ਰਾਹੁਲ ਗਾਂਧੀ ਦੇ ਕੇਂਦਰ ਦੀ ਬੀਜੇਪੀ ਸਰਕਾਰ ‘ਤੇ ਦੇਸ਼ ਨੂੰ ਅਮੀਰ ਤੇ ਗਰੀਬ ਭਾਰਤ ਵਿੱਚ ਵੰਡਣ ਦੇ ਦੋਸ਼ ‘ਤੇ ਬੀਜੇਪੀ ਦੇ ਸੰਸਦ ਮੈਂਬਰ ਕੇ ਜੇ ਅਲਫੋਂਸ ਨੇ ਵੀਰਵਾਰ ਨੂੰ ਸੰਸਦ ਵਿੱਚ ਕਿਹਾ ਕਿ ਅੰਬਾਨੀ ਤੇ ਅਡਾਨੀ ਵਰਗੇ ਕਾਰੋਬਾਰੀਆਂ ਦੀ ਪੂਜਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਰੋਜ਼ਗਾਰ ਪੈਦਾ ਕਰਦੇ ਹਨ।
ਦੱਸ ਦੇਈਏ ਕਿ ਰਾਹੁਲ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਕਰਕੇ ਭਾਰਤ ਵਿੱਚ ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ। ਦੇਸ਼ ਦੀ 40 ਫੀਸਦੀ ਆਮਦਨੀ ਸਿਰਫ ਕੁਝ ਪੂੰਜੀਪਤੀਆਂ ਦੇ ਕੋਲ ਹੈ। ਉਨ੍ਹਾਂ ਕਿਹਾ ਕਿ ਅਮੀਰਾਂ ਤੇ ਗਰੀਬਾਂ ਵਿਚਾਲੇ ਖਾਈ ਵਧਦੀ ਜਾ ਰਹੀ ਹੈ।
ਰਾਜ ਸਭਾ ਵਿੱਚ ਦਿੱਤੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ”ਤੁਸੀਂ ਮੇਰੇ ‘ਤੇ ਪੂੰਜੀਪਤੀਆਂ ਦਾ ਪੈਰੋਕਾਰ ਹੋਣ ਦੇ ਦੋਸ਼ ਲਗਾ ਸਕਦੇ ਹੋ। ਜਿਨ੍ਹਾਂ ਲੋਕਾਂ ਨੇ ਰੋਜ਼ਗਾਰ ਪੈਦਾ ਕੀਤਾ ਹੈ, ਮੈਂ ਉਨ੍ਹਾਂ ਲੋਕਾਂ ਦਾ ਨਾਂ ਲੈਂਦਾ ਹਾਂ, ਕਿਉਂਕਿ ਤੁਸੀਂ ਉਨ੍ਹਾਂ ਦਾ ਨਾਂ ਲਿਆ ਹੈ। ਚਾਹੇ ਰਿਲਾਇੰਸ ਹੋਵੇ, ਅੰਬਾਨੀ ਹੋਵੇ, ਅਡਾਨੀ ਹੋਵੇ, ਕੋਈ ਵੀ ਹੋਵੇ… ਉਨ੍ਹਾਂ ਦੀ ਪੂਜਾ ਹੋਣੀ ਚਾਹੀਦੀ ਹੈ। ਹਾਂ, ਕਿਉਂਕਿ ਇਹ ਨੌਕਰੀਆਂ ਦਿੰਦੇ ਹਨ, ਇਹ ਉਹ ਲੋਕ ਹਨ, ਜੋ ਨਿਵੇਸ਼ ਕਰਦੇ ਹਨ, ਅੰਬਾਨੀ-ਅਡਾਨੀ, ਇਸ ਦੇਸ਼ ਵਿੱਚ ਪੈਸਾ ਕਮਾਉਣ ਵਾਲਾ ਹਰ ਉਦਯੋਗਪਤੀ ਰੋਜ਼ਗਾਰ ਪੈਦਾ ਕਰਦਾ ਹੈ। ਉਨ੍ਹਾਂ ਨੇ ਨੌਕਰੀਆਂ ਦਿੱਤੀਆਂ ਹਨ, ਉਨ੍ਹਾਂ ਦਾ ਸਨਮਾਨ ਕਰਨ ਦੀ ਲੋੜ ਹੈ।”
ਸਾਬਕਾ ਕੇਂਦਰੀ ਮੰਤਰੀ ਅਲਫੋਂਸ ਨੇ ਤਰਕ ਦਿੱਤਾ ਕਿ ਵੈਸ਼ਵਿਕ ਅਸਮਾਨਤਾਵਾਂ ਇੱਕ ਸੱਚ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕਹਿੰਦਾ ਹੈ ਕਿ ਦੋ ਲੋਕਾਂ ਦੀ ਜਾਇਦਾਦ ਵਧੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਉਨ੍ਹਾਂ ਕਿਹਾ ਕਿ ਐਲਨ ਮਸਕ ਦੀ ਜਾਇਦਾਦ 1016 ਫੀਸਦੀ ਵੱਧ ਗਈ ਹੈ। ਕੀ ਤੁਹਾਨੂੰ ਇਹ ਪਤਾ ਹੈ? ਗੂਗਲ ਦੇ ਬਾਨੀ ਲੈਰੀ ਪੇਜ ਦੀ ਜਾਇਦਾਦ ਵਿੱਚ 126 ਫ਼ੀਸਦੀ ਦਾ ਵਾਧਾ ਹੋਇਆ ਹੈ। ਬੇਜੋਸ ਦੀ ਜਾਇਦਾਦ ਵਿੱਚ 67 ਫ਼ੀਸਦੀ ਵਾਧਾ ਹੋਇਆ ਹੈ। ਇਨ੍ਹਾਂ ਸਾਰੀਆਂ ਟੌਪ 10 ਵਿੱਚ ਸਭ ਤੋਂ ਹੇਠਾਂ ਬਿਲ ਗੇਟਸ ਹਨ। ਉਨ੍ਹਾਂ ਦੀ ਜਾਇਦਾਦ ਸਿਰਫ 30 ਫੀਸਦੀ ਵਧੀ ਹੈ। ਵੈਸ਼ਵਿਕ ਨਾ-ਬਰਾਬਰੀਆਂ ਇੱਕ ਸੱਚਾਈ ਹੈ, ਚਾਹੇ ਤੁਸੀਂ ਮੰਨੋ ਜਾਂ ਨਾ ਮੰਨੋ। ਦੁਨੀਆ ਵਿੱਚ ਤਿੰਨ ਅਰਬ ਲੋਕ ਇੱਕ ਦਿਨ ਵਿੱਚ ਪੰਜ ਡਾਲਰ ਤੋਂ ਹੇਠਾਂ ਜ਼ਿੰਦਗੀ ਬਿਤਾਉਂਦੇ ਹਨ, ਇਸ ਲਈ ਵੈਸ਼ਵਿਕ ਅਸਮਾਨਤਾਵਾਂ ਇੱਕ ਸੱਚ ਹਨ।”