ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ 15 ਜੂਨ 2020 ਨੂੰ ਚੀਨ ਨਾਲ ਸੰਘਰਸ਼ ਵਿਚ ਸ਼ਹੀਦ ਹੋਏ ਬਿਹਾਰ ਦੇ ਨਾਇਕ ਦੀਪਕ ਸਿੰਘ ਦੀ 23 ਸਾਲ ਦੀ ਪਤਨੀ ਰੇਖਾ ਦੇਵੀ ਨੇ ਵੀ ਆਪਣੇ ਪਤੀ ਦੇ ਰਸਤੇ ‘ਤੇ ਚੱਲਣ ਦਾ ਫੈਸਲਾ ਕੀਤਾ ਹੈ।
ਮੱਧ ਪ੍ਰਦੇਸ਼ ਦੇ ਰੀਵਾ ਦੀ ਰਹਿਣ ਵਾਲੀ ਰੇਖਾ ਦੇਵੀ ਨੇ ਫੌਜ ਵਿਚ ਸ਼ਾਮਲ ਹੋਣ ਲਈ ਮਹੱਤਵਪੂਰਨ ਪ੍ਰੀਖਿਆ ਪਾਸ ਕਰ ਲਈ ਹੈ। ਉਹ ਫੌਜ ਦੇ ਅਧਿਕਾਰੀ ਵਜੋਂ ਸੇਵਾਵਾਂ ਦੇਵੇਗੀ। ਸ਼ਹੀਦ ਦੀਪਕ ਸਿੰਘ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲੀਅਨ ਵਿਚ ਨਾਇਕ ਸੀ।ਉਹ ਗਲਵਾਨ ਖਾਨੀ ਵਿਚ ਫੌਜੀ ਸੈਨਿਕਾਂ ਨੂੰ ਖੇਦੜਣ ਦੌਰਾਨ ਸ਼ਹੀਦ ਹੋਏ ਸਨ। ਬੀਤੇ ਸਾਲ ਨਵੰਬਰ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਮਰਨ ਤੋਂ ਬਾਅਦ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਸੀ। ਦੀਪਕ ਸਿੰਘ ਦੀ ਪਤਨੀ ਰੇਖਾ ਦੇਵੀ ਨੇ ਇਹ ਸਨਮਾਨ ਹਾਸਲ ਕੀਤਾ ਸੀ।
ਰੇਖਾ ਦੇਵੀ ਨੇ ਸ਼ੁੱਕਰਵਾਰ ਨੂੰ ਸੇਵਾ ਚੋਣ ਬੋਰਡ ਦੀ ਪ੍ਰੀਖਿਆ ਪਾਸ ਕਰ ਲਈ। ਇਕ ਫੌਜ ਅਧਿਕਾਰੀ ਮੁਤਾਬਕ ਇਲਾਹਾਬਾਦ ਵਿਚ ਪੰਜ ਦਿਨ ਚੱਲੇ ਇੰਟਰਵਿਊ ਤੋਂ ਬਾਅਦ ਉਸ ਦੀ ਚੋਣ ਕੀਤੀ ਗਈ। ਹੁਣ ਉਨ੍ਹਾਂ ਨੂੰ ਚੇਨਈ ਵਿਚ ਪ੍ਰੀ-ਸਰਵਿਸ ਟ੍ਰੇਨਿੰਗ ਦਿੱਤੀ ਜਾਵੇਗੀ। ਚੁਣੇ ਹੋਏ ਉਮੀਦਵਾਰਾਂ ਦੀ ਸੂਚੀ ਸੰਘ ਲੋਕ ਕਮਿਸ਼ਨ ਵੱਲੋਂ ਜਾਰੀ ਕੀਤੇ ਜਾਣ ਤੋਂ ਪਹਿਲਾਂ ਰੇਖਾ ਦੇਵੀ ਨੂੰ ਮੈਡੀਕਲ ਟੈਸਟ ਪਾਸ ਕਰਨਾ ਹੋਵੇਗਾ।
ਸ਼ਹੀਦ ਫੌਜ ਜਵਾਨਾਂ ਤੇ ਅਧਿਕਾਰੀਆਂ ਦੀਆਂ ਪਤਨੀਆਂ ਨੂੰ ਫੌਜ ‘ਚ ਭਰਤੀ ਹੋਣ ਲਈ ਯੂਪੀਐੱਸਸੀ ਵੱਲੋਂ ਕਰਾਈ ਜਾਣ ਵਾਲੀ ਸੰਯੁਕਤ ਰੱਖਿਆ ਸੇਵਾਵਾਂ ਪ੍ਰੀਖਿਆ ਵਿਚ ਸ਼ਾਮਲ ਹੋਣ ਤੋਂ ਛੋਟ ਦਿੱਤੀ ਜਾਂਦੀ ਹੈ। ਸ਼ਹੀਦਾਂ ਦੀਆਂ ਪਤਨੀਆਂ ਨੂੰ ਉਮਰ ਵਿੱਚ ਛੋਟ ਮਿਲਦੀ ਹੈ। ਹਾਲਾਂਕਿ, OTA ਲਈ ਉਮਰ ਸੀਮਾ 19 ਤੋਂ 25 ਸਾਲ ਹੈ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਗੌਰਤਲਬ ਹੈ ਕਿ ਦੀਪਕ ਫੌਜ ਵਿਚ ਚਕਿਤਸਾ ਸਹਾਇਕ ਸਨ। ਉਨ੍ਹਾਂ ਨੇ ਸਮੇਂ ‘ਤੇ ਇਲਾਜ ਕਰਕੇ 30 ਭਾਰਤੀ ਜਵਾਨਾਂ ਦੀ ਜਾਨ ਬਚਾਈ ਸੀ। 7 ਘੰਟੇ ਚੱਲੇ ਗਲਵਾਨ ਘਾਟੀ ਸੰਘਰਸ਼ ‘ਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ। ਚੀਨ ਦੇ 40 ਤੋਂ ਵੱਧ ਜਵਾਨ ਤੇ ਅਧਿਕਾਰੀ ਮਾਰੇ ਗਏ ਸਨ। ਸੰਘਰਸ਼ ਦੌਰਾਨ ਹੀ ਨਾਇਕ ਦੀਪਕ ਸਿੰਘ ਜ਼ਖਮੀ ਜਵਾਨਾਂ ਦੀ ਮਦਦ ਲਈ ਮੋਰਚੇ ‘ਤੇ ਪਹੁੰਚੇ ਸਨ। ਇਸ ਦੌਰਾਨ ਚੀਨੀ ਫੌਜੀਆਂ ਵੱਲੋਂ ਮਾਰਿਆ ਗਿਆ ਇੱਕ ਪੱਥਰ ਉਨ੍ਹਾਂ ਦੇ ਸਿਰ ‘ਤੇ ਆ ਵੱਜਾ। ਇਸ ਤੋਂ ਬਾਅਦ ਕਈ ਜ਼ਖਮੀ ਜਵਾਨਾਂ ਦੀ ਮਦਦ ਕੀਤੀ। ਬਾਅਦ ਵਿਚ ਦੀਪਕ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।