ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਸੰਸਦ ਦੇ ਬਜਟ ਸੈਸ਼ਨ ਵਿਚ PM ਮੋਦੀ ਦੇ ਸੰਬੋਧਨ ਨੂੰ ਲੈ ਕੇ ਜਵਾਬੀ ਹਮਲਾ ਬੋਲਿਆ ਹੈ। PM ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਸਾਂਸਦ ਵਿਚ ਆਪਣੇ ਸੰਬੋਧਨ ਦੌਰਾਨ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਿਆ ਸੀ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਵੀ ਵਾਰ-ਵਾਰ ਜ਼ਿਕਰ ਕੀਤਾ ਸੀ। ਪੰਡਿਤ ਨਹਿਰੂ ਨੂੰ ਲੈ ਕੇ ਪੀਐੱਮ ਦੇ ਬਿਆਨ ‘ਤੇ ਰਾਹੁਲ ਨੇ ਆਪਣੀ ਗੱਲ ਰੱਖਦੇ ਹੋਏ ਕਿਹਾ ‘ਪੀਐੱਮ ਕਾਂਗਰਸ ਤੋਂ ਡਰਦੇ ਹਨ ਅਤੇ ਇਸੇ ਡਰ ਦੀ ਵਜ੍ਹਾ ਨਾਲ ਬੋਲ ਰਹੇ ਹਨ, ਘਬਰਾਹਟ ਹੈ’। ਰਾਹੁਲ ਨੇ ਕਿਹਾ ਮੇਰੇ ਗ੍ਰੇਟ ਗ੍ਰੈਂਡ ਫਾਦਰ ਨੇ ਕੀ ਕੀਤਾ, ਇਸ ਲਈ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ।
ਰਾਹੁਲ ਨੇ ਕਿਹਾ ਕਿ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪੀਐੱਮ ਮੇਰੇ ਪੜਦਾਦਾ ‘ਤੇ ਜਾਂ ਕਾਂਗਰਸ ਪਾਰਟੀ ‘ਤੇ ਹਮਲਾ ਕਰਦੇ ਹਨ। ਭਾਰਤ ਦੇ ਲੋਕਾਂ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਦੇਖੋ ਕਿ ਪੀਐੱਮ ਕੀ ਕਰ ਰਹੇ ਹਨ? ਉਹ ਤਿੰਨ ਕੰਮ ਕਰ ਰਹੇ ਹਨ।ਉਹ ਦੋ ਭਾਰਤ ਬਣਾ ਰਹੇ ਹਨ। ਚੁਣੇ ਹੋਏ ਲੋਕਾਂ ਦੇ ਸਮੂਹ ਨਾਲ ਭਾਰਤ ਦੇ ਬਹੁਤ ਅਮੀਰ ਲੋਕਾਂ ਲਈ ਇੱਕ ਅਤੇ ਇੱਕ ਭਾਰਤ ਉਨ੍ਹਾਂ ਭਾਰਤੀਆਂ ਲਈ ਜਿਨ੍ਹਾਂ ਕੋਲ ਕੋਈ ਉਮੀਦ ਨਹੀਂ ਹੈ, ਜਿਨ੍ਹਾਂ ਕੋਲ ਰੋਜ਼ਗਾਰ ਨਹੀਂ ਹੈ ਤੇ ਜੋ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
PM ਮੋਦੀ ਭਾਰਤ ਦੀਆਂ ਸੰਸਥਾਵਾਂ ‘ਤੇ ਹਮਲਾ ਕਰ ਰਹੇ ਹਨ ਤੇ ਉਨ੍ਹਾਂ ਨੂੰ ਨਸ਼ਟ ਕਰ ਰਹੇ ਹਨ। ਉਹ ਭਾਰਤ ਨੂੰ ਖਤਰੇ ਵਿਚ ਪਾ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ਵਿਦੇਸ਼ ਨੀਤੀ ਦੀਵਾਲੀਆ ਹੈ। ਉਨ੍ਹਾਂ ਨੇ ਚੀਨ ਤੇ ਪਾਕਿਸਤਾਨ ਨੂੰ ਇਕੱਠੇ ਆਉਣ ਦੀ ਇਜਾਜ਼ਤ ਦਿੱਤੀ। ਵਿਦੇਸ਼ ਮੰਤਰੀ, ਭੂਗੌਲਿਕ ਸਥਿਤੀ ਨੂੰ ਚੰਗੀ ਤਰ੍ਹਾਂ ਤੋਂਜ ਨਹੀਂ ਜਾਣਦੇ ਹਨ। ਚੀਨ ਵਿਚ ਪਾਕਿਸਤਾਨੀ ਫੌਜ ਅਧਿਕਾਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਪੀਐੱਮ ਨੂੰ ਸਮਝਣਾ ਹੋਵੇਗਾ ਕਿ ਚੀਨੀ ਤੇ ਪਾਕਿਸਤਾਨੀ ਹੁਣ ਇੱਕ ਹਨ। ਭਾਰਤ ਹੁਣ ਢਾਈ ਮੋਰਚਿਆਂ ਦਾ ਸਾਹਮਣਾ ਨਹੀਂ ਕਰ ਰਿਹਾ ਸਗੋਂ ਭਾਰਤ ਇੱਕ ਮੋਰਚੇ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਇੱਕ ਸਾਈਬਰ ਮਹਾਸ਼ਕਤੀ ਦਾ ਸਾਹਮਣਾ ਕਰ ਰਿਹਾ ਹੈ।
ਮੈਂ ਸਰਕਾਰ ਨੂੰ ਸਲਾਹ ਦੇ ਰਿਹਾ ਹਾਂ ਕਿ ਕ੍ਰਿਪਾ ਕਰਕੇ ਜਾਗੋ। ਤੁਸੀਂ ਅਜੇ ਸੌਂ ਰਹੇ ਹੋ। ਤੱਥ ਇਹ ਹੈ ਕਿ ਚੀਨੀਆਂ ਨੇ ਲੱਦਾਖ ਵਿਚ ਪ੍ਰਵੇਸ਼ ਕੀਤਾ ਹੈ। ਤੱਥ ਇਹ ਹੈ ਕਿ ਉਨ੍ਹਾਂ ਨੇ ਡੋਕਲਾਮ ਵਿਚ ਪ੍ਰਵੇਸ਼ ਕੀਤਾ। ਕ੍ਰਿਪਾ ਕਰਕੇ ਜਾਗੋ ਕਿਉਂਕਿ ਇਹ ਦੇਸ਼ ਲਈ ਬਹੁਤ ਖਤਰਨਾਕ ਹੈ।