ਤਪਾ ਮੰਡੀ ਨੇੜਲੇ ਪਿੰਡ ਘੁੰਨਸ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਵਕ ਹੋ ਗਿਆ ਜਦੋਂ ਖੇਤਾਂ ਵਿੱਚ ਸੁੰਨਸਾਨ ਇੱਕ ਘਰ ‘ਚੋਂ 30 ਦੇ ਕਰੀਬ ਬੇਜ਼ੁਬਾਨ ਜਾਨਵਰਾਂ ਦੇ ਹੋਣ ਦੀ ਜਾਣਕਾਰੀ ਨੌਜਵਾਨਾਂ ਨੂੰ ਮਿਲੀ। ਨੌਜਵਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਤੋਂ ਬਾਹਰ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਖੇਤਾਂ ਵਿਚ ਇਕ ਸੁੰਨਸਾਨ ਕੋਠੀ ਵਿੱਚ ਅਵਾਰਾ ਪਸ਼ੂਆਂ ਨੂੰ ਸਾਂਭਣ ਵਾਲੇ ਰਖਵਾਲੇ ਕਾਫ਼ੀ ਸਮੇਂ ਤੋਂ ਰਹਿੰਦੇ ਸਨ।
ਪਰ ਕੁਝ ਦਿਨਾਂ ਤੋਂ ਸੁੰਨਸਾਨ ਖੇਤਾਂ ਵਿੱਚ ਕੋਠੀ ‘ਚ ਰਹਿੰਦੇ ਰਖਵਾਲਿਆਂ ਵੱਲੋਂ ਪਸ਼ੂਆਂ ਦੀ ਵੱਢ ਟੁੱਕ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਮਿਲੀ, ਜਿਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਬਹਾਨੇ ਨਾਲ ਜਦ ਮੌਕੇ ‘ਤੇ ਜਾ ਕੇ ਦੇਖਿਆ ਤਾਂ ਪਿੰਡ ਦੇ ਇੱਕ ਵਿਅਕਤੀ ਸਮੇਤ ਸਾਥੀਆਂ ਵੱਲੋਂ ਆਪਣੇ ਟਰੈਕਟਰ ਨਾਲ ਕਰਾਹ ਲਾ ਕੇ ਕੁਝ ਦੱਬਿਆ ਜਾ ਰਿਹਾ ਸੀ। ਉਨ੍ਹਾਂ ਘਰ ਅੰਦਰ ਜਾ ਕੇ ਦੇਖਿਆ ਤਾਂ ਇੱਕ 20 ਫੁੱਟ ਡੂੰਘਾ ਟੋਆ ਪੁੱਟਿਆ ਹੋਇਆ ਸੀ। ਘਰ ਵਿਚ ਸ਼ੱਕੀ ਹਾਲਾਤ ਵਿਚ ਖੜ੍ਹੇ ਵੀਹ ਤੋਂ ਵੱਧ ਬੇਜ਼ੁਬਾਨ ਜਾਨਵਰ ਬੰਨ੍ਹੇ ਹੋਏ ਸਨ।
ਘਰ ਅਤੇ ਬਾਹਰੋਂ ਵੱਢ ਟੁੱਕ ਦੀ ਬਦਬੂ ਕਾਰਨ ਉਨ੍ਹਾਂ ਨੇ ਪਿੰਡ ਆ ਕੇ ਗੁਰੂ ਘਰ ਵਿਚ ਇਸ ਦੀ ਅਨਾਊਂਸਮੈਂਟ ਕਰ ਦਿੱਤੀ ਤਾਂ ਮੌਕੇ ਤੇ ਪਿੰਡ ਵਾਸੀਆਂ ਨੇ ਪੁੱਜ ਕੇ ਦੇਖਿਆ ਤਾਂ ਘਰ ਵਿੱਚੋਂ 30 ਤੋਂ ਵੱਧ ਢੱਠੇ, ਵੱਢ ਟੁੱਕ ਦਾ ਸਾਮਾਨ, ਸ਼ਰਾਬ ਦੀਆਂ ਬੋਤਲਾਂ,ਟਰੈਕਟਰ ਬਲੈਰੋ ਗੱਡੀ ਸਮੇਤ ਵਜ਼ਨ ਕਰਨ ਵਾਲਾ ਵੱਡਾ ਵਜ਼ਨ ਘਟਾ ਵੀ ਮਿਲਿਆ। ਲੋਕਾਂ ਨੇ ਜਦ ਇਕ ਵਿਅਕਤੀ ਨੂੰ ਫੜ ਲਿਆ ਤਾਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਫੜੇ ਗਏ ਬੇਜ਼ੁਬਾਨ ਜਾਨਵਰਾਂ ਨੂੰ ਵੱਢ ਕੇ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਮੀਟ ਵੇਚਿਆ ਜਾ ਰਿਹਾ ਸੀ।
ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਮੇਤ ਸਿਹਤ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਗੁਰੂ ਘਰ ਦੇ ਪਿਛਲੇ ਪਾਸੇ ਅਜਿਹੀ ਘਟਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਹਿੰਦੂ ਸਿੱਖ ਏਕਤਾ ਨੂੰ ਖਤਮ ਕਰ ਲਈ ਇਹ ਜਾਣ ਬੁੱਝ ਕੇ ਸਭ ਕੁਝ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਵਿਅਕਤੀ ਦੀ ਭੈਣ ਵੀ ਪੰਜਾਬ ਪੁਲਿਸ ਵਿੱਚ ਹੈ ਜਿਸ ਦੀ ਸ਼ਹਿ ਤੇ ਇਹ ਆਪਣੇ ਸਾਥੀਆਂ ਸਮੇਤ ਅਜਿਹੇ ਕੰਮ ਕਰਦਾ ਹੈ।
ਦੂਜੇ ਪਾਸੇ ਕਾਰ ਵਿਚ ਇਕ ਔਰਤ ਨੇ ਵੀ ਵੱਡੇ ਖੁਲਾਸੇ ਕਰਦੇ ਕਿਹਾ ਕਿ ਘਰ ਵਿੱਚ ਰਹਿਣ ਵਾਲੇ ਵਿਅਕਤੀ ਅਕਸਰ ਉਸ ਨੂੰ ਡਰਾਉਂਦੇ ਧਮਕਾਉਂਦੇ ਰਹਿੰਦੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਅਤੇ ਘਰ ਵਿੱਚ ਕੰਮ ਕਰਵਾਉਂਦੇ ਸਨ। ਔਰਤ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਵੀ ਅਕਸਰ ਇੱਥੇ ਆਇਆ ਜਾਇਆ ਕਰਦੇ ਸਨ। ਪਸ਼ੂਆਂ ਨੂੰ ਵੱਢ ਟੁੱਕ ਕਰਨ ਵਾਲੇ ਵਿਅਕਤੀ ਆਪਣੇ ਕੋਲ ਅਸਲਾ, ਨਸ਼ਾ ਆਦਿ ਵੀ ਰੱਖਦੇ ਸਨ।
ਇਸ ਮਾਮਲੇ ਸਬੰਧੀ ਗਊ ਰੱਖਿਆ ਦਲ ਦੇ ਪੰਜਾਬ ਪ੍ਰਧਾਨ ਵਿਜੇ ਮਾਰਵਾੜੀ ਨੇ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਜ਼ਿਲ੍ਹੇ ਅੰਦਰ ਅਜਿਹੇ ਕਾਰੋਬਾਰ ਨੂੰ ਬੰਦ ਕਰਨ ਲਈ ਕਿਹਾ ਗਿਆ ਸੀ ਪਰ ਪੁਲਿਸ ਦੀ ਨਾਲਾਇਕੀ ਕਾਰਨ ਕੰਮ ਵਧ ਗਿਆ ਹੈ। ਗਊ ਰੱਖਿਆ ਤਸਕਰੀ ਕਰਨ ਵਾਲੇ ਵਿਅਕਤੀ ਸ਼ਰ੍ਹੇਆਮ ਪਸ਼ੂਆਂ ਨੂੰ ਵੱਢ ਟੁੱਕ ਰਹੇ ਹਨ ਪਰ ਪੁਲਿਸ ਚੁੱਪਚਾਪ ਬੈਠੀ ਹੈ। ਇਸ ਘਟਨਾ ਦਾ ਅੱਗ ਵਾਂਗੂ ਫੈਲਣ ਤੇ ਪੁਲਸ ਪ੍ਰਸ਼ਾਸਨ ਨੂੰ ਜਾ ਪੁੱਜਾ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਰੋਸ ਵਿੱਚ ਆਏ ਪਿੰਡ ਵਾਸੀਆਂ ਨੌਜਵਾਨ ਕਿਸਾਨ ਜਥੇਬੰਦੀਆਂ ਸਮੇਤ ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜੇਕਰ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਵੱਡੇ ਪੱਧਰ ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਇੰਨੇ ਵੱਡੇ ਪੱਧਰ ‘ਤੇ ਜਾਨਵਰਾਂ ਦੀ ਵੱਢ ਟੁੱਕ ਦਾ ਮਾਮਲਾ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਤੋਂ ਹੋਣਾ ਸੰਭਵ ਨਹੀਂ ਹੈ। ਇਸ ਮਾਮਲੇ ਸਬੰਧੀ ਪੰਜਾਬ ਸਰਕਾਰ ਸਮੇਤ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸਪੈਸ਼ਲ ਟੀਮਾਂ ਰਾਹੀਂ ਜਾਂਚ ਕੀਤੀ ਜਾਵੇ ਤਾਂ ਜੋ ਅਸਲੀ ਚਿਹਰੇ ਦਾ ਪਰਦਾਫਾਸ਼ ਹੋ ਸਕੇ।