ਪਹਿਲੀ ਸੂਈ ਰਹਿਤ ਕੋਰੋਨਾ ਵੈਕਸੀਨ ਦੀ ਸਪਲਾਈ ਸ਼ੁਰੂ ਹੋ ਗਈ ਹੈ। ਬਿਹਾਰ ਨੂੰ ਇਸਦੀ ਪਹਿਲੀ ਖੇਪ ਮਿਲੀ ਹੈ। ਆਉਣ ਵਾਲੇ ਦਿਨਾਂ ‘ਚ ਬਿਹਾਰ ਤੋਂ ਇਲਾਵਾ ਉੱਤਰ ਪ੍ਰਦੇਸ਼, ਝਾਰਖੰਡ, ਮਹਾਰਾਸ਼ਟਰ, ਪੰਜਾਬ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ‘ਚ ਵੀ ਉਪਲਬਧ ਹੋਵੇਗੀ।
ਜ਼ਾਈਡਸ ਕੈਡੀਲਾ ਦੀ ਪਹਿਲੀ ਸੂਈ ਰਹਿਤ ਕੋਰੋਨਾ ਵੈਕਸੀਨ ਦੀ ਸਪਲਾਈ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ ਪੰਜ ਮਹੀਨਿਆਂ ਬਾਅਦ ਸ਼ੁਰੂ ਹੋ ਗਈ ਹੈ। ਬੁੱਧਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਤੋਂ ਸੂਚਨਾ ਮਿਲੀ ਸੀ ਕਿ ਬਿਹਾਰ ਨੂੰ ਇਸ ਵੈਕਸੀਨ ਦੀ ਪਹਿਲੀ ਖੇਪ ਮਿਲੀ ਹੈ। ਇਸ ਵਿੱਚ 1.50 ਲੱਖ ਖੁਰਾਕਾਂ ਸ਼ਾਮਲ ਹਨ।
ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਟੀਕਾ ਇੱਕ ਇੰਜੈਕਟਰ ਰਾਹੀਂ ਦਿੱਤਾ ਜਾਵੇਗਾ। ਇਸ ਦੀਆਂ ਤਿੰਨ ਖੁਰਾਕਾਂ ਲਗਾਉਣੀਆਂ ਜ਼ਰੂਰੀ ਹੋਣਗੀਆਂ। ਪਿਛਲੇ ਸਾਲ 20 ਅਗਸਤ ਨੂੰ ਭਾਰਤ ਸਰਕਾਰ ਨੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI), ਜੈਕੋਵ-ਡੀ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਐਮਰਜੈਂਸੀ ਇਜਾਜ਼ਤ ਦਿੱਤੀ ਸੀ। ਇਹ ਵੈਕਸੀਨ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵਰਤੀ ਜਾ ਸਕਦੀ ਹੈ।
ਕੰਪਨੀ ਨੇ ਇਸ ਟੀਕੇ ਦੀ ਇੱਕ ਖੁਰਾਕ ਦੀ ਕੀਮਤ 265 ਰੁਪਏ ਰੱਖੀ ਹੈ। ਨਾਲ ਹੀ, ਐਪਲੀਕੇਟਰ ਯਾਨੀ ਇੰਜੈਕਟਰ ਗਨ ਜਿਸ ਰਾਹੀਂ ਇਹ ਵੈਕਸੀਨ ਦਿੱਤੀ ਜਾਵੇਗੀ ਉਸ ਦੀ ਕੀਮਤ 93 ਰੁਪਏ ਰੱਖੀ ਗਈ ਹੈ। ਦੂਜੀ ਖੁਰਾਕ ਪਹਿਲੀ ਖੁਰਾਕ ਤੋਂ 28 ਦਿਨਾਂ ਬਾਅਦ ਅਤੇ ਫਿਰ ਤੀਜੀ ਖੁਰਾਕ 56 ਦਿਨਾਂ ਬਾਅਦ ਲਈ ਜਾ ਸਕਦੀ ਹੈ। ਦੇਸ਼ ਵਿੱਚ 15 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਭਾਰਤ ਬਾਇਓਟੈਕ ਦੀ ਕੋਵੈਕਸੀਨ ਦਿੱਤੀ ਜਾ ਰਹੀ ਹੈ। ਹੁਣ ਜੈਕੋਵ-ਡੀ ਬੱਚਿਆਂ ਲਈ ਦੂਜੀ ਵੈਕਸੀਨ ਹੋਵੇਗੀ। ਜ਼ਾਈਡਸ ਕੈਡਿਲਾ ਦਾ ਦਾਅਵਾ ਹੈ ਕਿ ਇਸ ਵੈਕਸੀਨ ਦਾ ਅਸਰ 66.60 ਫੀਸਦੀ ਹੈ। ਇਸ ਨੂੰ ਦੋ ਤੋਂ ਅੱਠ ਡਿਗਰੀ ਤਾਪਮਾਨ ‘ਤੇ ਰੱਖਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: