NEET-PG ਦੀ ਪ੍ਰੀਖਿਆ ਨੂੰ ਲੈ ਕੇ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਵੱਲੋਂ NEET-PG ਦੀ ਪ੍ਰੀਖਿਆ ਨੂੰ 6 ਤੋਂ 8 ਹਫਤਿਆਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦੇਈਆ ਕਿ ਇਹ ਪ੍ਰੀਖਿਆ 12 ਮਾਰਚ ਨੂੰ ਹੋਣੀ ਸੀ।
ਪ੍ਰੀਖਿਆ ਮੁਲਤਵੀ ਕਰਨ ਨੂੰ ਲੈ ਕੇ ਵਿਦਿਆਰਥੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਮਤਲਬ 2021 ਦੀ ਨੀਟ ਪੀਜੀ ਕਾਊਂਸਲਿੰਗ ਦੀਆਂ ਤਰੀਕਾਂ ਇਸ ਸਾਲ ਦੀ ਪ੍ਰੀਖਿਆ ਦੀ ਤਰੀਕ ਨਾਲ ਕਲੈਸ਼ ਹੋ ਰਹੀਆਂ ਹਨ। ਇਸ ਲਈ ਆਉਣ ਵਾਲੀ ਪ੍ਰੀਖਿਆ ਮੁਲਤਵੀ ਕੀਤੀ ਜਾਣੀ ਚਾਹੀਦੀ ਹੈ।
ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਮੰਗ ਚੁੱਕੀ ਸੀ ਤੇ ਸਿਹਤ ਮੰਤਰਾਲੇ ਵੱਲੋਂ ਲਗਾਤਾਰ ਗੁਹਾਰ ਲਗਾਈ ਗਈ ਕਿ ਇਸ ਮਾਮਲੇ ਵਿਚ ਜਲਦ ਕੋਈ ਫੈਸਲਾ ਲਵੇ। ਇਸ ਲਈ ਵਿਦਿਆਰਥੀਆਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਵੀ ਦਾਇਰ ਕੀਤੀ ਸੀ ਜਿਸ ‘ਤੇ ਵਿਚਾਰ ਲਈ ਅਦਾਲਤ ਨੇ ਇਜਾਜ਼ਤ ਵੀ ਦੇ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: