ਅਖਿਲੇਸ਼ ਯਾਦਵ ਦੀ ਪਾਰਟੀ ਦੇ ਪ੍ਰਚਾਰ ਲਈ ਅੱਜ ਯੂਪੀ ਪਹੁੰਚੀ ਪੱਛਮ ਬੰਗਾਲ ਦੀ CM ਮਮਤਾ ਬੈਨਰਜੀ ਨੇ ਕਿਹਾ ਕਿ ਕਾਂਗਰਸ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਮਾਜਵਾਦੀ ਪਾਰਟੀ ਦਾ ਸਮਰਥਨ ਕਰਨਾ ਚਾਹੀਦਾ ਹੈ ਕਿਉਂਕਿ ਉਸ ਨੂੰ ਮਿਲੇਗਾ ਕੁਝ ਨਹੀਂ ਤਾਂ ਕਿਸੇ ਦਾ ਵੋਟ ਕੱਟਣ ਦੀ ਕੀ ਲੋੜ ਹੈ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਕਾਂਗਰਸ ਨੂੰ ਇਸ ਸਬੰਧ ‘ਚ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ।
ਮਮਤਾ ਬੈਨਰਜੀ ਨੇ ਕਿਹਾ ਕਿ ਅਖਿਲੇਸ਼ ਯਾਦਵ ਇਸ ਚੋਣ ਵਿਚ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ। ਜੇਕਰ ਹਰ ਭਾਈਚਾਰਾ, ਹਰ ਵੋਟਰ ਉਨ੍ਹਾਂ ਨਾਲ ਰਿਹਾ ਤਾਂ ਉਨ੍ਹਾਂ ਦੇ ਜਿੱਤਣ ਦੇ ਮੌਕੇ ਬਣਨਗੇ। ਮਮਤਾ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਗੋਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤ੍ਰਿਣਮੂਲ ਤੇ ਕਾਂਗਰਸ ਪਾਰਟੀ ਵਿਚ ਤਨਾਨਤੀ ਦੀ ਸਥਿਤੀ ਹੈ। ਤ੍ਰਿਣਮੂਲ ਕਾਂਗਰਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਅਗਵਾਈ ਨੇ ਗਠਜੋੜ ਲਈ ਸੋਨੀਆ ਗਾਂਧੀ ਨਾਲ ਸੰਪਰਕ ਕੀਤਾ ਪਰ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਕਾਂਗਰਸ ਨੇ ਤ੍ਰਿਣਮੂਲ ਨੂੰ ਅਵਿਸ਼ਵਾਸੋਗ ਸਹਿਯੋਗੀ ਦੱਸਿਆ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
TMC ਮੁਖੀ ਨੇ ਲਗਾਤਾਰ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਵਿਰੋਧੀ ਧਿਰ ਦੀ ਏਕਤਾ ਲਈ ਉਹ ਆਪਣੀ ਇਕੱਲੇ ਦੀਲੜਾਈ ਛੱਡੇ ਪਿਛਲੇ ਹਫਤੇ ਮਮਤਾ ਨੇ ਕਿਹਾ ਸੀ ਕਿ ਮੈਨੂੰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਕਾਂਗਰਸ ਮੇਘਾਲਿਆ ਤੇ ਚੰਡੀਗੜ੍ਹ ਵਿਚ ਭਾਜਪਾ ਦੇ ਪੱਖ ਵਿਚ ਚੋਣ ਲੜ ਰਹੀ ਹੈ। ਅਸੀਂ ਚਾਹੁੰਦਾ ਹਾਂ ਕਿ ਭਾਜਪਾ ਵਿਰੋਧੀ ਸਾਰੇ ਫਰੰਟ ਇਕੱਠੇ ਆਏ ਪਰ ਜੇਕਰ ਕੋਈ ਇਸ ਤੋਂ ਵੱਖ ਸੋਚਦਾ ਹੈ ਅਤੇ ਹੰਕਾਰੀ ਬਣਾ ਰਿਹਾ ਹੈ ਤਾਂ ਸਾਨੂੰ ਦੂਜਾ ਰਸਤਾ ਚੁਣਨਾ ਹੋਵੇਗਾ। ਖੇਤਰੀ ਪਾਰਟੀਆਂ ਨੂੰ ਭਾਜਪਾ ਨੂੰ ਹਰਾਉਣ ਲਈ ਇਕੱਠੇ ਆਉਣਾ ਚਾਹੀਦਾ ਹੈ।
ਮਮਤਾ ਕਲ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਇੱਕ ਪ੍ਰੈੱਸ ਕਾਨਫਰੰਸ ਵੀ ਸੰਬੋਧਨ ਕਰ ਸਕਦੇ ਹਨ। ਯੂਪੀ ਵਿਧਾਨ ਸਭਾ ਚੋਣਾਂ ਲਈ 7 ਪੜਾਵਾਂ ਵਿਚ ਵੋਟਾਂ ਪਾਈਆਂ ਜਾਣਗੀਆਂ ਤੇ ਅਖਿਲੇਸ਼ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਪਾਰਟੀ ਸੱਤਾਧਾਰੀ ਭਾਜਪਾ ਨੂੰ ਸਖਤ ਚੁਣੌਤੀ ਪੇਸ਼ ਕਰੇਗੀ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਯੂਪੀ ਵਿਚ ਕਾਂਗਰਸ ਪਾਰਟੀ ਪ੍ਰਿਯੰਕਾ ਗਾਂਧੀ ਵਾਡਾ ਦੀ ਅਗਵਾਈ ‘ਚ ਚੋਣ ਲੜ ਰਹੀ ਹੈ। ਮਮਤਾ ਨੇ ਸਾਲ 2017 ਦੀਆਂ ਚੋਣਾਂ ਵਿਚ ਮਮਤਾ ਨੇ ਅਖਿਲੇਸ਼ ਯਾਦਵ ਦੇ ਪੱਖ ਵਿਚ ਪ੍ਰਚਾਰ ਕੀਤਾ ਸੀ। ਇਸ ਚੋਣ ਵਿਚ ਭਾਜਪਾ ਨੇ 300 ਤੋਂ ਵੱਧ ਸੀਟਾਂ ਹਾਸਲ ਕਰਦੇ ਹੋਏ ਸਰਕਾਰ ਬਣਾਈ ਸੀ।