ਅਰੁਣਾਚਲ ਪ੍ਰਦੇਸ਼ ਵਿਖੇ ਬਰਫੀਲੇ ਤੂਫਾਨ ਵਿਚ ਭਾਰਤੀ ਫੌਜ ਦੇ 7 ਜਵਾਨ ਲਾਪਤਾ ਹੋ ਗਏ ਹਨ। ਇਹ 7 ਜਵਾਨ ਗਸ਼ਤ ਟੀਮ ਦਾ ਹਿੱਸਾ ਸਨ। ਗਸ਼ਤ ਟੀਮ 6 ਫਰਵਰੀ ਤੋਂ ਲਾਪਤਾ ਹੈ। ਤਲਾਸ਼ ਵਿਚ ਮਾਹਿਰਾਂ ਦੀ ਟੀਮ ਲਗਾਈ ਗਈ ਹੈ ਪਰ ਅਜੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ।
ਐਤਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਵਿਚ ਜਦੋਂ ਜਵਾਨ ਗਸ਼ਤ ਕਰ ਰਹੇ ਸਨ ਤਾਂ 14500 ਫੁੱਟ ਦੀ ਉਚਾਈ ਵਾਲੇ ਖੇਤਰ ਤੋਂ ਇੱਕ ਬਰਫ ਦਾ ਤੋਂਦਾ ਉਨ੍ਹਾਂ ‘ਤੇ ਡਿੱਗ ਗਿਆ। ਭਾਰਤੀ ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬਰਫਬਾਰੀ ਕਾਰਨ ਮੌਸਮ ਖਰਾਬ ਚੱਲ ਰਿਹਾ ਹੈ। ਤਵਾਂਗ ਤੇ ਬੋਮਡਿਲਾ ਵਰਗੀਆਂ ਉੱਚੇ ਇਲਾਕਿਆਂ ਵਿਚ ਹਰ ਸਾਲ ਬਰਫਬਾਰੀ ਹੁੰਦੀ ਹੈ। ਇਸ ਵਾਰ ਤਾਂ ਡਾਰੀਆ ਹਿਲ ਵਿਚ 34 ਸਾਲ ਬਾਅਦ ਬਰਫਬਾਰੀ ਹੋਈ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਫਰਵਰੀ 2020 ਵਿੱਚ ਵੀ ਸਿਆਚਿਨ ਗਲੇਸ਼ੀਅਰ ਵਿੱਚ ਬਰਫ਼ਬਾਰੀ ਅਤੇ ਬਰਫ਼ ਖਿਸਕਣ ਕਾਰਨ ਛੇ ਫੌਜੀ ਜਵਾਨਾਂ ਦੀ ਮੌਤ ਹੋ ਗਈ ਸੀ ਤੇ ਪਿਛਲੇ ਸਾਲ ਅਕਤੂਬਰ ਵਿਚ ਉਤਰਾਖੰਡ ਦੇ ਮਾਊਂਟ ਤ੍ਰਿਸ਼ੂਲ ‘ਤੇ ਜਲ ਸੈਨਾ ਦੇ 5 ਜਵਾਨਾਂ ਦੀ ਬਰਫ ਖਿਸਕਣ ਨਾਲ ਸ਼ਹੀਦ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: