ਕਸ਼ਮੀਰ ‘ਤੇ ਸਾਊਥ ਕੋਰੀਅਨ ਕੰਪਨੀ ਹੁੰਡਈ ਦੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਸਾਊਥ ਕੋਰੀਆ ਦੇ ਵਿਦੇਸ਼ ਮੰਤਰੀ ਯੂਈ-ਯੋਂਗ ਨੇ ਮੰਗਲਵਾਰ ਨੂੰ ਫੋਨ ਕਰਕੇ ਭਾਰਤ ਤੋਂ ਮਾਫੀ ਮੰਗ ਲਈ ਹੈ। ਵਿਦੇਸ਼ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ। ਦੂਜੇ ਪਾਸੇ ਸਾਊਥ ਕੋਰੀਆ ਦੀ ਰਾਜਧਾਨੀ ਸਿਓਲ ਵਿਚ ਭਾਰਤ ਦੇ ਰਾਜਦੂਤ ਨੇ ਵੀ ਹੁੰਡਈ ਮੁੱਖ ਦਫਤਰ ਤੋਂ ਇਸ ਮਾਮਲੇ ‘ਚ ਸਪੱਸ਼ਟੀਕਰਨ ਮੰਗਿਆ ਹੈ।
ਇਸ ਦਰਮਿਆਨ ਇਹ ਵਿਵਾਦ ਹੋਰ ਵੀ ਵੱਡਾ ਹੋ ਗਿਆ ਹੈ। ਹੁਣ ਇਸ ਵਿਚ KFC, Dominos, ਪਿਜ਼ਾ ਹੱਟ, ਓਸਾਕਾ ਬੈਟਰੀ, ਆਈਸੂਜੂ ਡੀ-ਮੈਕਸ, ਬਾਸ਼ ਫਾਰਮਾਸਿਊਟੀਕਲਸ, ਐਟਲੇਸ ਹੋਂਡਾ ਲਿਮਟਿਡ ਤੇ ਕੀਆ ਮੋਟਰਸ ਵੀ ਆ ਗਈਆਂ ਹਨ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਸਾਰੀਆਂ ਕੰਪਨੀਆਂ ਦੇ ਪਾਕਿਸਤਾਨੀ ਸੋਸ਼ਲ ਹੈਂਡਲ ਤੋਂ ਵੀ 5 ਫਰਵਰੀ ਨੂੰ ਕਸ਼ਮੀਰ ਸਾਲਿਡੇਰਿਟੀ ਡੇ ‘ਤੇ ਕੀਤੇ ਗਏ ਪੋਸਟ ਵਾਇਰਲ ਹੋ ਰਹੇ ਹਨ। ਇਸ ਤੋਂ ਬਾਅਦ ਇਨ੍ਹਾਂ ਦੇ ਵੀ ਬਾਇਕਾਟ ਦੀ ਮੰਗ ਸ਼ੁਰੂ ਹੋ ਗਈ ਹੈ। ਇਨ੍ਹਾਂ ਕੰਪਨੀਆਂ ਨੇ ਵੀ ਹੁਣ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਗੌਰਤਲਬ ਹੈ ਕਿ ਪਾਕਿਸਤਾਨ ਵੱਲੋਂ 5 ਫਰਵਰੀ ਨੂੰ ਕਥਿਤ ‘ਕਸ਼ਮੀਰ ਸਾਲਿਡੇਰਿਟੀ ਡੇ’ ਮਨਾਏ ਜਾਣ ‘ਤੇ ਹੁੰਡਈ ਪਾਕਿਸਤਾਨ ਨੇ ਇਕ ‘ਨਾ-ਪਾਕਿ’ ਟਵੀਟ ਕੀਤਾ ਸੀ। ਇਸ ਟਵੀਟ ‘ਚ ਪਾਕਿਸਤਾਨ ਦਾ ਸਮਰਥਨ ਕੀਤਾ ਗਿਆ ਸੀ। ਟਵੀਟ ‘ਚ ਕਸ਼ਮੀਰ ਦੀ ਅੱਤਵਾਦੀ ਹਿੰਸਾ ਨੂੰ ਆਜ਼ਾਦੀ ਦੀ ਲੜਾਈ ਦੱਸਿਆ ਗਿਆ ਸੀ। ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ਯੂਜਰਸ ਨੇ ਹੁੰਡਈ ਮੋਟਰਸ ਨੂੰ ਕਾਫੀ ਟ੍ਰੋਲ ਕੀਤਾ ਸੀ। ਇਸ ਤੋਂ ਬਾਅਦ ਵਿਵਾਦਿਤ ਟਵੀਟ ਨੂੰ ਤਤਕਾਲ ਹਟਾ ਲਿਆ ਗਿਆ ਸੀ ਪਰ ਇਸ ਦੇ ਸਕ੍ਰੀਨ ਸ਼ਾਟਸ ਸੋਸ਼ਲ ਮੀਡੀਆ ‘ਤੇ ਹੁਣ ਵੀ ਵਾਇਰਲ ਹੋ ਰਹੇ ਹਨ।