ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ। CM ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਨਾਮਜ਼ਦਗੀ ਦੌਰਾਨ ਕੀਤੇ ਗਏ ਹਲਫਨਾਮੇ ਵਿਚ ਉਨ੍ਹਾਂ ਨੇ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ।
ਮੁੱਖ ਮੰਤਰੀ ਚੰਨੀ 6.17 ਕਰੋੜ ਦੀ ਜਾਇਦਾਦ ਦੇ ਮਾਲਕ ਹਨ। 2022 ਵਿਚ ਮੁੱਖ ਮੰਤਰੀ ਚੰਨੀ ਕੋਲ ਡੇਢ ਲੱਖ ਕੈਸ਼, ਬੈਂਕ ਵਿਚ 78.50 ਲੱਖ, 32.57 ਲੱਖ ਦੀ ਫਾਰਚੂਨਰ, 10 ਲੱਖ ਦੀ ਜਿਊਲਰੀ ਤੇ ਪੈਟਰੋਲ ਪੰਪ ‘ਚ 26.67 ਲੱਖ ਦੇ ਨਿਵੇਸ਼ ਸਣੇ ਕੁੱਲ 1.46 ਕਰੋੜ ਦੀ ਚੱਲ ਜਾਇਦਾਦ ਹੈ। ਮੁੱਖ ਮੰਤਰੀ ਕੋਲ 2.46 ਕਰੋੜ ਦੀ ਅਚੱਲ ਜਾਇਦਾਦ ਹੈ। ਉਨ੍ਹਾਂ ‘ਤੇ 63.29 ਲੱਖ ਦਾ ਕਰਜ਼ ਵੀ ਹੈ।
ਇਸ ਦੇ ਨਾਲ ਹੀ CM ਚੰਨੀ ਦੀ ਪਤਨੀ ਕੋਲ 50 ਹਜ਼ਾਰ ਕੈਸ਼ ਤੇ ਬੈਂਕ ਵਿਚ 12.26 ਲੱਖ ਰੁਪਏ, 18 ਲੱਖ ਦੀ ਪਾਲਿਸੀ, 15.78 ਦੀ ਸੇਲਟਾਸ ਅਤੇ 30.21 ਲੱਖ ਦੀ ਫਾਰਚੂਨਰ ਤੇ 54 ਲੱਖ ਦੀ ਜਵੈਲਰੀ ਸਣੇ 1.16 ਕਰੋੜ ਦੀ ਚੱਲ ਜਾਇਦਾਦ ਹੈ। 2.11 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ ਤੇ 25 ਲੱਖ ਦਾ ਕਰਜ਼ ਹੈ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਗੌਰਤਲਬ ਹੈ ਕਿ ਚੰਨੀ ਕੋਲ ਮੋਹਾਲੀ ਵਿਚ ਖਰੜ ਅਤੇ ਰੂਪਨਗਰ ਵਿਚ ਖੇਤੀਬਾੜੀ, ਗੈਰ-ਖੇਤੀਬਾੜੀ ਜ਼ਮੀਨ ਅਤੇ ਵਪਾਰਕ ਜਾਇਦਾਦ ਹੈ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਬੀਏ, ਐਲਐਲਬੀ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਐਮਬੀਏ ਕੀਤੀ ਹੈ ਅਤੇ ਹੁਣ ਪੀਯੂ, ਚੰਡੀਗੜ੍ਹ ਤੋਂ ਪੀਐਚਡੀ ਕਰ ਰਹੇ ਹਨ।