ਪੰਜਾਬ ‘ਚ ਕਾਂਗਰਸ ਦੇ ਦਿੱਗਜ਼ ਹਿੰਦੂ ਨੇਤਾ ਸੁਨੀਲ ਜਾਖੜ ਐਕਟਿਵ ਪਾਲਿਟੀਕਸ ਤੋਂ ਦੂਰ ਹੋ ਗਏ ਹਨ। ਉਨ੍ਹਾਂ ਦੀ ਨਾਰਾਜ਼ਗੀ ਕੇਂਦਰ ਨਾਲ ਨਹੀਂ ਸਗੋਂ ਪੰਜਾਬ ਲੀਡਰਸ਼ਿਪ ਨਾਲ ਹੈ। ਇਸੇ ਕਾਰਨ ਉਨ੍ਹਾਂ ਨੇ ਇਸ ਵਾਰ ਵਿਧਾਨ ਸਭਾ ਚੋਣਾਂ ਵੀ ਨਹੀਂ ਲੜੀਆਂ। ਜਾਖੜ ਦੀ ਨਾਰਾਜ਼ਗੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਸ਼ੁਰੂ ਹੋਈ।
ਜਦੋਂ ਕਾਂਗਰਸ ਉਨ੍ਹਾਂ ਨੂੰ ਪੰਜਾਬ ਦਾ ਪਹਿਲਾ CM ਬਣਾਉਣਾ ਚਾਹੁੰਦੀ ਸੀ, ਉਸ ਸਮੇਂ ਅੰਬਿਕਾ ਸੋਨੀ ਨੇ ਕਹਿ ਦਿੱਤਾ ਕਿ ਪੰਜਾਬ ਵਿਚ CM ਸਿੱਖ ਹੀ ਹੋਣਾ ਚਾਹੀਦਾ ਹੈ।ਇਸ ਤੋਂ ਬਾਅਦ ਜਾਖੜ ਦਾ ਪੱਤਾ ਕੱਟਿਆ ਗਿਆ। ਕਾਂਗਰਸ ਉਨ੍ਹਾਂ ਨੂੰ ਅਬੋਹਰ ਤੋਂ ਚੋਣਾਂ ਲੜਨਾ ਚਾਹੁੰਦੀ ਸੀ ਪਰ ਉਨ੍ਹਾਂ ਨੇ ਆਪਣੇ ਭਤੀਜੇ ਸੰਦੀਪ ਜਾਖੜ ਨੂੰ ਟਿਕਟ ਦਿਵਾ ਦਿੱਤਾ। ਉਹ ਕਾਂਗਰਸ ਹਾਈਕਮਾਨ ਨਾਲ ਬਣੇ ਹੋਏ ਹਨ।
ਸੁਨੀਲ ਜਾਖੜ ਨੇ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਕੈਪਟਨ ਨੂੰ ਹਟਾਉਣ ਤੋਂ ਬਾਅਦ ਕਾਂਗਰਸ ਨੇ ਪੰਜਾਬ ਦੇ ਵਿਧਾਇਕਾਂ ਦੀ ਵੋਟਿੰਗ ਕਰਵਾਈ ਸੀ। ਇਨ੍ਹਾਂ ਵਿਚ 78 ‘ਚੋਂ 42 ਵਿਧਾਇਕ ਉਨ੍ਹਾਂ ਦੇ ਹੱਕ ‘ਚ ਸਨ। 16 ਸੁਖਜਿੰਦਰ ਰੰਧਾਵਾ, 12 ਮਹਾਰਾਣੀ ਪ੍ਰਨੀਤ ਕੌਰ ਤੇ 6 ਸਿੱਧੂ ਦੇ ਸਮਰਥਨ ‘ਚ ਸੀ। ਚਰਨਜੀਤ ਚੰਨੀ ਨੂੰ ਸਿਰਫ 2 ਵਿਧਾਇਕਾਂ ਦਾ ਸਮਰਥਨ ਸੀ ਪਰ ਉੁਨ੍ਹਾਂ ਨੂੰ CM ਬਣਾ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਰਾਹੁਲ ਗਾਂਧੀ ਦਾ ਸਵਾਗਤ ਕਰਨ ਹਲਵਾਰਾ ਏਅਰਪੋਰਟ ਪੁੱਜੇ ਸੁਨੀਲ ਜਾਖੜ ਨੇ ਕਿਹਾ ਕਿ ਸੀਐੱਮ ਚਿਹਰੇ ਨੂੰ ਲੈ ਕੇ ਹਾਈਕਮਾਨ ਜੋ ਵੀ ਫੈਸਲਾ ਕਰੇਗਾ, ਉਹ ਸਾਰਿਆਂ ਨੂੰ ਮੰਨਣਾ ਹੋਵੇਗਾ। ਮੈਂ CM ਚਿਹਰੇ ਦੀ ਦੌੜ ਵਿਚ ਨਹੀਂ ਹਾਂ। ਕਾਂਗਰਸ ਦੇ CM ਫਾਰਮੂਲੇ ਬਾਰੇ ਪੁੱਛੇ ਜਾਣ ‘ਤੇ ਜਾਖੜ ਨੇ ਕਿਹਾ ਕਿ ਜਿਸ ਪਿੰਡ ਉਨ੍ਹਾਂ ਨੇ ਜਾਣਾ ਹੀ ਨਹੀਂ, ਉਸ ਬਾਰੇ ਕੁਝ ਨਹੀਂ ਕਹਾਂਗਾ।