ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਵਿਰੋਧੀ ਦਲਾਂ ਖਾਸਕਰ ਕਾਂਗਰਸ ਤੇ ਤਿੱਖਾ ਹਮਲਾ ਬੋਲਿਆ। ਪ੍ਰਧਾਨ ਮੰਤਰੀ ਨੇ ਕਿਹਾ, ‘ਜਦੋਂ ਦੇਸ਼ ਵਿੱਚ ਲਾਕਡਾਊਨ ਦਾ ਪਾਲਣ ਕੀਤਾ ਜਾ ਰਿਹਾ ਸੀ, ਸਾਰੇ ਮਾਹਰ ਕਹਿ ਰਹੇ ਸਨ ਕਿ ਜੋ ਜਿੱਥੇ ਹੈ, ਉੱਥੇ ਹੀ ਰਹਿਣ, ਉਦੋਂ ਕਾਂਗਰਸ ਦੇ ਲੋਕਾਂ ਨੇ ਮੁੰਬਈ ਦੇ ਰੇਲਵੇ ਸਟੇਸ਼ਨ ‘ਤੇ ਮਜ਼ਦੂਰਾਂ ਨੂੰ ਮੁਫਤ ਟਿਕਟਾਂ ਦਿੱਤੀਆਂ। ਲੋਕਾਂ ਨੂੰ ਕਿਹਾ ਕਿ ਤੁਸੀਂ ਯੂਪੀ ਅਤੇ ਬਿਹਾਰ ਦੇ ਹੋ, ਉੱਥੇ ਜਾ ਕੇ ਕਰੋਨਾ ਫੈਲਾਓ। ਅਜਿਹਾ ਕਰਕੇ ਕਾਂਗਰਸ ਨੇ ਬਹੁਤ ਵੱਡਾ ਪਾਪ ਕੀਤਾ ਹੈ।’ ਪੀਐਮ ਨੇ ਕਿਹਾ- ਦਿੱਲੀ ਵਿੱਚ ਅਜਿਹੀ ਸਰਕਾਰ ਹੈ, ਜਿਸ ਨੇ ਮਾਈਕ ਫੜ ਕੇ ਐਲਾਨ ਕੀਤਾ ਕਿ ਸਾਰੇ ਮਜ਼ਦੂਰ ਘਰ ਚਲੇ ਜਾਣ। ਕਾਂਗਰਸ ਦੇ ਪਾਪ ਕਾਰਨ ਯੂਪੀ, ਉਤਰਾਖੰਡ, ਪੰਜਾਬ ਵਿੱਚ ਲੋਕ ਕੋਰੋਨਾ ਦੀ ਲਪੇਟ ਵਿੱਚ ਆ ਗਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਦੋ ਸਾਲ ਤੋਂ ਪੂਰੀ ਦੁਨੀਆ 100 ਸਾਲ ਦਾ ਸਭ ਤੋਂ ਵੱਡੀ ਗਲੋਬਲ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ। ਇਸ ਕੋਰੋਨਾ ਨੂੰ ਵੀ ਰਾਜਨੀਤੀ ਲਈ ਇਸਤੇਮਾਲ ਕੀਤਾ ਗਿਆ, ਇਹ ਮਾਨਵਤਾ ਲਈ ਸਹੀ ਨਹੀਂ ਹੈ।
ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਮੰਗਲਵਾਰ ਨੂੰ ਵੀ ਜਾਰੀ ਰਹੇਗੀ। PM ਮੋਦੀ ਮੰਗਲਵਾਰ ਨੂੰ ਰਾਜ ਸਭਾ ਵਿਚ ਆਪਣੀ ਗੱਲ ਰੱਖਣਗੇ। ਭਾਜਪਾ ਨੇ ਵ੍ਹਿਪ ਜਾਰੀ ਕਰਕੇ ਇਸ ਦੌਰਾਨ ਆਪਣੇ ਸਾਂਸਦਾਂ ਨੂੰ ਸਦਨ ਵਿਚ ਰਹਿਣ ਨੂੰ ਕਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਇਸ ਤੋਂ ਪਹਿਲਾਂ ਦੋਵੇਂ ਸਦਨਾਂ ਵਿਚ ਅੱਜ ਸਵੇਰੇ ਭਾਰਤ ਰਤਨ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੱਤੀ ਗਈ। ਰਾਜ ਸਭਾ ਵਿਚ ਸਭਾਪਤੀ ਐੱਮ. ਵੈਂਕਈਆ ਨਾਇਡੂ ਨੇ ਸ਼ੋਕ ਸੰਦੇਸ਼ ਪੜ੍ਹਿਆ। ਲੋਕ ਸਭਾ ਨੂੰ ਵੀ ਪ੍ਰਧਾਨ ਓਮ ਬਿਰਲਾ ਦੇ ਸ਼ੋਕ ਸੰਦੇਸ਼ ਪੜ੍ਹਨ ਤੋਂ ਬਾਅਦ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ। ਲਤਾ ਜੀ ਦਾ ਐਤਵਾਰ ਨੂੰ ਮੁੰਬਈ ਵਿਚ ਦਿਹਾਂਤ ਹੋ ਗਿਆ ਸੀ।