ਅਕਾਲੀ ਦਲ ਨਾਲ ਗਠਜੋੜ ਟੁੱਟਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਇਸ ਵਾਰ ਅਮਰਿੰਦਰ ਸਿੰਘ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਮਿਲ ਕੇ ਚੋਣ ਲੜ ਰਹੀ ਹੈ। ਇਸ ਵਾਰ ਚੋਣਾਂ ਵਿਚ 84 ਦੇ ਦੰਗਿਆਂ ਦਾ ਸ਼ੋਰ ਫਿਰ ਤੋਂ ਸ਼ੁਰੂ ਹੋ ਗਿਆ ਹੈ।
ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ 1984 ਦੇ ਦੰਗਿਆਂ ‘ਤੇ ਕਿਹਾ ਕਿ ਸਿੱਖ ਪਰਿਵਾਰਾਂ ਨੂੰ ਇਨਸਾਫ ਦੇਣ ਵਿਚ ਕਾਂਗਰਸ ਨੇ 30 ਸਾਲ ਲਗਾ ਦਿੱਤੇ ਪਰ ਇਸ ਦੇ ਬਾਵਜੂਦ ਇਨਸਾਫ ਨਹੀਂ ਮਿਲਿਆ। ਜੋ ਕਾਂਗਰਸ 30 ਸਾਲ ਵਿਚ ਨਹੀਂ ਕਰ ਸਕੀ, ਉਹ ਭਾਜਪਾ ਨੇ 7 ਸਾਲ ਵਿਚ ਕਰ ਦਿਖਾਇਆ। 84 ਦੰਗਿਆਂ ਦੇ ਦੋਸ਼ੀਆਂ ਨੂੰ ਭਾਜਪਾ ਦੀ ਸਰਕਾਰ ਨੇ ਸਜ਼ਾ ਦਿਵਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਟੁਕੜੇ-ਟੁਕੜੇ ਗੈਂਗ ਦਾ ਸਰਗਣਾ ਤੱਕ ਕਹਿ ਦਿੱਤਾ। ਸਮ੍ਰਿਤੀ ਈਰਾਨੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਵੀ ਨਿਸ਼ਾਨੇ ਸਾਧੇ ਤੇ ਕਿਹਾ ਕਿ ਕਾਂਗਰਸ ਨੇ ਪੰਜਾਬ ਵਿਚ ਆਪਣੀ ਪਾਰਟੀ ਦੀ ਕਮਾਨ ਅਜਿਹੇ ਵਿਅਕਤੀ ਨੂੰ ਦੇ ਦਿੱਤੀ ਜੋ ਦੁਸ਼ਮਣ ਦੇਸ਼ ਦੇ ਸੈਨਾ ਮੁਖੀ ਨੂੰ ਗਲੇ ਲਗਾਉਂਦਾ ਹੈ।
ਸਮ੍ਰਿਤੀ ਈਰਾਨੀ ਲੁਧਿਆਣਾ ਵਿਚ ਪੱਛਮੀ ਹਲਕੇ ਤੋਂ ਉਮੀਦਵਾਰ ਬਿਕਰਮ ਸਿੰਘ ਸਿੱਧੂ ਤੇ ਸੈਂਟਰਲ ਹਲਕੇ ਤੋਂ ਉਮੀਦਵਾਰ ਗੁਰਦੇਵ ਸ਼ਰਮਾ ਦੇ ਹੱਕ ਵਿਚ ਪ੍ਰਚਾਰ ਕਰਨ ਪੁੱਜੀ। ਉਨ੍ਹਾਂ ਨੇ ਗਾਂਧੀ ਪਰਿਵਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਜੋ ਲੋਕ ਦੇਸ਼ ਦੇ ਟੁਕੜੇ ਕਰਨ ਦੀ ਗੱਲ ਕਰਦੇ ਹਨ, ਗਾਂਧੀ ਪਰਿਵਾਰ ਉਨ੍ਹਾਂ ਨੂੰ ਖਾਸ ਸਨਮਾਨ ਦੇ ਕੇ ਆਪਣੀ ਪਾਰਟੀ ਵਿਚ ਸ਼ਾਮਲ ਕਰਵਾਉਂਦਾ ਹੈ। ਇਸੇ ਕਾਰਨ ਪੀ. ਐੱਮ. ਮੋਦੀ ਨੂੰ ਕਹਿਣਾ ਪਿਆ ਕਿ ਉਨ੍ਹਾਂ ਦੇ ਨੇਤਾ ਟੁਕੜੇ-ਟੁਕੜੇ ਗੈਂਗ ਦੇ ਸਰਗਣਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸੂਰਵੀਰਾਂ ਦੀ ਧਰਤੀ ਹੈ। ਕਈ ਪਰਿਵਾਰਾਂ ਨੇ ਸਰਹੱਦ ‘ਤੇ ਆਪਣੇ ਪੁੱਤਾਂ ਨੂੰ ਗੁਆਇਆ ਹੈ, ਕਈ ਮਾਵਾਂ-ਭੈਣਾਂ ਅਜਿਹੀਆਂ ਹਨ ਜੋ ਬੇਟੇ ਨੂੰ ਫੌਜ ਦੀ ਵਰਦੀ ਪਹਿਨਾਕੇ ਵਿਜੇਸ਼੍ਰੀ ਦਾ ਤਿਲਕ ਲਗਾਉਂਦੀ ਹੈ ਤੇ ਕਹਿੰਦੀ ਹੈ ਕਿ ਜੇਕਰ ਦੁਸ਼ਮਣ ਦੇਸ਼ ਅੱਕ ਦਿਖਾਵੇ ਤਾਂ ਉਹ ਉਨ੍ਹਾਂ ਨੂੰ ਸਬਕ ਸਿਖਾਉਣ। ਜਦੋਂ ਪੰਜਾਬ ਵਿਚ ਇਨਸਾਫ ਦੀ ਗੱਲ ਹੁੰਦੀ ਹੈ ਤਾਂ 84 ਦੇ ਦੰਗਿਆਂ ਨੂੰ ਕੌਣ ਭੁੱਲ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
30 ਸਾਲ ਪਹਿਲਾਂ ਜਿਨ੍ਹਾਂ ਨੇ ਆਪਣਾ ਗੁਆਇਆ ਉਹ ਇੰਤਜ਼ਾਰ ਵਿਚ ਸਨ ਕਿ ਇਨਸਾਫ ਕਦੋਂ ਮਿਲੇਗਾ। ਕਾਂਗਰਸ ਨੇ ਸੱਤਾ ਵਿਚ ਰਹਿੰਦੇ ਹੋਏ 84 ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਦਿਵਾਈ। ਪੀ. ਐੱਮ. ਮੋਦੀ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਇਨਸਾਫ ਦਿਵਾਇਆ। ਜੋ ਲੋਕ ਗਾਂਧੀ ਖਾਨਦਾਨ ਦੇ ਨਾਲ ਖੜ੍ਹੇ ਰਹਿੰਦੇ ਸਨ ਉਹ ਜੇਲ੍ਹ ਵਿਚ ਹਨ। 84 ਦੰਗਾ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਵੀ ਦਿੱਤਾ ਗਿਆ। ਜੋ ਲੋਕ ਪੰਜਾਬ ਛੱਡ ਗਏ ਸਨ ਉਨ੍ਹਾਂ ਨੂੰ ਲੱਭ ਕੇ ਮੁਆਵਜ਼ਾ ਦਿੱਤਾ ਗਿਆ।