ਕੋਰੋਨਾ ਵਾਇਰਸ ਨਾਲ ਜੰਗ ਵਿਚ ਭਾਰਤ ਸਰਕਾਰ ਨੇ ਇੱਕ ਹੋਰ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਰੂਸੀ ਵੈਕਸੀਨ ਸਪੂਤਨਿਕ ਦੇ ਲਾਈਟ ਵਰਜਨ ਨੂੰ ਸ਼ੁਰੂ ਕਰਨ ‘ਤੇ ਹਾਮੀ ਭਰ ਦਿੱਤੀ ਹੈ। Sputnik Lite ਦੇਸ਼ ਦਾ ਪਹਿਲਾ ਵੈਕਸੀਨ ਹੋਵੇਗਾ, ਜਿਸ ਨੂੰ ਸਿੰਗਲ ਡੋਜ਼ ਵਿਚ ਦੇਣ ਦਾ ਪ੍ਰਸਤਾਵ ਹੈ।
ਸਪੂਤਨਿਕ-V ਅਤੇ ਸਪੂਤਨਿਕ ਲਾਈਟ ਵਿਚ ਬਹੁਤ ਫਰਕ ਹੈ। ਮੌਜੂਦਾ ਸਮੇਂ ਭਾਰਤ ਵਿਚ ਸਪੂਤਨਿਕ-V ਦੀਆਂ 2 ਡੋਜ਼ਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਦੋਂਕਿ ਸਪੂਤਨਿਕ ਲਾਈਟ ਦੀ ਇੱਕ ਹੀ ਡੋਜ਼ ਕੋਰੋਨਾ ਖਿਲਾਫ ਕਾਫੀ ਹੈ। ਇਸ ਦੀ ਮਨਜ਼ੂਰੀ ਤੋਂ ਬਾਅਦ ਘੱਟ ਖਰਚੇ ਵਿਚ ਲੋਕਾਂ ਦਾ ਟੀਕਾਕਰਨ ਹੋਵੇਗਾ ਤੇ ਸਿਹਤ ਕੇਂਦਰਾਂ ਉਤੇ ਲੋਕਾਂ ਦੀ ਭੀੜ ਵੀ ਘੱਟ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਪਿਛਲੇ ਮਹੀਨੇ ਮੋਦੀ ਸਰਕਾਰ ਨੇ 15-18 ਉਮਰ ਵਰਗ ਲਈ ਟੀਕਾਕਰਨ ਸ਼ੁਰੂ ਕੀਤਾ ਸੀ। ਇਸ ਤਹਿਤ ਹੁਣ ਤੱਕ 65 ਫੀਸਦੀ ਕਿਸ਼ੋਰਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦੇ ਦਿੱਤੀ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਵੈਕਸੀਨੇਸ਼ਨ ਅੰਕੜਾ 1,68,47,16,068 ਹੋ ਗਿਆ ਹੈ।