ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦਾ ਚੋਣ ਮੈਨੀਫ਼ੈਸਟੋ ਜਾਰੀ ਕੀਤਾ। ਉਨ੍ਹਾਂ ਪੰਜਾਬ ਦੇ ਹਰ ਘਰ ਵਿੱਚ 800 ਯੂਨਿਟ ਮੁਫਤ ਬਿਜਲੀ ਦੇਣ ਸਣੇ ਕਈ ਵੱਡੇ ਐਲਾਨ ਕੀਤੇ।
ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਸੂਬੇ ਵਿੱਚ ਟ੍ਰਾਂਸਮਿਸ਼ਨ ਖਰਚਿਆਂ ਨੂੰ ਮੁਆਫ਼ ਕਰਕੇ ਵੱਡੇ ਉਦਯੋਗਾਂ ਨੂੰ ਸੂਰਜੀ ਊਰਜਾ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ
ਸਾਰੇ ਪਰਿਵਾਰਾਂ ਲਈ ਹਰ ਬਿਲਿੰਗ ਚੱਕਰ ਵਿੱਚ 800 ਯੂਨਿਟਾਂ (400 ਯੂਨਿਟ ਪ੍ਰਤੀ ਮਹੀਨਾ) ਤੱਕ ਮੁਫ਼ਤ ਬਿਜਲੀ। ਨੀਲੇ ਕਾਰਡ ਧਾਰਕਾਂ ਦੇ ਰਿਹਾਇਸ਼ੀ ਬਿਲਾਂ ਦੇ ਬਕਾਏ ਮੁਆਫ਼ ਕੀਤੇ ਜਾਣਗੇ। ਸਾਰੇ ਕੱਟੇ ਗਏ ਘਰੇਲੂ ਕਨੈਕਸ਼ਨ ਬਹਾਲ ਕੀਤੇ ਜਾਣਗੇ।
ਗਰੀਬ ਲੋਕਾਂ ਲਈ ਵੱਡਾ ਐਲਾਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੱਚੇ ਘਰਾਂ ਵਾਲਿਆਂ ਨੂੰ ਅਕਾਲੀ-ਬਸਪਾ ਸਰਕਾਰ ਆਉਣ ‘ਤੇ 5 ਲੱਖ ਪੱਕੇ ਮਕਾਨ ਦਿੱਤੇ ਜਾਣਗੇ। ਬੇਘਰੇ ਪਰਿਵਾਰਾਂ ਨੂੰ 5 ਮਰਲੇ ਦੇ ਮੁਫ਼ਤ ਪਲਾਟ ਦਿੱਤੇ ਜਾਣਗੇ। ਪੰਜਾਬ ਵਿੱਚ ਸੂਰਜੀ ਊਰਜਾ ਨਾਲ ਇਨਕਲਾਬ ਲਿਆਇਆ ਜਾਵੇਗਾ ਜਿਸ ਨਾਲ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਹੋ ਜਾਵੇਗਾ।
ਵਿਦਿਆਰਥੀਆਂ ਲਈ ਵੱਡਾ ਐਲਾਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੜ੍ਹਾਈ ਲਈ 10 ਲੱਖ ਰੁਪਏ ਦੇ ਕਾਰਡ ਬਣਾਏ ਜਾਣਗੇ। ਬੁਢਾਪਾ ਪੈਨਸ਼ਨ 3100 ਰੁਪਏ ਕੀਤੀ ਜਾਵੇਗੀ। 7ਵੇਂ ਤਨਖਾਹ-ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ ਸਿਫ਼ਾਰਿਸ਼ਾਂ ਲਾਗੂ ਕੀਤੀਆਂ ਜਾਣਗੀਆਂ। ਗਰੀਬ ਤੇ ਲੋੜਵੰਦ ਪਰਿਵਾਰਾਂ ਲਈ ਨੀਲੇ ਕਾਰਡ ਬਣਾਏ ਜਾਣਗੇ। ਸਰਕਾਰੀ ਕਰਮਚਾਰੀਆਂ ਲਈ 2004 ਵਾਲੀ ਪੈਨਸ਼ਨ ਸਕੀਮ ਦੀ ਪੁਨਰ-ਸੁਰਜੀਤੀਕਰਨ ਕੀਤੀ ਜਾਵੇਗਾ। ਠੇਕਾ/ ਆਊਟਸੋਰਸ/ ਸਰਕਾਰੀ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਮੈਨੀਫ਼ੈਸਟੋ ਵਿੱਚ ਕਿਸਾਨਾਂ ਨਾਲ ਵੀ ਵੱਡੇ ਵਾਅਦੇ ਕੀਤੇ ਗਏ। ਕਿਸਾਨਾਂ ਨੂੰ ਫਲ, ਸਬਜ਼ੀਆਂ ਤੇ ਦੁੱਧ ‘ਤੇ ਐੱਮ.ਐੱਸ.ਪੀ. ਮਿਲੇਗਾ। ਕਿਸਾਨ ਦੀ ਆਮਦਨ ਤਿੰਨ ਗੁਣਾ ਵਧਾਉਣ ਲਈ ਕ੍ਰਾਂਤੀਕਾਰੀ ਹਾਈਡ੍ਰੋਪੋਨਿਕ (ਵਾਟਰ ਬੇਸ ਫਾਰਮਿੰਗ) ਨੂੰ ਸਬਸਿਡੀ ਅਧੀਨ ਲਿਆਇਆ ਜਾਵੇਗਾ। 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਫਸਲਾਂ ਦਾ ਬੀਮਾ ਕੀਤਾ ਜਾਵੇਗਾ। ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ ਕੀਤਾ ਜਾਵੇਗਾ ਤੇ ਜ਼ਮੀਨਦੋਜ਼ ਪਾਣੀ ਦੀਆਂ ਪਾਈਪਾਂ ਰਾਹੀਂ ਸਿੰਚਾਈ ਪ੍ਰਣਾਲੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕੰਢੀ ਖੇਤਰ ਲਈ ਵੱਖਰਾ ਵਿਕਾਸ ਮੰਤਰਾਲਾ ਬਣਾਇਆ ਜਾਵੇਗਾ।