ਲੁਧਿਆਣਾ : ਸਥਾਨਕ ਢਾਬਾ ਰੋਡ ‘ਤੇ ਪਿਛਲੇ ਦਿਨੀਂ ਹਲਕਾ ਆਤਮਨਗਰ ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ‘ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਪੁੱਤਰ ਅਜੇਪ੍ਰੀਤ ਸਿੰਘ ਬੈਂਸ ਦੇ ਮੌਕੇ ‘ਤੇ ਮੌਜੂਦ ਹੋਣ ਦੀ ਪੁਲਿਸ ਅਧਿਕਾਰੀਆਂ ਵੱਲੋਂ ਪੁਸ਼ਟੀ ਕੀਤੀ ਗਈ ਹੈ।
ਸੰਯੁਕਤ ਪੁਲਿਸ ਕਮਿਸ਼ਨ ਅਤੇ ਜਾਂਚ ਅਧਿਕਾਰੀ ਰਵਚਰਨ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਦੌਰਾਨ ਇਹ ਪੁਸ਼ਟੀ ਹੋਈ ਹੈ ਕਿ ਵਿਧਾਇਕ ਬੈਂਸ ਤੇ ਉਸ ਦਾ ਪੁੱਤਰ ਅਜੇਪ੍ਰੀਤ ਸਿੰਘ ਘਟਨਾ ਸਮੇਂ ਮੌਕੇ ‘ਤੇ ਮੌਜੂਦ ਸਨ। ਮੌਕੇ ‘ਤੇ ਮੌਜੂਦ ਕੁਝ ਵਿਅਕਤੀਆਂ ਵੱਲੋਂ ਬਿਆਨ ਵੀ ਦਿੱਤੇ ਗਏ ਹਨ। ਪੁਲਿਸ ਇਨ੍ਹਾਂ ਚਸ਼ਮਦੀਦਾਂ ਦੇ ਬਿਆਨ ‘ਤੇ ਯਕੀਨ ਨਹੀਂ ਕਰ ਰਹੀ ਪਰ ਇਨ੍ਹਾਂ ਬਿਆਨਾਂ ਨੂੰ ਪੁਲਿਸ ਰਿਕਾਰਡ ‘ਤੇ ਲਿਆ ਰਹੀ ਹੈ। ਪੁਲਿਸ ਸੀਸੀਟੀਵ ਫੁਟੇਜ ਨੂੰ ਵੀ ਖੰਗਾਲ ਰਹੀ ਹੈ, ਜਿਸ ਵਿਚ ਬੈਂਸ ਤੇ ਉਸ ਦੇ ਪੁੱਤਰ ਦੇ ਮੌਕੇ ‘ਤੇ ਮੌਜੂਦ ਹੋਣ ਦੀ ਪੁਸ਼ਟੀ ਹੋਈ ਹੈ।
ਜਾਂਚ ਅਧਿਕਾਰੀ ਨੇ ਇਹ ਵੀ ਦੱਸਿਆ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਪੁੱਤਰ ਅਜੇਪ੍ਰੀਤ ਸਿੰਘ ਜਾਂਚ ਵਿਚ ਪੁਲਿਸ ਨੂੰ ਸਹਿਯੋਗ ਨਹੀਂ ਦੇ ਰਹੇ ਹਨ ਤੇ ਪੁਲਿਸ ਨੂੰ ਸਹਿਯੋਗ ਨਾ ਕਰਨ ਦੀ ਕਾਰਵਾਈ ਨੂੰ ਵੀ ਰਿਕਾਰਡ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਬੈਂਸ ਦੀ ਪਿਸੌਤਲ ਨੂੰ ਵੀ ਪੁਲਿਸ ਨੇ ਕਜ਼ੇ ਵਿਚ ਲੈ ਲਿਆ ਹੈ। ਵਿਧਾਇਕ ਬੈਂਸ ਦੇ ਭਰਾ ਜਥੇਦਾਰ ਬਲਵਿੰਦਰ ਸਿੰਘ ਬੈਂਸ ਉਸ ਵਲੋਂ ਨਾਮਜ਼ਦ ਕਥਿਤ ਦੋਸ਼ੀਆਂ ਵਿਚੋਂ ਕੁਝ ਦੇ ਮੌਕੇ ‘ਤੇ ਮੌਜੂਦ ਨਾ ਹੋਣ ਬਾਰੇ ਕਿਹਾ ਗਿਆ ਸੀ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਗੌਰਤਲਬ ਹੈ ਕਿ ਆਤਮਨਗਰ ਵਿਚ ਹਰਕਿਸ਼ਨ ਪਬਲਿਕ ਸਕੂਲ ਕੋਲ ਬੈਂਸ ਤੇ ਕੜਵਲ ਦੇ ਸਮਰਥਕਾਂ ਵਿਚ ਹਿੰਸਕ ਝੜਪ ਹੋ ਗਈ ਸੀ। ਇਸ ਦੌਰਾਨ ਗੋਲੀ ਵੀ ਚੱਲੀ। ਇਸ ਮਾਮਲੇ ‘ਚ ਪੁਲਿਸ ਨੇ ਮੰਗਲਵਾਰ ਨੂੰ ਵਿਧਾਇਕ ਸਿਮਰਜੀਤ ਬੈਂਸ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਚੋਣ ਕਮਿਸ਼ਨ ਦੇ ਦਖਲ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।