਫਿਰ ਤੋਂ ਸਾਹਮਣੇ ਆ ਗਏ ਹਨ। ਮਮਤਾ ਨੇ ਸੋਮਵਾਰ ਨੂੰ ਰਾਜਪਾਲ ਧਨਖੜ ਨੂੰ ਟਵਿਟਰ ‘ਤੇ ਬਲਾਕ ਕਰ ਦਿੱਤਾ। ਮਮਤਾ ਨੇ ਕਿਹਾ ਕਿ ਉਹ ਰਾਜਪਾਲ ਦੇ ਟਵੀਟ ਤੋਂ ਦੁਖੀ ਹੈ। ਰਾਜਪਾਲ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਲੋਕਤੰਤਰ ਲਈ ‘ਗੈਸ ਚੈਂਬਰ’ ਬਣ ਗਿਆ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਦੋਵੇਂ ਨੇਤਾਵਾਂ ਵਿਚ ਮਤਭੇਦ ਹੁਣ ਵਧਦੇ ਜਾ ਰਹੇ ਹਨ।
ਮਮਤਾ ਨੇ ਕਿਹਾ ਕਿਹਾ ਮੈਂ ਇਸ ਲਈ ਪਹਿਲਾਂ ਤੋਂ ਹੀ ਮੁਆਫੀ ਮੰਗਦੀ ਹੈ। ਜਗਦੀਪ ਲਗਭਗ ਹਰ ਦਿਨ ਕੁਝ ਨਾ ਕੁਝ ਟਵੀਟ ਕਰਕੇ ਮੈਨੂੰ ਤੇ ਮੇਰੇ ਅਧਿਕਾਰੀਆਂ ਖਿਲਾਫ ਕਮੈਂਟ ਕਰਦੇ ਹਨ। ਉਹ ਅਸੰਵਿਧਾਨਿਕ ਤੇ ਅਨੈਤਿਕ ਗੱਲਾਂ ਕਹਿੰਦੇ ਹਨ। ਉਹ ਨਿਰਦੇਸ਼ ਤੇ ਸਲਾਹ ਦਿੰਦੇ ਹਨ। ਚੁਣੀ ਸਰਕਾਰ ਜਿਵੇਂ ਬੰਧੂਆ ਮਜ਼ਦੂਰ ਬਣ ਕੇ ਰਹਿ ਗਈ ਹੈ।ਇਸ ਲਈ ਮੈਂ ਉਨ੍ਹਾਂ ਨੂੰ ਆਪਣੇ ਟਵਿਟਰ ਅਕਾਊਂਟ ਤੋਂ ਬਲਾਕ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਹ ਵੀ ਪੜ੍ਹੋ : ਦਿੱਲੀ : ਵਿਆਹੁਤਾ ਨਾਲ ਸਮੂਹਿਕ ਜਬਰ-ਜਨਾਹ, ਸਿਰ ਦੇ ਵਾਲ ਕੱਟੇ ਤੇ ਮੂੰਹ ‘ਤੇ ਕਾਲਖ ਪੋਤ ਘੁਮਾਇਆ ਗਲੀਆਂ ‘ਚ
ਬੈਨਰਜੀ ਨੇ ਇਹ ਕਦਮ ਮਹਾਤਮਾ ਗਾਂਧੀ ਦੀ ਬਰਸੀ ‘ਤੇ ਰਾਜਪਾਲ ਧਨਖੜ ਦੇ ਤਾਜ਼ਾ ਹਮਲੇ ਤੋਂ ਬਾਅਦ ਚੁੱਕਿਆ ਹੈ। ਇਸ ‘ਚ ਧਨਖੜ ਨੇ ਕਿਹਾ ਸੀ ਕਿ ਮੈਂ ਬੰਗਾਲ ਦੀ ਪਵਿੱਤਰ ਭੂਮੀ ਨੂੰ ਖੂਨ ਨਾਲ ਲੱਥਪੱਥ ਤੇ ਮਨੁੱਖੀ ਅਧਿਕਾਰੀਆਂ ਨੂੰ ਕੁਚਲਣ ਦੀ ਪ੍ਰਯੋਗਸ਼ਾਲਾ ਬਣਦੇ ਹੋਏ ਨਹੀਂ ਦੇਖ ਸਕਦਾ। ਲੋਕ ਕਹਿ ਰਹੇ ਹਨ ਕਿ ਸੂਬਾ ਲੋਕਤੰਤਰ ਦਾ ਗੈਸ ਚੈਂਬਰ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਬੰਗਾਲ ਵਿਚ ਕੋਈ ਕਾਨੂੰਨ ਨਹੀਂ। ਇਥੇ ਸਿਰਫ ਸ਼ਾਸਕ ਦਾ ਰਾਜ ਹੈ, ਇਹ ਮੇਰੀ ਜ਼ਿੰਮੇਵਾਰੀ ਹੈ ਕਿ ਸੰਵਿਧਾਨ ਦੀ ਰੱਖਿਆਕਰਾਂ। ਰਾਜਪਾਲ ਨੇ ਕਿਹਾ ਸੀ ਕਿ ਅਰਮਾਨ ਉਨ੍ਹਾਂ ਨੂੰ ਆਪਣੇ ਫਰਜ਼ ਨੂੰ ਨਿਭਾਉਣ ਤੋਂ ਨਹੀਂ ਰੋਕ ਸਕਦਾ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਰਾਜ ਪੁਲਿਸ ਨੂੰ ਇਹ ਨਿਸ਼ਚਿਤ ਕਰ ਨਦੇ ਨਿਰਦੇਸ਼ ਦਿੱਤੇ ਕਿ ਬੀਐੱਸਐੱਫ ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਦੇ ਅਧਿਕਾਰ ਖੇਤਰ ਦਾ ਉਲੰਘਣ ਨਾ ਕਰ ਸਕੇ।