ਆਮ ਆਦਮੀ ਦੇ ਸੀ.ਐੱਮ. ਫ਼ੇਸ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਾਇਦਾਦ ਦੀ ਵਟਾਉਣ ਦੇ ਚੈਲੰਜ ਨੂੰ ਮਾਨ ਨੇ ਸਵੀਕਾਰ ਕਰ ਲਿਆ। ਚੰਨੀ ਨੇ ਸ਼ੁੱਕਰਾਵਰ ਨੂੰ ਮਾਨ ਵੱਲੋਂ ਲਗਾਏ ਗਏ ਜਾਇਦਾਦ ਦੇ ਦੋਸ਼ਾਂ ਨੂੰ ਨਕਾਰਿਆ, ਜਿਸ ਵਿੱਚ ਮਾਨ ਨੇ ਕਿਹਾ ਸੀ ਕਿ ਉਹ 170 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਸੀ.ਐੱਮ. ਚੰਨੀ ਨੇ ਕਿਹਾ ਸੀ ਕਿ ਮਾਨ ਨੂੰ ਆਪਣੀ ਜਾਇਦਾਦ ਮੈਨੂੰ ਦੇ ਦੇਣੀ ਚਾਹੀਦੀ ਹੈ ਅਤੇ ਮੇਰੀ ਲੈ ਲੈਣੀ ਚਾਹੀਦੀ ਹੈ, ਫਿਰ ਉਨ੍ਹਾਂ ਦੇ ਦਾਅਵਿਆਂ ਮੁਤਾਬਕ ਮੇਰੇ 170 ਕਰੋੜ ਰੁਪਏ ਉਨ੍ਹਾਂ ਕੋਲ ਚਲੇ ਜਾਣਗੇ ਤੇ ਉਨ੍ਹਾਂ ਨੂੰ ਪਤਾ ਚੱਲ ਜਾਵੇਗਾ ਕਿ ਮੇਰੇ ਕੋਲ ਕੀ ਹੈ।
ਭਦੌੜ ਹਲਕੇ ਤੋਂ ‘ਆਪ’ ਉਮੀਦਵਾਰ ਲਾਭ ਸਿੰਘ ਉਗੋਕੇ ਦੇ ਹੱਕ ‘ਚ ਚੋਣ ਪ੍ਰਚਾਰ ਕਰਦੇ ਹੋਏ ਭਗਵੰਤ ਮਾਨ ਨੇ ਚੰਨੀ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ। ‘ਆਪ’ ਆਗੂ ਨੇ ਕਿਹਾ ਕਿ ਚੰਨੀ ਦੇ ਭਤੀਜਿਆਂ ਨੂੰ ਵੀ ਜਾਇਦਾਦਾਂ ਦੀ ਅਦਲਾ-ਬਦਲੀ ਕਰਨੀ ਪਵੇਗੀ ਕਿਉਂਕਿ ਕਿਸੇ ਵੀ ਆਮ ਆਦਮੀ ਕੋਲ 10 ਕਰੋੜ ਰੁਪਏ ਦੀ ਨਕਦੀ ਨਹੀਂ ਹੈ।
ਦੱਸ ਦੇਈਏ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਉਰਫ਼ ਹਨੀ ਦੇ ਘਰੋਂ ਲਗਭਗ 7.9 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਸੀ। ਹਨੀ ਨਾਲ ਜੁੜੇ ਸੰਦੀਪ ਕੁਮਾਰ ਤੋਂ ਦੋ ਕਰੋੜ ਰੁਪਏ ਦੀ ਹੋਰ ਨਕਦੀ ਜ਼ਬਤ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਮਾਨ ਨੇ ਕਿਹਾ ਕਿ ‘ਆਪ’ ਕੋਲ ਭਦੌੜ ਤੋਂ ਆਮ ਪਰਿਵਾਰ ਅਤੇ ਪਿਛੋਕੜ ਦਾ ਮੁੰਡਾ ਉਗੋਕੇ ਹੈ ਪਰ ਕਾਂਗਰਸ ਨੇ ਇਸ ਸੀਟ ਤੋਂ ‘ਗਰੀਬ ਅਰਬਪਤੀ’ ਚੰਨੀ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਪੂਰੇ ਪੰਜਾਬ ਦੀਆਂ ਅੱਖਾਂ ਪੰਜਾਬ ਵਿਧਾਨ ਸਭਾ ਹਲਕਾ ਭਦੌੜ ‘ਤੇ ਹਨ। ਹੁਣ 20 ਫਰਵਰੀ ਨੂੰ ਭਦੌੜ ਦੇ ਲੋਕ ਉਗੋਕੇ ਨੂੰ ਚੰਨੀ ‘ਤੇ ਜਿੱਤ ਦਿਵਾ ਕੇ ਇੱਕ ਹੋਰ ਇਨਕਲਾਬ ਲਿਆਉਣਗੇ।