ਚੰਡੀਗੜ੍ਹ : ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਬੀਤੀ ਰਾਤ ਦਿੱਲੀ ਦੇ ਕੁੰਡਲੀ ਮਾਨੇਸਰ ਹਾਈਵੇਅ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਦੇ ਬਿਆਨਾਂ ‘ਤੇ ਅਣਪਛਾਤੇ ਟਰਾਲਾ ਡਰਾਈਵਰ ਖਿਲਾਫ ਸੋਨੀਪਤ ਜ਼ਿਲਾ ਹਰਿਆਣਾ ਦੀ ਪੁਲਿਸ ਨੇ ਆਈਪੀਸੀ ਐਕਟ ਦੀ ਧਾਰਾ 279, 337, 354-ਏ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮਨਦੀਪ ਸਿੱਧੂ ਦੇ ਬਿਆਨਾਂ ਅਨੁਸਾਰ ਆਰ.ਜੇ.-32-ਜੀ.ਬੀ.-8377 ਜਿਸ ਟਰਾਲੇ ਨਾਲ ਦੀਪ ਸਿੱਧੂ ਦੀ ਗੱਡੀ ਟਕਰਾ ਗਈ, ਉਹ ਠੀਕ ਹਾਲਤ ਵਿਚ ਸੀ ਅਤੇ ਡਰਾਈਵਰ ਦੀ ਲਾਪਰਵਾਹੀ ਕਾਰਨ ਹਾਦਸਾ ਵਾਪਰਿਆ।
ਸੋਨੀਪਤ ਦੇ ਐੱਸ. ਪੀ. ਰਾਹੁਲ ਸ਼ਰਮਾ ਨੇ ਦੀਪ ਸਿੱਧੂ ਦੇ ਪੋਸਟਮਾਰਟਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਹਾਦਸੇ ਨੂੰ ਲੈ ਕੇ ਜਾਣਕਾਰੀ ਦਿੱਤੀ। ਐੱਸ. ਪੀ ਨੇ ਦੱਸਿਆ ਕਿ ਰੈਸ਼ ਤੇ ਲਾਪ੍ਰਵਾਹੀ ਡਰਾਈਵਿੰਗ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਟਰੱਕ ਡਰਾਈਵਰ ਤੇ ਟਰੱਕ ਮਾਲਕ ਦੀ ਪਛਾਣ ਕਰ ਲਈ ਗਈ ਹੈ ਤੇ ਜਲਦ ਹੀ ਚਾਲਕ ਦੀ ਗ੍ਰਿਫਤਾਰੀ ਕੀਤੀ ਜਾਵੇਗੀ।
ਦੀਪ ਸਿੱਧੂ ਦੀ ਗੱਡੀ ਨੇ ਬਾਦਲੀ ਤੋਂ ਕੇਐੱਮਪੀ ‘ਤੇ ਦੇਰ ਸ਼ਾਮ 7.15 ‘ਤੇ ਐਂਟਰੀ ਕੀਤੀ ਸੀ। ਕ੍ਰਾਈਮ ਸਿਨ ਮੁਤਾਬਕ ਟਰੱਕ ਚੱਲ ਰਿਹਾ ਸੀ ਤੇ ਪਿੱਛੇ ਤੋਂ ਟਰੱਕ ‘ਚ ਟੱਕਰ ਵੱਜੀ ਹੈ। ਮੌਕੇ ‘ਤੇ ਕ੍ਰਾਈਮ ਸੀਨ ਟੀਮ ਨੇ 25 ਤੋਂ 30 ਮੀਟਰ ਦੇ ਸਪੀਡ ਮਾਰਕ ਨੋਟ ਕੀਤੇ ਹਨ।
ਹਾਦਸੇ ਸਮੇਂ ਦੀਪ ਸਿੱਧੂ ਸਫੈਦ ਰੰਗ ਦੀ ਸਕਾਰਪੀਓ ਵਿਚ ਸਵਾਰ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ SUV ਦੀ ਸਪੀਡ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਰਹੀ ਹੋਵੇਗੀ ਕਿਉਂਕਿ ਇਸ ਟੱਕਰ ਵਿਚ ਟਰੱਕ ਦਾ ਚੈਸਿਸ ਪੂਰੀ ਤਰ੍ਹਾਂ ਡੈਮੇਜ ਹੈ ਅਤੇ ਉਸ ਦੇ ਟਾਇਰ ਫਟ ਗਏ ਹਨ। ਉਥੇ ਦੂਜੇ ਪਾਸੇ ਟਰੱਕ ਹੌਲੀ ਹਫਤਾਰ ਨਾਲ ਚੱਲ ਰਿਹਾ ਸੀ। ਦਰਅਸਲ ਟਰੱਕ ਕੋਲੇ ਨਾਲ ਲੱਦਿਆ ਹੋਇਆ ਸੀ ਤੇ ਟੋਲ ਕੋਲ ਥੋੜ੍ਹੀ ਚੜ੍ਹਾਈ ਹੈ ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਟਰੱਕ ਦੀ ਰਫਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਇਹ ਮੰਨਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਨੇ ਟਰੱਕ ਦੇ ਖੱਬੇ ਪਾਸਿਓਂ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਚੱਕਰ ਵਿਚ ਟੱਕਰ ਹੋ ਗਈ। ਟੱਕਰ ਵਿਚ ਸਿੱਧੂ ਦੀ SUV ਸੱਜੇ ਪਾਸਿਓਂ ਪੂਰੀ ਤਰ੍ਹਾਂ ਡੈਮੇਡ ਹੋ ਗਈ, ਖੱਬੇ ਹਿੱਸੇ ਨੂੰ ਮਾਮੂਲੀ ਨੁਕਸਾਨ ਹੋਇਆ ਹੈ ਤੇ ਖੱਬੀ ਸਾਈਡ ਹੀ ਡਰਾਈਵਰ ਸੀਟ ‘ਤੇ ਸਿੱਧੂ ਬੈਠੇ ਸਨ।