ਕਰਨਾਟਕ ਦੇ ਸਕੂਲਾਂ ਵਿਚ ਹਿਜਾਬ ਪਹਿਨਣ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਹੈ। ਸ਼ਿਵਮੋਗਾ ਤੇ ਉਡੂਪੀ ਦੇ ਸਕੂਲਾਂ ਵਿਚ ਕੁਝ ਵਿਦਿਆਰਥੀਆਂ ਨੂੰ ਵੱਖ ਕਮਰੇ ਵਿਚ ਬੈਠਣ ਲਈ ਕਿਹਾ ਗਿਆ। ਦੂਜੇ ਪਾਸੇ ਕੋਡਾਗੂ ਜ਼ਿਲ੍ਹੇ ਦੇ ਨੇਲੀਹੁਡੀਕੇਰੀ ਵਿਚ ਕਰਨਾਟਕ ਪਬਲਿਕ ਸਕੂਲ ਦੇ ਕੁਝ ਵਿਦਿਆਰਥੀਆਂ ਨੇ ਹਿਜਾਬ ‘ਤੇ ਰੋਕ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਸਕੂਲਾਂ ਦੇ ਬਾਹਰ ਖੜ੍ਹੇ ਮਾਪਿਆਂ ਨੇ ਦੱਸਿਆ ਕਿ ਸਕੂਲ ਪ੍ਰਸ਼ਾਸਨ ਨੇ ਵੀ ਵਿਦਿਆਰਥੀਆਂ ਨੂੰ ਬਿਨਾਂ ਹਿਜਾਬ ਦੇ ਪੇਪਰ ਵਿਚ ਬੈਠਣ ਨੂੰ ਕਿਹਾ ਹੈ।
ਕੁਝ ਵਿਦਿਆਰਥੀਆਂ ਨੇ ਪ੍ਰੀਖਿਆ ਛੱਡ ਦਿੱਤੀ ਕਿਉਂਕਿ ਉਨ੍ਹਾਂ ਨੂੰ ਹਿਜਾਬ ਨਾਲ ਸਕੂਲ ਵਿਚ ਐਂਟਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਇਕ ਵਿਦਿਆਰਥੀ ਨੇ ਕਿਹਾ ਕਿ ਮੈਂ ਹਿਜਾਬ ਨਹੀਂ ਹਟਾਵਾਂਗੀ। ਮੈਂ ਪਹਿਲਾਂ ਸਿਰਫ ਹਿਜਾਬ ਨਾਲ ਸਕੂਲ ਜਾਂਦੀ ਸੀ। ਸਕੂਲ ਪ੍ਰਸ਼ਾਸਨ ਨੇ ਸਾਨੂੰ ਕਿਹਾ ਕਿ ਜਾਂ ਤਾਂ ਹਿਜਾਬ ਹਟਾਓ ਜਾਂ ਜਗ੍ਹਾ ਛੱਡ ਦਿਓ। ਉਨ੍ਹਾਂ ਨੇ ਸਾਨੂੰ ਹਿਜਾਬ ਪਹਿਨਕੇ ਪੇਪਰ ਵਿਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ। ਇਕ ਹੋਰ ਵਿਦਿਆਰਥੀ ਨੇ ਕਿਹਾ ਕਿ ਮੈਂ ਇਹ ਸਕੂਲ ਤੇ ਆਪਣਾ ਪੇਪਰ ਛੱਡ ਰਹੀ ਹਾਂ ਕਿਉਂਕਿ ਮੈਨੂੰ ਆਪਣਾ ਹਿਜਾਬ ਹਟਾਉਣ ਲਈ ਕਿਹਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਇਕ ਹੋਰ ਪਰਿਵਾਰ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਮੈਂ ਆਪਣੀ ਭਤੀਜੀ ਨੂੰ ਲੈ ਕੇ ਸਕੂਲ ਲੈ ਕੇ ਆਊਂਗਾ। ਸਿੱਖਿਆ ਜ਼ਰੂਰੀ ਹੈ ਪਰ ਸਾਡੇ ਲਈ ਹਿਜਾਬ ਸਭ ਤੋਂ ਮਹੱਤਵਪੂਰਨ ਹੈ। ਕੱਲ੍ਹ ਮਾਪਿਆਂ ਨਾਲ ਇਸ ਵਿਸ਼ੇ ‘ਤੇ ਇੱਕ ਬੈਠਕ ਵੀ ਕੀਤੀ ਗਈ ਸੀ ਪਰ ਅੱਜ ਵਿਦਿਆਰਥੀਆਂ ਨੂੰ ਵੱਖ ਕਮਰੇ ਵਿਚ ਬੈਠਣ ਲਈ ਕਿਹਾ ਗਿਆ ਹੈ।