ਕੇਂਦਰੀ ਬਜਟ ‘ਤੇ ਬਹਿਸ ਦੌਰਾਨ ਬੇਰੋਜ਼ਗਾਰੀ ਦੇ ਮੁੱਦੇ ‘ਤੇ ਸੰਸਦ ‘ਚ ਚਰਚਾ ਹੋ ਰਹੀ ਹੈ। ਕੇਂਦਰ ਸਰਕਾਰ ਨੇ ਰਾਜ ਸਭਾ ਨੂੰ ਦੱਸਿਆ ਕਿ 2018 ਤੋਂ 2020 ਦਰਮਿਆਨ 25,000 ਤੋਂ ਵੱਧ ਭਾਰਤੀਆਂ ਨੇ ਬੇਰੋਜ਼ਗਾਰੀ ਜਾਂ ਕਰਜ਼ੇ ਕਾਰਨ ਖੁਦਕੁਸ਼ੀਆਂ ਕੀਤੀਆਂ ਹਨ। ਇਹ ਜਾਣਕਾਰੀ ਰਾਜ ਮੰਤਰੀ (ਗ੍ਰਹਿ) ਨਿਤਿਆਨੰਦ ਰਾਏ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
ਰਾਜ ਮੰਤਰੀ ਨੇ ਉੱਚ ਸਦਨ ਨੂੰ ਦੱਸਿਆ ਕਿ ਇਨ੍ਹਾਂ ਵਿਚੋਂ ਬੇਰੋਜ਼ਗਾਰੀ ਕਾਰਨ 9140 ਲੋਕ ਅਤੇ ਦੀਵਾਲੀਏਪਨ ਜਾਂ ਕਰਜ਼ੇ ਵਿਚ ਡੁੱਬੇ ਹੋਣ ਕਾਰਨ 16,091 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਰਾਏ ਨੇ ਕਿਹਾ ਕਿ ਸਰਕਾਰੀ ਅੰਕੜੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੁਆਰਾ ਮੁਹੱਈਆ ਕਰਵਾਏ ਗਏ ਅੰਕੜਿਆਂ ‘ਤੇ ਆਧਾਰਿਤ ਹਨ।
ਮੌਜੂਦਾ ਬਜਟ ਸੈਸ਼ਨ ਦੌਰਾਨ ਸੰਸਦ ਅੰਦਰ ਵਿਰੋਧੀ ਸਾਂਸਦਾਂ ਵੱਲੋਂ ਕਈ ਵਾਰ ਬੇਰੋਜ਼ਗਾਰੀ ਦਾ ਮੁੱਦਾ ਚੁੱਕਿਆ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਸਰਕਾਰ ਵੱਲੋਂ ਪੇਸ਼ ਬਜਟ 2022 ਵਿਚ ਕੋਵਿਡ-19 ਕਾਰਨ ਦੇਸ਼ ਦੇ ਸਾਹਮਣੇ ਮੌਜੂਦ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬਹੁਤ ਘੱਟ ਪ੍ਰਬੰਧ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਅੰਕੜਿਆਂ ਅਨੁਸਾਰ, ਬੇਰੁਜ਼ਗਾਰਾਂ ਵਿੱਚ ਖੁਦਕੁਸ਼ੀਆਂ ਵੱਧ ਰਹੀਆਂ ਹਨ ਅਤੇ 2020 ਦੇ ਮਹਾਂਮਾਰੀ ਸਾਲ ਵਿੱਚ ਸਭ ਤੋਂ ਵੱਧ (3,548) ਨੂੰ ਛੂਹ ਗਈਆਂ ਸਨ। ਜਦੋਂ ਕਿ 2018 ਵਿੱਚ 2,741 ਨੇ ਬੇਰੁਜ਼ਗਾਰੀ ਕਾਰਨ ਜੀਵਨ ਲੀਲਾ ਸਮਾਪਤ ਕਰ ਲਈ, 2019 ਵਿੱਚ 2,851 ਨੇ ਅਜਿਹਾ ਕੀਤਾ।
ਹਾਲਾਂਕਿ ਕਰਜ਼ੇ ਕਾਰਨ ਮੌਤਾਂ ਦਾ ਰੁਝਾਨ ਪਹਿਲਾਂ ਵਰਗਾ ਨਹੀਂ ਸੀ। ਜਦੋਂ ਕਿ 2018 ਵਿੱਚ 4,970 ਲੋਕਾਂ ਨੇ ਖੁਦਕੁਸ਼ੀ ਕੀਤੀ, 2019 ਵਿੱਚ ਇਹ ਅੰਕੜਾ 5,908 ‘ਤੇ ਪਹੁੰਚ ਗਿਆ। 2020 ਵਿੱਚ ਇਹ ਅੰਕੜਾ ਘੱਟ ਕੇ 5,213 ਉਤੇ ਪਹੁੰਚ ਗਿਆ ਸੀ।