ਵੈਸਟਇੰਡੀਜ਼ ਖਿਲਾਫ 6 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਕ੍ਰਿਕਟ ਟੀਮ ਦੇ 8 ਖਿਡਾਰੀ ਕੋਰੋਨਾ ਪਾਜੀਟਿਵ ਪਾਏ ਗਏ ਹਨ।
ਪਾਜ਼ੀਟਿਵ ਪਾਏ ਗਏ ਖਿਡਾਰੀਆਂ ਵਿਚ ਸ਼ਿਖਰ ਧਵਨ, ਰਿਤੂਰਾਜ ਗਾਇਕਵਾੜ ਤੇ ਸ਼੍ਰੇਅਸ ਅਈਅਰ ਵੀ ਸ਼ਾਮਲ ਹਨ। ਬਾਕੀ 5 ਖਿਡਾਰੀਆਂ ਦੇ ਨਾਂ ਅਜੇ ਸਾਹਮਣੇ ਨਹੀਂ ਆਏ ਹਨ।
ਗੌਰਤਲਬ ਹੈ ਕਿ ਭਾਰਤ ਦੇ ਵੈਸਟਇੰਡੀਜ਼ ਵਿਚ ਪਹਿਲਾ ਵਨਡੇ ਮੈਚ 6 ਫਰਵਰੀ ਨੂੰ ਅਹਿਮਦਾਬਾਦ ਵਿਚ ਖੇਡਿਆ ਜਾਣ ਵਾਲਾ ਹੈ। ਭਾਰਤੀ ਟੀਮ ਵੈਸਇੰਡੀਜ਼ ਨਾਲ 3 ਵਨਡੇ ਤੇ 3 ਮੈਚਾਂ ਦੀ ਟੀ-20 ਸੀਰੀਜ ਖੇਡੇਗੀ। ਸੀਰੀਜ ਲਈ ਦੋਵੇਂ ਟੀਮਾਂ ਅਹਿਮਦਾਬਾਦ ਪਹੁੰਚ ਚੁੱਕੀਆਂ ਹਨ। ਹੁਣ ਜਦੋਂ ਕਿ ਭਾਰਤੀ ਖਿਡਾਰੀ ਕੋਰੋਨਾ ਪਾਜੀਟਿਵ ਆਏ ਹਨ ਤਾਂ ਸੀਰੀਜ ਸਮੇਂ ‘ਤੇ ਹੋ ਸਕੇਗਾ ਜਾਂ ਨਹੀਂ, ਇਸ ਨੂੰ ਲੈ ਕੇ BCCI ਫੈਸਲਾ ਲੈ ਸਕਦਾ ਹੈ।
ਇਹ ਵੀ ਪੜ੍ਹੋ : ਕਾਂਗਰਸ CM ਦੀ ਚੋਣ ‘ਚ ਪਾਰਟੀ ਦੇ ਅੰਦਰੂਨੀ ਲੋਕਤੰਤਰ ਦੇ ਨਾਂ ’ਤੇ ਕੀਤੇ ਧੋਖੇ ਦਾ ਦੇਵੇ ਜਵਾਬ : ਅਕਾਲੀ ਦਲ
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਭਾਰਤ ਬਨਾਮ ਵੈਸਟਇੰਡੀਜ਼ ਸੀਰੀਜ ਵਿਚ ਪਹਿਲਾ ਵਨਡੇ 6 ਫਰਵਰੀ, ਦੂਜਾ ਵਨਡੇ 9 ਫਰਵਰੀ ਤੇ ਤੀਜਾ ਵਨਡੇ 12 ਫਰਵਰੀ ਨੂੰ ਅਹਿਮਦਾਬਾਦ ਵਿਚ ਖੇਡਿਆ ਜਾਣਾ ਹੈ।