ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਜੀ ਢਿੱਲੋਂ ਨਾਲ ਮੁਲਾਕਾਤ ਕੀਤੀ। ਅਮਿਤ ਸ਼ਾਹ ਵੱਲੋਂ ਆਪਣੇ ਟਵਿਟਰ ਅਕਾਊਂਟ ‘ਤੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਲਗਾਤਾਰ ਦਹਾਕਿਆਂ ਤੋਂ ਸਮਾਜ ਵਿੱਚ ਅਧਿਆਤਮਿਕ ਚੇਤਨਾ ਜਗਾ ਕੇ ਮਨੁੱਖਤਾ ਅਤੇ ਸਮਾਜ ਸੇਵਾ ਦਾ ਜੋ ਕਾਰਜ ਕੀਤਾ ਜਾ ਰਿਹਾ ਹੈ, ਉਹ ਆਪਣੇ ਆਪ ਵਿੱਚ ਅਦਭੁੱਤ ਅਤੇ ਪ੍ਰੇਰਨਾਦਾਇਕ ਹੈ।
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸਿਆਸੀ ਪਾਰਟੀਆਂ ਵਲੋਂ ਚੋਣਾਵੀ ਰੈਲੀ ਕਰ ਕੇ ਜਨਤਾ ਦਾ ਦਿਲ ਜਿੱਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੌਰੇ ’ਤੇ ਆਏ ਹਨ। ਉਨ੍ਹਾਂ ਨੇ ਫਿਰੋਜ਼ਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਿਤ ਕੀਤਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਜੀ ਢਿੱਲੋਂ ਨਾਲ ਮੁਲਾਕਾਤ ਕਰ ਚੁੱਕੇ ਹਨ। ਮੋਦੀ ਦੀ ਡੇਰਾ ਬਿਆਸ ਦੇ ਮੁਖੀ ਨਾਲ ਇਹ ਮੁਲਾਕਾਤ ਉਨ੍ਹਾਂ ਦੀ ਪੰਜਾਬ ਚੋਣ ਵਿਚ ਪਹਿਲੀ ਫਿਜ਼ੀਕਲ ਰੈਲੀ ਤੋਂ ਇੱਕ ਦਿਨ ਪਹਿਲਾਂ ਹੋਈ ਸੀ। ਸਿਆਸੀ ਗਲਿਆਰਿਆਂ ਵਿਚ ਇਨ੍ਹਾਂ ਮੁਲਾਕਾਤਾਂ ਨੂੰ ਪੰਜਾਬ ਚੋਣਾਂ ਦੇ ਸਿਲਸਿਲੇ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਡੇਰਾ ਰਾਧਾ ਸੁਆਮੀ ਨੇ ਕਦੇ ਵੀ ਆਪਣੇ ਭਗਤਾਂ ਨੂੰ ਕਿਸੇ ਖਾਸ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਨਹੀਂ ਕੀਤੀ ਹੈ।
ਪੰਜਾਬ ਵਿਚ ਰਾਧਾ ਸੁਆਮੀ ਡੇਰੇ ਦਾ ਮਜ਼ਬੂਤ ਆਧਾਰ ਹੈ। ਪੰਜਾਬ ਤੋਂ ਇਲਾਵਾ ਦੂਜੇ ਕਈ ਸੂਬਿਆਂ ਵਿਚ ਵੀ ਡੇਰੇ ਦੇ ਸੇਵਾਦਾਰ ਹਨ। ਡੇਰਾ ਬਿਆਸ ਦੇ ਸੇਵਾਦਾਰ ਕਈ ਸੀਟਾਂ ‘ਤੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਰੱਖਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਬਾਬਾ ਜੈਮਲ ਸਿੰਘ ਨੇ 1891 ਵਿਚ ਡੇਰਾ ਬਿਆਸ ਦੀ ਸਥਾਪਨਾ ਕੀਤੀ ਸੀ। ਡੇਰਾ ਜ਼ਮੀਨੀ ਪੱਧਰ ‘ਤੇ ਜੁੜਿਆ ਹੋਇਆ ਹੈ ਤੇ ਅਜੇ ਤੱਕ ਸਿਆਸਤ ਤੋਂ ਦੂਰ ਰਿਹਾ ਹੈ। ਹਾਲਾਂਕਿ ਡੇਰੇ ਦਾ ਸਿਆਸੀ ਵਿੰਗ ਮਜ਼ਬੂਤ ਹੈ। ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਮੋਹਿੰਦਰ ਸਿੰਘ ਕੇਪੀ ਵੀ ਡੇਰਾ ਬਿਆਸ ਦੇ ਸੇਵਾਦਾਰ ਹਨ। ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਬਣਨ ਤੋਂ ਬਾਅਦ ਦੋ ਵਾਰ ਡੇਰਾ ਬਿਆਸ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ‘ਕਿਸਾਨੀ ਸੰਘਰਸ਼ ‘ਚ ਨੌਜਵਾਨੀ ਨੂੰ ਲਾਮਬੰਦ ਕਰਨ ਵਾਲੇ ਦੀਪ ਸਿੱਧੂ ਦੇ ਚਲਾਣੇ ‘ਤੇ ਗਹਿਰਾ ਅਫ਼ਸੋਸ’- ਐਡਵੋਕੇਟ ਧਾਮੀ
ਪੰਜਾਬ ਵਿਚ ਸਰਗਰਮ ਡੇਰਿਆਂ ਨੂੰ ਲੈ ਕੇ ਸਰਕਾਰੀ ਅੰਕੜੇ ਨਹੀਂ ਹਨ ਪਰ ਇੱਕ ਅੰਦਾਜ਼ੇ ਮੁਤਾਬਕ ਪੰਜਾਬ ਵਿਚ 9000 ਸਿੱਖ ਤੇ 12,000 ਗੈਰ-ਸਿੱਖ ਡੇਰੇ ਹਨ।ਇਨ੍ਹਾਂ ਵਿਚੋਂ ਲਗਭਗ 300 ਡੇਰੇ ਮੁੱਖ ਹਨ ਜਿਨ੍ਹਾਂ ਦਾ ਪੰਜਾਬ ਦੇ ਨਾਲ ਹਰਿਆਣਾ ਵਿਚ ਵੀ ਅਸਰ ਹੈ। ਡੇਰਾ ਬਿਆਸ ਇਨ੍ਹਾਂ ਵਿਚੋਂ ਇੱਕ ਹੈ।