ਕੈਨੇਡਾ ਵਿੱਚ ਕੋਵਿਡ ਪਾਬੰਦੀਆਂ ਨੂੰ ਲੈ ਕੇ ਵਿਰੋਧ ਕਰ ਰਹੇ ਟਰੱਕ ਡਰਾਈਵਰਾਂ ‘ਤੇ ਸਰਕਾਰ ਨੇ ਹੁਣ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਡਾਊਨਟਾਊਨ ਓਟਾਵਾ ਵਿੱਚ ਟਰੱਕਾਂ ਦੇ ਕਾਫਲੇ ਦੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ।
ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅੱਗੇ ਲਾਈਨ ਬਣਾ ਲਈ। ਜਿਵੇਂ ਹੀ ਅਫਸਰ ਹੌਲੀ-ਹੌਲੀ ਅੱਗੇ ਵਧੇ, ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਪੁਲਿਸ ਘੋੜਿਆਂ ‘ਤੇ ਸਵਾਰ ਸੀ। ਪੁਲਿਸ ਨੇ ਕਈ ਥਾਵਾਂ ਤੋਂ ਪ੍ਰਦਰਸ਼ਨਕਾਰੀਆਂ ਨੂੰ ਹੱਥਕੜੀ ਲਾ ਕੇ ਗ੍ਰਿਫਤਾਰ ਕੀਤਾ।
ਇਸ ਦੌਰਾਨ ਕਈ ਟਰੱਕ ਡਰਾਈਵਰਾਂ ਨੇ ਖੁਦ ਹੀ ਆਤਮ-ਸਮਰਪਣ ਕਰ ਦਿੱਤਾ ਤੇ ਕਈ ਡਰਾਈਵਰ ਰੋਸ ਪ੍ਰਦਰਸ਼ਨ ਕਰਨ ‘ਤੇ ਅੜੇ ਰਹੇ। ਕਈ ਪ੍ਰਦਰਸ਼ਨਕਾਰੀ ‘ਆਜ਼ਾਦੀ’ ਅਤੇ ‘ਓ ਕੈਨੇਡਾ’ ਦੇ ਨਾਅਰੇ ਲਾਉਂਦੇ ਰਹੇ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਦੱਸ ਦੇਈਏ ਕਿ ਪਿਛਲੇ ਲੰਮੇ ਤਿੰਨ ਹਫਤਿਆਂ ਤੋਂ ਕੈਨੇਡਾ ਸਰਕਾਰ ਖਿਲਾਫ਼ ਟਰੱਕ ਡਰਾਈਵਰ ਪ੍ਰਦਰਸ਼ਨ ਕਰ ਰਹੇ ਹਨ। ਇਹ ਅੰਦੋਲਨ ਪ੍ਰਧਾਨ ਮੰਤਰੀ ਟਰੁਡੀ ਲਈ ਵੱਡੀ ਮੁਸੀਬਤ ਬਣਿਆ ਹੋਇਆ ਸੀ। ਅਖੀਰ ਸਰਕ਼ਾਰ ਨੇ ਹੁਣ ਸਖਤ ਰੁਖ਼ ਅਪਣਾਉਂਦਿਆਂ ਇਸ ਅੰਦੋਲਨ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ। ਇਸ ਅੰਦੋਲਨ ਨਾਲ ਕੈਨੇਡਾ ਵਿੱਚ ਜਨਜੀਵਨ ਵੀ ਬਹੁਤ ਪ੍ਰਭਾਵਿਤ ਹੋ ਰਿਹਾ ਹੈ।