ਪੰਜਾਬ ਦੇ ਹੁਸ਼ਿਆਰਪੁਰ ਦੀ ਚੋਣ ਰੈਲੀ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਰਾਜਨਾਥ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸੰਸਦ ‘ਚ ਜੋ ਕਿਹਾ, ਉਸ ਨਾਲ ਬੇਹੱਦ ਦੁੱਖ ਹੋਇਆ । ਰਾਹੁਲ ਨੇ ਇਤਿਹਾਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਰਾਹੁਲ ਨੇ ਦੋਸ਼ ਲਗਾਇਆ ਸੀ ਕਿ ਸਾਡੀਆਂ ਗਲਤ ਵਿਦੇਸ਼ੀ ਨੀਤੀਆਂ ਕਾਰਨ ਪਾਕਿਸਤਾਨ ਤੇ ਚੀਨ ਵਿਚ ਦੋਸਤੀ ਹੋਈ।
ਰੱਖਿਆ ਮੰਤਰੀ ਨੇ ਕਿਹਾ ਕਿ ਰਾਹੁਲ ਨੂੰ ਇਤਿਹਾਸ ਪਤਾ ਨਹੀਂ ਹੈ। ਜਦੋਂ ਪਾਕਿ ਨੇ ਸ਼ਕਸਗਾਮ ਘਾਟੀ ਚੀਨ ਦੇ ਹਵਾਲੇ ਕੀਤੀ, ਉਸ ਸਮੇਂ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ। ਚੀਨ-ਪਾਕਿਸਤਾਨ ਵਿਚ ਇਕੋਨਾਮਿਕ ਕਾਰੀਡੋਰ 2013 ਵਿਚ ਬਣਿਆ, ਉਸ ਸਮੇਂ ਦੇਸ਼ ਵਿਚ ਕਾਂਗਰਸ ਦਾ ਸ਼ਾਸਨ ਸੀ। ਉਨ੍ਹਾਂ ਕਿਹਾ ਕਿ ਗਲਵਾਨ ਘਾਟੀ ਵਿਚ ਸਾਡੇ ਵੀਰ ਸੈਨਿਕਾਂ ਨੇ ਬਹਾਦੁਰੀ ਦਾ ਪਰਿਚੈ ਦਿੱਤਾ। ਸੈਨਿਕਾਂ ਦੀ ਬਹਾਦੁਰੀ ਨਾਲ ਭਾਰਤ ਦੀ ਇੱਕ ਇੰਚ ਜ਼ਮੀਨ ਨੂੰ ਚੀਨ ਦੇ ਕਬਜ਼ੇ ਵਿਚ ਨਹੀਂ ਲਿਆ ਜਾ ਸਕਿਆ। ਚੀਨ ਦੇ ਆਫੀਸ਼ੀਅਲ ਪੇਪਰ ਨੇ 4 ਸੈਨਿਕਾਂ ਦੀ ਮੌਤ ਦੀ ਗੱਲ ਕਹੀ ਪਰ ਆਸਟ੍ਰੇਲੀਆ ਦੇ ਪੇਪਰ ਨੇ ਲਿਖਿਆ ਕਿ ਮਰਨ ਵਾਲੇ ਚੀਨ ਸੈਨਿਕਾਂ ਦੀ ਗਿਣਤੀ 38 ਤੋਂ 50 ਹੋ ਸਕਦੀ ਹੈ। ਰਾਜਨਾਥ ਨੇ ਨਿਸ਼ਾਨਾ ਸਾਧਿਆ ਕਿ ਜਿਸ ਸਮੇਂ ਸਾਡੇ ਜਵਾਨ ਚੀਨੀ ਸਰਹੱਦ ‘ਤੇ ਲੜ ਰਹੇ ਸਨ, ਉਸ ਸਮੇਂ ਉਹ ਵਿਰੋਧੀ ਚੀਨ ਦੇ ਰਾਜਦੂਤ ਨਾਲ ਮਿਲ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਬਣਾਏ। ਕੁਝ ਕਿਸਾਨ ਸੰਗਠਨ ਸਹਿਮਤ ਨਹੀਂ ਸਨ। ਸਹਿਮਤੀ ਨਹੀਂ ਬਣੀ ਤਾਂ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਵਾਪਸ ਲੈ ਲਿਆ। ਪ੍ਰਧਾਨ ਮੰਤਰੀ ਨੇ ਸ਼ਾਸਕ ਨਹੀਂ ਸੇਵਕ ਦੀ ਭੂਮਿਕਾ ਨਿਭਾਈ। ਹੁਣ ਵੀ ਬਜਟ ਵਿਚ 2.37 ਲੱਖ ਕਰੋੜ ਤੋਂ MSP ‘ਤੇ ਝੋਨਾ ਖਰੀਦਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ NDA ਦੀ ਸਰਕਾਰ ਬਣੀ ਪਰ ਪੰਜਾਬ ਵਿਚ ਕਦੇ ਭਾਜਪਾ ਨੂੰ ਮੌਕਾ ਨਹੀਂ ਮਿਲਿਆ। ਉਨ੍ਹਾਂ ਨੇ ਇਸ ਵਾਰ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਰੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਪਵਿੱਤਰ ਹੈ। ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਛਤਰ ਉਤੇ ਭਾਰਤ ਦੀ ਸੰਸਕ੍ਰਿਤੀ ਦੀ ਚਮਕ ਦੇਖੀ ਜਾ ਸਕਦੀ ਹੈ। ਕੁਝ ਤਾਕਤਾਂ ਭਾਈਚਾਰੇ ਨੂੰ ਤੋੜਨਾ ਚਾਹੰਦੀਆਂ ਹਨ ਪਰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਯਾਦ ਰੱਖਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਕਦੇ ਸਿੱਖਾਂ ਦਾ ਬਲਿਦਾਨ ਨਹੀਂ ਭੁੱਲ ਸਕਦਾ। ਉਨ੍ਹਾਂ ਦਾ ਹੌਸਲਾ ਦੇਖ ਸਾਡਾ ਸੀਨਾ ਚੌੜਾ ਹੋ ਜਾਂਦਾ ਹੈ। ਸਭ ਤੋਂ ਸਭ ਤੋਂ ਵੱਧ ਬਲਿਦਾਨ ਸਿੱਖ ਸਮਾਜ ਨੇ ਦਿੱਤਾ ਹੈ।