ਯੂਪੀ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੀ ਇੱਕ ਹੋਰ ਪੋਸਟਰ ਗਰਲ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਈ ਹੈ। ਕਾਂਗਰਸ ਦੀ ਮੰਨੀ-ਪ੍ਰਮੰਨੀ ਪੱਲਵੀ ਸਿੰਘ ਨੇ ਭਾਜਪਾ ਜੁਆਇਨ ਕਰ ਲਈ ਹੈ। ਪੱਲਵੀ ਨੇ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਵੱਡਾ ਦੋਸ਼ ਲਗਾਇਆ ਸੀ। ਪੱਲਵੀ ਸਿੰਘ ‘ਲੜਕੀ ਹਾਂ ਲੜ ਸਕਦੀ ਹਾਂ’ ਕੈਂਪੇਨ ਦੇ ਮੁੱਖ ਚਿਹਰਿਆਂ ਵਿਚੋਂ ਇੱਕ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਦੀਆਂ ਦੋ ਹੋਰ ਪੋਸਟਰ ਗਰਲ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਚੁੱਕੀਆਂ ਹਨ। 3 ਦਿਨ ਪਹਿਲਾਂ ਸ਼ਕਤੀ ਵਿਧਾਨ ਦੇ ਪੋਸਟਰ ਵਿਚ ਦਿਖਣ ਵਾਲੀ ਪਾਰਟੀ ਨੇਤਾ ਵੰਦਨਾ ਨੇ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕੀਤੀ ਸ। ਉਹ ਪਾਰਟੀ ਵਿਚ ਪੁਰਾਣੇ ਵਰਕਰਾਂ ਦੀ ਬਜਾਏ ਨਵੇਂ ਚਿਹਰਿਆਂ ਨੂੰ ਤਰਜੀਹ ਦਿੱਤੇ ਜਾਣ ਤੋਂ ਨਾਰਾਜ਼ ਹਨ। ਵੰਦਨਾ ਨੇ ਕਿਹਾ ਸੀ ਕਿ ਪ੍ਰਿਯੰਕਾ ਗਾਂਧੀ ਪਾਰਟੀ ਵਰਕਰਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੰਦੀ ਹੈ। ਉਹ ਦੋ ਸਾਲ ਤੋਂ ਉਨ੍ਹਾਂ ਨੂੰ ਮਿਲ ਨਹੀਂ ਸਕੀ ਹਾਂ। ‘ਲੜਕੀ ਹਾਂ ਲੜ ਸਕਤੀ ਹੂੰ’ ਮੁਹਿੰਮ ਦੀ ਪੋਸਟਰ ਗਰਲ ਪ੍ਰਿਯੰਕਾ ਮੌਰਿਆ ਪਹਿਲਾਂ ਹੀ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋ ਚੁੱਕੀ ਹੈ। ਉਹ ਵੀ ਟਿਕਟ ਨਾ ਮਿਲਣ ਤੋਂ ਨਾਰਾਜ਼ ਸੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਟਿਕਟ ਨਾ ਮਿਲਣ ਤੋਂ ਨਾਰਾਜ਼ ਵੰਦਨਾ ਨੇ ਦੱਸਿਆ ਕਿ ਮੈਂ 5-6 ਸਾਲ ਤੋਂ ਕਾਂਗਰਸ ਵਿਚ ਸਰਗਰਮ ਹਾਂ। ਮੈਂ ਅਹੁਦੇਦਾਰ ਹਾਂ, ਮੈਂ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਹਾਂ। ਪ੍ਰਿਯੰਕਾ ਜੀ ਨੇ ਕਿਹਾ ਸੀ ਕਿ ਔਰਤਾਂ ਨੂੰ 40 ਫੀਸਦੀ ਮੌਕਾ ਦਿੱਤਾ ਜਾਵੇਗਾ ਤਾਂ ਮੈਂ ਸੋਚਿਆ ਸੀ ਕਿ ਮੈਨੂੰ ਵੀ ਮੌਕਾ ਦਿੱਤਾ ਜਾਵੇਗਾ, ਪਰ ਅਜਿਹਾ ਨਹੀਂ ਹੋਇਆ।
ਵੰਦਨਾ ਨੇ ਕਿਹਾ ਕਿ ਪਾਰਟੀ ਨੇ ਪੁਰਾਣੇ ਵਰਕਰਾਂ ਦੀ ਅਣਦੇਖੀ ਕਰਕੇ ਉੁਨ੍ਹਾਂ ਲੋਕਾਂ ਨੂੰ ਟਿਕਟ ਦਿੱਤਾ ਜੋ ਕੁਝ ਹੀ ਦਿਨ ਪਹਿਲਾਂ ਪਾਰਟੀ ਵਿਚ ਆਈ ਹੈ। ਜੇਕਰ ਇਸੇ ਤਰ੍ਹਾਂ ਪੁਰਾਣੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਕੋਈ ਪਾਰਟੀ ਦਾ ਝੰਡਾ ਚੁੱਕਣਾ ਵਾਲਾ ਨਹੀਂ ਹੈ। ਵੰਦਨਾ ਨੇ ਕਿਹਾ ਕਿ ਉਨ੍ਹਾਂ ਨੇ ਅਸਤੀਫਾ ਦੇਣ ਤੋਂ ਪਹਿਲਾਂ ਪਾਰਟੀ ਦੇ ਉੱਚ ਲੀਡਰਸ਼ਿਪ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਦੀ ਕੋਸ਼ਿਸ਼ ਕੀਤੀ ਪਰ ਸਮਾਂ ਨਹੀਂ ਦਿੱਤਾ ਗਿਆ। ਵੰਦਨਾ ਨੇ ਕਿਹਾ ਕਿ ਉਹ ਦੋ ਸਾਲ ਤੋਂ ਪ੍ਰਿਯੰਕਾ ਗਾਂਧੀ ਨੂੰ ਮਿਲ ਨਹੀਂ ਸਕੀ ਹੈ।