ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਧਾਨ ਸਭਾ ਚੋਣਾਂ ਪੰਜਾਬ ਵਿਚ ਬਿਗੁਲ ਵਜਾਉਣਗੇ। ਉਹ 7-8 ਫਰਵਰੀ ਨੂੰ ਪੰਜਾਬ ਆ ਸਕਦੇ ਹਨ ਤੇ ਕੈਪਟਨ ਅਮਰਿੰਦਰ ਨਾਲ ਚੋਣ ਰੈਲੀ ਕਰਨਗੇ। ਅਜੇ ਰੈਲੀ ਦੀ ਥਾਂ ਫਾਈਨਲ ਨਹੀਂ ਹੋਈ ਹੈ। ਉਮੀਦ ਹੈ ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਆਉਣਗੇ ਉਦੋਂ ਤੱਕ ਚੋਣ ਕਮਿਸ਼ਨ ਵੱਲੋਂ ਰੈਲੀਆਂ ਵਿਚ ਛੋਟ ਦਿੱਤੀ ਜਾ ਸਕਦੀ ਹੈ। ਮੰਗਲਵਾਰ ਨੂੰ ਪਟਿਆਲਾ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ।
ਪਿਛਲੀ ਵਾਰ 5 ਜਨਵਰੀ ਨੂੰ ਮੋਦੀ ਨੂੰ ਫਿਰੋਜ਼ਪੁਰ ਵਿਚ ਹਾਈਵੇ ਬਲਾਕ ਹੋਣ ਕਾਰਨ ਬਿਨਾਂ ਰੈਲੀ ਦੇ ਹੀ ਪਰਤਣਾ ਪਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਤੇ ਸੁਖਦੇਵ ਢੀਂਡਸਾ ਨਾਲ ਪੰਜਾਬ ਜਾਣਗੇ।ਇਸ ਤੋਂ ਬਾਅਦ PM ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਰੈਲੀ ਲਈ ਆਉਣਗੇ।
ਗੌਰਤਲਬ ਹੈ ਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਵਿਚ ਰੈਲੀ ਸੀ। ਮੌਸਮ ਖਰਾਬ ਹੋਣ ਕਾਰਨ ਉਹ ਬਠਿੰਡਾ ਤੋਂ ਸੜਕ ਮਾਰਗ ਜ਼ਰੀਏ ਫਿਰੋਜ਼ਪੁਰ ਗਏ ਸਨ। ਫਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਵਿਚ ਹਾਈਵੇ ਬਲਾਕ ਹੋਣ ਕਾਰਨ ਉਨ੍ਹਾਂ ਨੂੰ 20 ਮਿੰਟ ਫਲਾਈਓਵਰ ‘ਤੇ ਰੁਕ ਕੇ ਪਰਤਣਾ ਪਿਆ।ਉਹ ਰੈਲੀ ਵਾਲੀ ਥਾਂ ‘ਤੇ ਨਹੀਂ ਜਾ ਸਕੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
PM ਮੋਦੀ ਦੇ ਪਰਤਣ ‘ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਵਿਚ ਚੂਕ ਦੀ ਗੱਲ ਕਹੀ। ਬਠਿੰਡਾ ਦੇ ਭਿਸੀਆਣਾ ਏਅਰਪੋਰਟ ਆ ਕੇ ਪ੍ਰਧਾਨ ਮੰਤਰੀ ਮੋਦੀ ਨੇ ਅਫਸਰਾਂ ਨੂੰ ਕਿਹਾ ਕਿ ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ, ਮੈਂ ਬਠਿੰਡਾ ਏਅਰਪੋਰਟ ‘ਤੇ ਜ਼ਿੰਦਾ ਪਰਤ ਆਇਆ ਹਾਂ। ਸੁਪਰੀਮ ਕੋਰਟ ਨੇ ਰਿਟਾਇਰਡ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਵਿਚ ਇਸ ਦੀ ਜਾਂਚ ਸ਼ੁਰੂ ਕਰਵਾਈ ਹੈ।