20 ਫਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਬੀਜੇਪੀ ਨੇ ਚੋਣ ਪ੍ਰਚਾਰ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ, ਜਿਸ ਲਈ 30 ਵੱਡੇ ਲੀਡਰਾਂ ਦੇ ਸਟਾਰ ਪ੍ਰਚਾਰਕ ਵੀ ਤੈਅ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਨਾਂ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਆਪਣੀ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ। ਫਿਰੋਜ਼ਪੁਰ ਰੈਲੀ ਰੱਦ ਹੋਣ ਮਗਰੋਂ PM ਪੰਜਾਬ ‘ਚ ਇਹ ਪਹਿਲੀ ਰੈਲੀ ਕਰਨ ਜਾ ਰਹੇ ਹਨ ਅਤੇ ਇਹ ਵਰਚੁਅਲ ਤਰੀਕੇ ਨਾਲ ਕੀਤੀ ਜਾਵੇਗੀ।
ਪਤਾ ਲੱਗਾ ਹੈ ਕਿ ਉਹ 8 ਤੇ 9 ਫਰਵਰੀ ਨੂੰ ਵਰਚੁਅਲ ਰੈਲੀ ਕਰਨਗੇ। ਪੀ.ਐੱਮ. ਮੋਦੀ ਇਹ ਦੋ ਦਿਨ ਵਰਚੂਅਲ ਰੈਲੀਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਪੰਜਾਬ ‘ਚ ਚੋਣ ਪ੍ਰਚਾਰ ਕਰਨਗੇ। ਉਥੇ ਹੀ ਬੀਜੇਪੀ ਦੇ ਦੋ ਸੀਨੀਅਰ ਲੀਡਰ ਹਰ ਰੋਜ਼ ਪੰਜਾਬ ਵਿੱਚ ਆ ਕੇ ਚੋਣ ਪ੍ਰਚਾਰ ਕਰਨਗੇ।
ਦੱਸ ਦੇਈਏ ਕਿ ਪੰਜਾਬ ਵਿੱਚ ਚੋਣਾਂ ਲਈ ਬੀਜੇਪੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਵਾਸਤੇ ਪਾਰਟੀ ਵੱਲੋਂ 30 ਸਟਾਰ ਪ੍ਰਚਾਰਕਾਂ ਦੇ ਨਾਂ ਤੈਅ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਮਿਤ ਸ਼ਾਹ, ਹੇਮਾ ਮਾਲਿਨੀ ਤੇ ਸਨੀ ਦਿਓਲ ਵੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਇਨ੍ਹਾਂ ਤੋਂ ਇਲਾਵਾ ਰਾਜਨਾਥ ਸਿੰਘ, ਨਿਤਿਨ ਗਡਕਰੀ, ਅਸ਼ਵਨੀ ਸ਼ਰਮਾ, ਪੀਊਸ਼ ਗੋਇਲ, ਸਮ੍ਰਿਤੀ ਇਰਾਨੀ, ਗਜੇਂਦਰ ਸਿੰਘ ਸ਼ੇਖਾਵਤ, ਹਰਦੀਪ ਸਿੰਘ ਪੁਰੀ, ਸੌਦਾਂ ਸਿੰਘ, ਜੈ ਰਾਮ ਠਾਕੁਰ, ਮਨੋਹਰ ਲਾਲ ਖੱਟਣ, ਅਨੁਰਾਗ ਠਾਕੁਰ, ਮੀਨਾਕਸ਼ੀ ਲੇਖੀ ਦੁਸ਼ਯੰਤ ਕੁਮਾਰ ਗੌਤਮ, ਮਨੋਜ ਤਿਵਾੜੀ, ਹੰਸ ਰਾਜ ਹੰਸ, ਵਿਨੋਦ ਚੱਢਾ, ਨਰਿੰਦਰ ਸਿੰਘ ਰੈਣਾ, ਤਰੁਣ ਚੁੱਘ, ਸੋਮ ਪ੍ਰਕਾਸ਼, ਅਵਿਨਾਸ਼ ਰਾਏ ਖੰਨਾ, ਸ਼ਵੇਤ ਮਲਿਕ, ਹਰਜੀਤ ਸਿੰਘ ਗਰੇਵਾ, ਪੀ.ਐੱਸ. ਗਿੱਲ (ਰਿਟਾ. ਡੀਜੀਪੀ), ਐੱਸ.ਐੱਸ. ਵਿਰਕ (ਰਿਟਾ. ਡੀ.ਜੀ.ਪੀ.) ਤੇ ਸ. ਨਿਧੜਕ ਸਿੰਘ ਬਰਾੜ ਵੀ ਪ੍ਰਚਾਰ ਮੁਹਿੰਮ ਦਾ ਹਿੱਸਾ ਬਣ ਰਹੇ ਹਨ।