ਜੰਮੂ-ਕਸ਼ਮੀਰ ਦੇ ਸ਼ੌਪੀਆ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਹਿਜ਼ਬੁਲ ਮੁਜ਼ਾਹਿਦੀਨ ਦਾ ਇੱਕ ਅੱਤਵਾਦੀ ਮਾਰਿਆ ਗਿਆ। ਮ੍ਰਿਤਕ ਦੀ ਪਛਾਣ ਉਮਰ ਇਸ਼ਫਾਕ ਮਲਿਕ ਉਰਫ ਮੂਲਾ ਵਜੋਂ ਹੋਈ ਹੈ ਜੋ ਇੱਕ ਅੱਤਵਾਦੀ ਸੀ।
ਪੁਲਿਸ ਬੁਲਾਰੇ ਨੇ ਕਿਹਾ ਕਿ ਸ਼ੌਪੀਆਂ ਦੇ ਨਦੀਗਾਮ ਪਿੰਡ ਇਲਾਕੇ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਬਾਰੇ ਜਾਣਕਾਰੀ ਮਿਲਣ ‘ਤੇ ਪੁਲਿਸ, ਸੈਨਾ ਤੇ ਸੀ. ਆਰ. ਪੀ. ਐੱਫ. ਵੱਲੋਂ ਸਾਂਝੀ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਗਸਥੀ ਟੀਮ ਮੌਕੇ ਉਤੇ ਪੁੱਜੀ, ਲੁਕੇ ਹੋਏ ਅੱਤਵਾਦੀਆਂ ਨੇ ਗੋਲੀ ਚਲਾਉਣਾ ਸ਼ੁਰੂ ਕਰ ਦਿੱਤਾ ਜਿਸ ਦਾ ਸੁਰੱਖਿਆ ਬਲਾਂ ਨੇ ਜਵਾਬ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਮੁਕਾਬਲੇ ਵਿਚ ਇੱਕ ਅੱਤਵਾਦੀ ਮਾਰਿਆ ਗਿਆ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਬਰਾਮਦ ਕੀਤਾ ਗਿਆ। ਸ਼ੌਪੀਆਦੇ ਬੋਗਾਮ ਦਾ ਨਿਵਾਸੀ ਮਲਿਕ ਉਰਫ ਮੂਸਾ ਪਾਬੰਦੀਸ਼ੁਦਾ ਸੰਗਠਨ ਹਿਜ਼ਬੁਲ ਮੁਜ਼ਾਹਦੀਨ ਨਾਲ ਜੁੜਿਆ ਸੀ।
ਮਾਰਿਆ ਗਿਆ ਅੱਤਵਾਦੀ 2020 ਵਿਚ ਸਰਗਰਮ ਸੀ ਅਤੇ ਉਹ ਕਈ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣੇ ਜਿਹੇ ਸ਼ੌਪੀਆ ਦੇ ਅਮੀਸ਼ੀਜੀਪੋਰਾ ਵਿਚ ਏਐੱਸ.ਆਈ ਸ਼ਬੀਰ ਅਹਿਮਦ ਉਤੇ ਹੋਏ ਹਮਲੇ ਵਿਚ ਵੀ ਮਲਿਕ ਦਾ ਹੱਥ ਸੀ।