ਭਾਰਤ ਦੇ ਦੂਜੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਨੇ 13.14 ਕਰੋੜ ਰੁਪਏ ਦੀ ਲਗਜ਼ਰੀ ਰੋਲਸ ਰਾਇਸ ਕਾਰ ਖਰੀਦੀ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅੰਬਾਨੀ ਦੀ ਖਰੀਦੀ ਇਹ ਹੈਚਬੈਕ ਕਾਰ ਬ੍ਰਿਟਿਸ਼ ਲਗਜ਼ਰੀ ਵਾਹਨ ਨਿਰਮਾਤਾ ਰੋਲਸ ਰਾਇਸ ਦੀ ਹੈ। ਇਸ ਕਾਰ ਨੂੰ ਦੱਖਣ ਮੁੰਬਈ ਦੇ ਤਾਰਦੇਵ ਖੇਤਰ ਟਰਾਂਸਪੋਰਟ ਦਫਤਰ ਵਿਚ ਰਜਿਸਟਰ ਕੀਤਾ ਹੈ।
ਆਰਟੀਓ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਰੋਲਸ ਰਾਇਸ ਦੇ ਕਲਿਨਨ ਮਾਡਲ ਵਾਲੀ ਇਹ ਪੈਟਰੋਲ ਕਾਰ ਦੇਸ਼ ਵਿਚ ਹੁਣ ਤੱਕ ਖਰੀਦੀ ਗਈ ਸਭ ਤੋਂ ਮਹਿੰਗੀਆਂ ਕਾਰਾਂ ‘ਚੋਂ ਇੱਕ ਹੈ। ਇਸ ਨੂੰ ਖੁਦ ਮੁਕੇਸ਼ ਅੰਬਾਨੀ ਇਸਤੇਮਾਲ ਕਰਨਗੇ। ਕਾਰ ਲਈ ਵੀਆਈਪੀ ਨੰਬਰ ਵੀ ਲਿਆ ਗਿਆ ਹੈ। ਇਹ ਨੰਬਰ 0001 ਤੋਂ ਖਤਮ ਹੁੰਦਾ ਹੈ। ਖਾਸ ਗੱਲ ਇਹ ਹੈ ਕਿ ਇੱਕ VIP ਨੰਬਰ ਲਈ ਲੋਕਾਂ ਨੂੰ 4 ਲੱਖ ਰੁਪਏ ਤੱਕ ਖਰਚ ਕਰਨੇ ਪੈਂਦੇ ਹਨ ਪਰ ਕਿਉਂਕਿ ਚੁਣਿਆ ਗਿਆ ਨੰਬਰ ਮੌਜੂਦਾ ਸੀਰੀਜ ਵਿਚ ਮੌਜੂਦ ਨਹੀਂ ਸੀ। ਇਸ ਲਈ ਇਸ ਨੰਬਰ ਲਈ ਆਰਟੀਓ ਵੱਲੋਂ ਨਵੀਂ ਸੀਰੀਜ ਸ਼ੁਰੂ ਕੀਤੀ ਗਈ।
ਇਸ ਕਾਰ ਨੂੰ ਰੋਲਸ ਰਾਇਸ ਨੇ ਸਭ ਤੋਂ ਪਹਿਲਾਂ ਸਾਲ 2018 ‘ਚ ਬਾਜ਼ਾਰ ‘ਚ ਉਤਾਰਿਆ ਸੀ। ਉਸ ਸਮੇਂ ਇਸ ਦੀ ਕੀਮਤ 6.95 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਸੀ ਪਰ ਵਾਹਨ ਉਦਯੋਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਗਾਹਕ ਦੀ ਮੰਗ ਦੇ ਹਿਸਾਬ ਨਾਲ ਇਸ ਕਾਰ ਵਿਚ ਬਦਲਾਅ ਕੀਤੇ ਜਾਣ ਤੋਂ ਬਾਅਦ ਇਸ ਦੀ ਕੀਮਤ ਵੱਧ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਰਿਲਾਇੰਸ ਨੇ ਇਸ ਲਗਜ਼ਰੀ ਕਾਰ ਦੀ ਰਜਿਸਟ੍ਰੇਸ਼ਨ ਲਈ ਇਕਮੁਸ਼ਤ 20 ਲੱਖ ਰੁਪਏ ਟੈਕਸ ਭੁਗਤਾਨ ਕੀਤਾ ਹੈ। ਇਸ ਦਾ ਰਜਿਸਟ੍ਰੇਸ਼ਨ 30 ਜਨਵਰੀ 2037 ਤੱਕ ਜਾਇਜ਼ ਹੋਵੇਗਾ। ਇਸ ਤੋਂ ਇਲਾਵਾ ਸੜਕ ਸੁਰੱਖਿਆ ਟੈਕਸ ਵਜੋਂ ਵੀ 40,000 ਰੁਪਏ ਚੁਕਾਏ ਗਏ ਹਨ। ਰੋਲਸ ਰਾਇਸ ਦਾ ਇਹ ਵਾਹਨ ਮਾਡਲ ਕੁਝ ਹੋਰ ਉਦਯੋਗਪਤੀਆਂ ਤੇ ਬਾਲੀਵੁੱਡ ਹਸਤੀਆਂ ਕੋਲ ਵੀ ਹੈ। ਰਿਲਾਇੰਸ ਕੰਪਨੀ ਦੇ ਬੇੜੇ ਵਿਚ ਕਈ ਮਹਿੰਗੀਆਂ ਗੱਡੀਆਂ ਪਹਿਲਾਂ ਤੋਂ ਹੀ ਸ਼ਾਮਲ ਹਨ। ਇਥੋਂ ਤੱਕ ਕਿ ਕੰਪਨੀ ਨੇ ਅੰਬਾਨੀ ਪਰਿਾਵਰ ਦੇ ਘਰ ਦੇ ਬਾਹਰ ਸੁਰੱਖਿਆ ਵਿਚ ਲੱਗੇ ਪੁਲਿਸ ਮੁਲਾਜ਼ਮਾਂ ਨੂੰ ਵੀ ਇੱਕ BMW ਕਾਰ ਦਿੱਤੀ ਗਈ ਹੈ।