ਜਲੰਧਰ : ਈਡੀ ਵਲੋਂ ਗ੍ਰਿਫਤਾਰ ਕੀਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਅੱਜ ਜਲੰਧਰ ਵਿਖੇ ਸਪੈਸ਼ਲ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਪਿਛਲੀ ਸੁਣਵਾਈ ਦੌਰਾਨ ਹਨੀ ਨੂੰ 3 ਦਿਨ ਦੀ ਹੋਰ ਰਿਮਾਂਡ ਉਤੇ ਭੇਜ ਦਿੱਤਾ ਗਿਆ ਸੀ, ਜੋ ਕਿ ਅੱਜ ਖਤਮ ਹੋ ਗਈ ਹੈ ਤੇ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਹਨੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਭੁੁਪਿੰਦਰ ਸਿੰਘ ਹਨੀ ਨੇ ਰੇਤੇ ਦੀ ਮਾਈਨਿੰਗ ਵੱਟੇ 10 ਕਰੋੜ ਰੁਪਏ ਨਕਦ ਲੈਣ ਦਾ ਗੁਨਾਹ ਕਬੂਲ ਕਰ ਲਿਆ ਹੈ। ED ਵੱਲੋਂ ਜਾਰੀ ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਦੇ ਭਾਣਜੇ ਨੇ ਦਰਿਆਵਾਂ ਵਿਚੋਂ ਨਾਜਾਇਜ਼ ਤਰੀਕੇ ਨਾਲ ਰੇਤਾ ਕੱਢਣ ਨੂੰ ਹਰੀ ਝੰਡੀ ਦੇਣ ਅਤੇ ਸਰਕਾਰੀ ਅਫਸਰਾਂ ਦੀ ਮਰਜ਼ੀ ਮੁਤਾਬਕ ਤਾਇਨਾਤੀ ਅਤੇ ਤਬਾਦਲੇ ਬਦਲੇ ਇਹ ਰਕਮ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਅੱਜ ਪੰਜਾਬ ਆਉਣਗੇ ਕੇਜਰੀਵਾਲ ਦੀ ਪਤਨੀ ਤੇ ਧੀ, ਧੂਰੀ ‘ਚ ਭਗਵੰਤ ਮਾਨ ਲਈ ਕਰਨਗੇ ਚੋਣ ਪ੍ਰਚਾਰ
ਗੌਰਤਲਬ ਹੈ ਕਿ ਛਾਪਿਆਂ ਦੌਰਾਨ ਭੁਪਿੰਦਰ ਸਿੰਘ ਉਰਫ ਹਨੀ, ਉਸ ਦੇ ਪਿਤਾ ਸੰਤੋਖ ਸਿੰਘ, ਕੁਦਰਤਦੀਪ ਸਿੰਘ ਤੇ ਸੰਦੀਪ ਸਿੰਘ ਦੇ ਬਿਆਨ ਦਰਜ ਕੀਤੇ ਗਏ ਜਿਨ੍ਹਾਂ ਰਾਹੀਂ ਇਹ ਸਪੱਸ਼ਟ ਹੋ ਗਿਆ ਕਿ 10 ਕਰੋੜ ਰੁਪਏ ਦੀ ਰਕਮ ਭੁਪਿੰਦਰ ਸਿੰਘ ਹਨੀ ਦੀ ਹੈ। ED ਨੇ 3-4 ਫਰਵਰੀ ਦੀ ਦਰਮਿਆਨੀ ਰਾਤ ਨੂੰ ਕਾਰਵਾਈ ਕਰਦਿਆਂ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫਤਾਰ ਕੀਤਾ ਸੀ ਤੇ 8 ਘੰਟੇ ਤੱਕ ਪੁੱਛ ਪੜਤਾਲ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕਰਦਿਆਂ ਰਿਮਾਂਡ ‘ਤੇ ਲੈ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ED ਵੱਲੋਂ 18 ਜਨਵਰੀ ਨੂੰ ਹਨੀ ਤੇ ਉਸ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਗਏ ਸਨਥ ਛਾਪਿਆਂ ਦੌਰਾਨ 10 ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ ਜਿਨ੍ਹਾਂ ਵਿਚੋਂ 8 ਕਰੋੜ ਹਨੀ ਦੇ ਮੋਹਾਲੀ ਸਥਿਤ ਘਰ ਵਿਚੋਂ ਤੇ 2 ਕਰੋੜ ਉਸ ਦੇ ਪਾਰਟਨਰ ਸੰਦੀਪ ਕੁਮਾਰ ਦੇ ਲੁਧਿਆਣਾ ਸਥਿਤ ਟਿਕਾਣੇ ਤੋਂ ਬਰਾਮਦ ਕੀਤੇ ਗਏ ਸਨ।