ਇਲੈਕਟ੍ਰਿਕ ਵਾਹਨ ਖਰੀਦਣ ਵਾਲਿਆਂ ਲਈ ਚੰਗੀ ਖਬਰ ਹੈ। ਆਉਣ ਵਾਲੇ ਕੁਝ ਮਹੀਨਿਆਂ ‘ਚ ਇਲੈਕਟ੍ਰਿਕ ਗੱਡੀਆਂ 30 ਫੀਸਦੀ ਤੱਕ ਸਸਤੀਆਂ ਹੋ ਸਕਦੀਆਂ ਹਨ। ਆਮ ਬਜਟ ਵਿਚ ਬੈਟ੍ਰੀ ਸਵੈਪਿੰਗ (ਅਦਲਾ-ਬਦਲੀ) ਦੇ ਐਲਾਨ ਤੋਂ ਬਾਅਦ ਕੇਂਦਰ ਸਰਕਾਰ ਟੈਕਸ ਵਿਚ ਛੋਟ ਸਣੇ ਕਈ ਹੋਰ ਰਿਆਇਤਾਂ ਦੇਣ ‘ਤੇ ਵਿਚਾਰ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਇਲੈਕਟ੍ਰਿਕ ਗੱਡੀਆਂ ਨੂੰ ਬੜ੍ਹਾਵਾ ਦੇਣ ਦੇ ਮਕਸਦ ਵਿਚ ਬੈਟਰੀ ਦੀ ਕੀਮਤ ਸਭ ਤੋਂ ਵੱਡੀ ਰੁਕਾਵਟ ਰਹੀ ਹੈ। ਇਸ ਦਾ ਹਿੱਸਾ ਗੱਡੀ ਦੀ ਕੁੱਲ ਕੀਮਤ ਵਿਚੋਂ 30-40 ਹੁੰਦਾ ਹੈ। ਹੁਣ ਬੈਟਰੀ ਸਵੈਪਿੰਗ ਵਿਵਸਥਾ ਨਾਲ ਗੱਡੀ ਵਿਚੋਂ ਬੈਟਰੀ ਦੀ ਕੀਮਤ ਹੱਟ ਜਾਵੇਗੀ ਮਤਲਬ ਵਾਹਨ ਲੈਂਦੇ ਸਮੇਂ ਗੱਡੀ ਦੀ ਕੀਮਤ ਹੀ ਦੇਣੀ ਹੋਵੇਗੀ। ਇਸ ਤੋਂ ਬਾਅਦ ਗਾਹਕ ਵੱਖ-ਵੱਖ ਕੰਪਨੀਆਂ ਤੋਂ ਬੈਟਰੀ ਕਿਰਾਏ ਉਤੇ ਲੈ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਸੂਤਰਾਂ ਮੁਤਾਬਕ ਕਿਰਾਏ ‘ਚ ਬੈਟਰੀ ਦੀ ਕੁਝ ਕੀਮਤ ਚੁਕਾਉਣ ਦਾ ਬਦਲ ਵੀ ਦਿੱਤਾ ਜਾ ਸਕਦਾ ਹੈ। ਬੈਟਰੀ ਦੀ ਚਾਰਜਿੰਗ ਖਤਮ ਹੋਣ ‘ਤੇ ਗਾਹਕ ਉਸ ਨੂੰ ਕੰਪਨੀਆਂ ਦੇ ਸਟੋਰ ‘ਤੇ ਲੈ ਜਾ ਕੇ ਬਦਲ ਸਕਣਗੇ। ਇਸ ਨਾਲ ਉਸ ਨੂੰ ਚਾਰਜਿੰਗ ਵਿਚ ਲ4ਗਣ ਵਾਲੇ ਸਮੇਂ ਤੇ ਦੂਜੇ ਰੱਖ-ਰਖਾਅ ਸਬੰਧੀ ਚੀਜ਼ਾਂ ‘ਤੇ ਖਰਚ ਨਹੀਂ ਕਰਨਾ ਪਵੇਗਾ। ਇਨ੍ਹਾਂ ਸੇਵਾਵਾਂ ਤੇ ਬੈਟਰੀ ‘ਤੇ 18 ਫੀਸਦੀ ਜੀਐੱਸਟੀ ਲੱਗਾ ਹੈ ਜਿਸ ਨੂੰ ਕੌਂਸਲ ਦੀ ਅਗਲੀ ਬੈਠਕ ਵਿਚ ਘਟਾ ਕੇ 5 ਫੀਸਦੀ ਕਰਨ ਦੀ ਤਿਆਰੀ ਹੈ।
ਸਰਕਾਰ ਦਾ ਟੀਚਾ ਹੈ ਕਿ 2030 ਤੱਕ 30 ਫੀਸਦੀ ਨਿੱਜੀ ਵਾਹਨ, 70 ਫੀਸਦੀ ਤੱਕ ਵਪਾਰਕ ਵਾਹਨ ਤੇ 40 ਫੀਸਦੀ ਤੱਕ ਬੱਸਾਂ ਇਲੈਕਟ੍ਰਿਕ ਹੋ ਜਾਣ। ਦੋ-ਪਹੀਆ ਅਤੇ ਤਿੰਨ-ਪਹੀਆ ਵਾਹਨ 80 ਫੀਸਦੀ ਇਲੈਕਟ੍ਰੋਨਿਕ ਹੋਣ।