ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੱਖ ਤੋਂ ਖੇਤੀ ਬਜਟ ਲਿਆਉਣ ਦੇ ਇੱਕ ਸਾਂਸਦ ਦੇ ਸੁਝਾਅ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਤੇ ਖੇਤੀ ਲਈ ਵਚਨਬੱਧ ਹੈ ਤੇ ਵੱਖਰਾ ਖੇਤੀ ਬਜਟ ਨਾ ਵੀ ਲਿਆਇਆ ਜਾਵੇ ਤਾਂ ਵੀ ਖੇਤੀ-ਕਿਸਾਨੀ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਲੋਕ ਸਭਾ ਵਿਚ ਡੀਐੱਮਕੇ ਆਗੂ ਟੀ ਆਰ ਬਾਲੂ ਨੇ ਤਮਿਲਨਾਡੂ ਸਰਕਾਰ ਵੱਲੋਂ ਵੱਖ ਤੋਂ ਖੇਤੀ ਬਜਟ ਪੇਸ਼ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਵੱਖ ਤੋਂ ਖੇਤੀ ਖੇਤਰ ਲਈ ਬਜਟ ਪੇਸ਼ ਕਰਨਾ ਚਾਹੀਦਾ ਹੈ ਜਿਸ ਨਾਲ ਦੇਸ਼ ਵਿਚ ਕਿਸਾਨਾਂ ਦੀਆਂ ਸਮੱਸਿਆਵਾਂ ਘੱਟ ਹੋਣਗੀਆਂ।
ਖੇਤੀ ਮੰਤਰੀ ਤੋਮਰ ਨੇ ਜਵਾਬ ‘ਚ ਕਿਹਾ ਕਿ ਸੁਭਾਵਕ ਤੌਰ ‘ਤੇ ਇਹ ਸੁਝਾਅ ਸਾਰਿਆਂ ਨੂੰ ਚੰਗਾ ਲੱਗੇਗਾ। ਪਰ ਬਜਟ ਇੱਕ ਹੋਵੇ ਜਾਂ ਦੋ ਹੋਣ, ਉਸ ਦੀ ਦਿਸ਼ਾ ਹੋਣੀ ਚਾਹੀਦੀ ਹੈ, ਪੂਰੇ ਪ੍ਰਬੰਧ ਹੋਣੇ ਚਾਹੀਦੇ ਹਨ ਤੇ ਉਸ ਨੂੰ ਲਾਗੂ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਪਹਿਲਾਂ ਦੇਸ਼ ਲਈ ਰੇਲ ਬਜਟ ਵੱਖ ਆਉਂਦਾ ਸੀ। ਉਨ੍ਹਾਂ ਕਿਹਾ ਕਿ ਪਰ ਇਸ ਸਰਕਾਰ ਨੇ ਸੁਧਾਰ ਕੀਤਾ ਜਿਸ ਨਾਲ ਸਮਾਂ ਬਚਿਆ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਤੋਮਰ ਨੇ ਕਿਹਾ ਕਿ ਜੇਕਰ ਅਸੀਂ ਮੋਦੀ ਸਰਕਾਰ ਤੋਂ ਪਹਿਲਾਂ ਦੇ ਲਗਭਗ 60 ਸਾਲਾਂ ਤੇ ਇਨ੍ਹਾਂ 7 ਸਾਲਾਂ ਦਾ ਵਿਸ਼ਲੇਸ਼ਣ ਕਰਕੇ ਦੇਖੀਏ ਤਾਂ ਰੇਲਵੇ ਦੀਆਂ ਯੋਜਨਾਵਾਂ ਦੇ ਲਾਗੂ ਹੋਣ ਵਿਚ ਜ਼ਮੀਨ-ਆਸਮਾਨ ਦਾ ਫਰਕ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਕਿਸੇ ਖੇਤਰ ਲਈ ਵੱਖ ਬਜਟ ਵਿਚ ਮੂਲ ਬਜਟ ਤਂ ਵਾਧੂ ਰਕਮ ਹੋਵੇ ਤਾਂ ਉਸ ਨੂੰ ਵੱਖ ਕਰਨ ਦੀ ਲੋੜ ਹੈ ਪਰ ਜੇਕਰ ਆਮ ਬਜਟ ਵਿਚ ਜੋ ਪ੍ਰਬੰਧ ਹੈ, ਉਸ ਨੂੰ ਕੱਟ ਕੇ ਵੱਖ ਤੋਂ ਨਾਂ ਖੇਤੀ ਬਜਟ ਕਰਨ ਨਾਲ ਨਾ ਦੇਸ਼ ਨੂੰ ਫਾਇਦਾ ਹੋਵੇਗਾ ਤੇ ਨਾ ਕਿਸਾਨਾਂ ਨੂੰ।