ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ‘ਚ 5 ਸਾਲ ਬਾਅਦ ਡ੍ਰੀਮ ਗਰਲ ਯਾਨੀ ਹੇਮਾ ਮਾਲਿਨੀ ਆਏਗੀ। ਉਹ ਅੱਜ ਭਾਜਪਾ ਲਈ ਪ੍ਰਚਾਰ ਕਰਨ ਵਾਲੀ ਹੈ। ਰੋਡ ਸ਼ੋਅ ਤੋਂ ਇਲਾਵਾ ਉਹ ਅੰਮ੍ਰਿਤਸਰ ਵਿਚ ਜਨਸਭਾ ਨੂੰ ਵੀ ਸੰਬੋਧਨ ਕਰੇਗੀ। ਇਸ ਤੋਂ ਪਹਿਲਾਂ ਉਹ 2017 ਵਿਚ ਅੰਮ੍ਰਿਤਸਰ ਆਈ ਸੀ ਅਤੇ ਭਾਜਪਾ ਦੇ ਹੱਕ ਵਿਚ ਪ੍ਰਚਾਰ ਕੀਤਾ ਸੀ।
ਅੰਮ੍ਰਿਤਸਰ ਵਿਚ ਆਪਣੇ ਉਮੀਦਵਾਰਾਂ ਵਿਚ ਜੋਸ਼ ਭਰਨ ਲਈ ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕਾਂ ਨੂੰ ਮੈਦਾਨ ਵਿਚ ਉਤਾਰਨਾ ਸ਼ੁਰੂ ਕਰ ਦਿੱਤਾ ਹੈ। ਸਵੇਰੇ 10.30 ਵਜੇ ਹੇਮਾ ਮਾਲਿਨੀ ਅੰਮ੍ਰਿਤਸਰ ਪੁੱਜਣਗੇ। ਇਸ ਤੋਂ ਬਾਅਦ ਉਹ ਡਾ. ਜਗਮੋਹਨ ਸਿੰਘ ਰਾਜੂ ਲਈ ਪ੍ਰਚਾਰ ਕਰਨਗੇ। 11.30 ਵਜੇ ਉਹ ਅੰਮ੍ਰਿਤਸਰ ਈਸਟ ਪਹੁੰਚਣਗੇ ਜਿਥੇ ਜਨਸਭਾ ਨੂੰ ਸੰਬੋਧਨ ਕੀਤਾ ਜਾਵੇਗਾ। ਇੱਕ ਘੰਟੇ ਦੇ ਪ੍ਰੋਗਰਾਮ ਤੋਂ ਬਾਅਦ ਉਹ ਅੰਮ੍ਰਿਤਸਰ ਪੱਛਮ ਪਹੁੰਚਣਗੇ ਜਿਥੇ ਉਹ ਕੁਮਾਰ ਅਮਿਤ ਲਈ ਪ੍ਰਚਾਰ ਕਰਨਗੇ ਅਤੇ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਮੌੜ ਹਲਕੇ ਵਿਚ ਪ੍ਰਚਾਰ ਲਈ ਰਵਾਨਾ ਹੋ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਇੰਨਾ ਹੀ ਨਹੀਂ ਅੰਮ੍ਰਿਤਸਰ ਨਾਰਥ ਵਿਚ ਸੁਖਮਿੰਦਰ ਪਿੰਟੂ ਲਈ ਅਮਿਤ ਸ਼ਾਹ ਖੁਦ ਆ ਰਹੇ ਹਨ। ਉਹ ਐਤਵਾਰ ਨੂੰ ਪੰਜਾਬ ਵਿਚ ਤਿੰਨ ਰੈਲੀਆਂ ਕਰਨਗੇ। ਸ਼ਾਮ 5.30 ਵਜੇ ਅੰਮ੍ਰਿਤਸਰ ਦੇ ਰਣਜੀਤ ਐਵੈਨਿਊ ਵਿਚ ਜਨਸਭਾ ਨੂੰ ਸੰਬੋਧਨ ਕਰਨਗੇ।